ਜੇਐੱਨਐੱਨ, ਜੰਮੂ : ਸ੍ਰੀਨਗਰ ਦੇ ਰਾਮਬਾਗ ਇਲਾਕੇ ਵਿਚ ਸ਼ੁਕਰਵਾਰ ਦੁਪਹਿਰ ਬਾਅਦ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਠਭੇੜ ਸ਼ੁਰੂ ਹੋ ਗਈ। ਇਸ ਮੁਠਭੇੜ ਵਿਚ ਤਿੰਨ ਅੱਤਵਾਦੀ ਮਾਰੇ ਜਾ ਚੁੱਕੇ ਹਨ। ਮੁਠਭੇੜ ਹਾਲਾਂਕਿ ਬੰਦ ਹੋ ਗਈ ਹੈ, ਪਰ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਸ੍ਰੀਨਗਰ ਦੇ ਆਈਜੀ ਵਿਜੇ ਕੁਮਾਰ ਨੇ ਤਿੰਨ ਅੱਤਵਾਦੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਅੱਤਵਾਦੀਆਂ ਵਿਚ ਮੇਹਰਾਨ ਵੀ ਸ਼ਾਮਲ ਹੈ ਜਿਸ ਨੇ ਬੀਤੇ ਮਹੀਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸਕੂਲ ਵਿਚ ਦਾਖ਼ਲ ਹੋ ਕੇ ਸਿੱਖ ਭਾਈਚਾਰੇ ਦੀ ਪਿ੍ਰੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਦੀ ਚੁਣ ਕੇ ਹੱਤਿਆ ਕੀਤੀ ਸੀ।

Posted By: Jatinder Singh