ਜੇਐੱਨਐੱਨ, ਨਵੀਂ ਦਿੱਲੀ : ਫੀਸ ਵਾਧੇ ਖ਼ਿਲਾਫ਼ ਜੇਐੱਨਯੂ ਵਿਦਿਆਰਥੀਆਂ ਦੀ ਰਾਸ਼ਟਰਪਤੀ ਭਵਨ ਤਕ ਦੀ ਪੈਦਲ ਯਾਤਰਾ ਸ਼ੁਰੂ ਹੋ ਗਈ ਹੈ। ਪੈਦਲ ਯਾਤਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਸ਼ਾਮਲ ਹਨ। ਉਹ ਫੀਸ ਵਾਧੇ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਇਸ ਨੂੰ ਰੋਕਣ ਲਈ ਯੂਨੀਵਰਸਿਟੀ ਕੈਂਪਸ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਸੀ ਪਰ ਬਾਅਦ 'ਚ ਬੈਰੀਕੇਡ ਖੋਲ੍ਹ ਦਿੱਤਾ ਗਿਆ। ਪੁਲਿਸ ਨੇ ਬਾਬਾ ਗੰਗਾਨਾਥ ਮਾਰਗ ਵੀ ਖੋਲ੍ਹ ਦਿੱਤਾ।

ਜਾਣਕਾਰੀ ਮੁਤਾਬਿਕ ਪੁਲਿਸ ਸਰੋਜਨੀ ਨਗਰ ਡਿਪੋ ਤਕ ਵਿਦਿਆਰਥੀਆਂ ਨੂੰ ਮਾਰਚ ਕੱਢਣ ਦੀ ਇਜਾਜ਼ਤ ਦਿੱਤੀ ਹੈ। ਜੇ ਇਸ ਤੋਂ ਅੱਗੇ ਵਿਦਿਆਰਥੀ ਜਾਣਾ ਚਾਹੁਣਗੇ ਤਾਂ ਪੁਲਿਸ ਰੋਕੇਗੀ। ਫਿਲਹਾਲ ਅਜੇ ਤਕ ਵਿਦਿਆਰਥੀਆਂ ਦਾ ਮਾਰਚ ਸ਼ਾਂਤੀਪੂਰਨ ਚੱਲ ਰਿਹਾ ਹੈ।

ਤਿੰਨ ਮੈਟਰੋ ਸਟੇਸ਼ਨ ਬੰਦ

ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਦਿੱਲੀ ਦੇ ਉਦਯੋਗ ਵਿਹਾਰ, ਲੋਕ ਕਲਿਆਣ ਮਾਰਗ ਤੇ ਕੇਂਦਰੀ ਸਚਿਵਾਲਯ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਟਰੋ ਸਟੇਸ਼ਨਾਂ 'ਤੇ ਐਂਟਰੀ ਤੇ ਐਕਜਿਟ ਦੋਵੇਂ ਬੰਦ ਹਨ। ਦਿੱਲੀ ਪੁਲਿਸ ਦੀ ਸਲਾਹ ਤੇ ਡੀਆਰਐੱਮਸੀ ਨੇ ਇਹ ਕਦਮ ਚੁੱਕਿਆ ਹੈ।

Posted By: Amita Verma