ਨਈਂ ਦੁਨੀਆ, ਜੇਐੱਨਐੱਨ : EPFO (Employees Provident Fund Organization) ਨੇ ਦੇਸ਼ ਭਰ ਦੇ ਲੱਖਾਂ ਮੈਂਬਰਾਂ, ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬੁੱਧਵਾਰ ਸ਼ਾਮ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਤਹਿਤ ਹੁਣ ਕੰਪਨੀਆਂ, ਸੰਸਥਾ ਦੇ ਕਰਮਚਾਰੀਆਂ ਦੇ ਡਿਜ਼ੀਟਲ ਦਸਤਖਤ, KYC, ਆਧਾਰ ਬੋਰਡ ਈ-ਸਾਈਨ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਈ-ਮੇਲ ਰਾਹੀਂ ਆਨਲਾਈਨ ਭੇਜ ਸਕੇਗਾ। ਕਿਰਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਸੰਕਟ ਤੇ ਲਾਕਡਾਊਨ ਦੇ ਚੱਲਦੇ ਇਹ ਸਹੂਲਤ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਜੋ ਜ਼ਰੂਰਤ ਪੈਣ 'ਤੇ ਦਫਤਰ ਨਹੀਂ ਪਹੁੰਚ ਸਕਦੇ। ਮੌਜੂਦਾ ਸਮੇਂ 'ਚ ਕੰਪਨੀ ਦੇ ਅਧਿਕਾਰਤ ਵਿਅਕਤੀਆਂ ਨੂੰ ਈਪੀਐੱਫਓ ਦਫਤਰ ਜਾਣਾ ਹੁੰਦਾ ਹੈ ਤੇ ਡਿਜ਼ੀਟਲ ਦਸਤਖ਼ਤ ਰਜਿਸਟ੍ਰੇਸ਼ਨ ਲਈ ਦੇਣਾ ਹੁੰਦਾ ਹੈ।

ਲਾਕਡਾਊਨ ਦੇ ਚੱਲਦਿਆਂ ਪੈਦਾ ਹੋਏ ਮੌਜੂਦਾ ਹਾਲਾਤ ਦੇ ਚੱਲਦਿਆਂ ਹੁਣ ਕੰਪਨੀ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਉਹ ਪੂਰੀ ਪ੍ਰਕਿਰਿਆ ਨੂੰ ਠੀਕ ਪ੍ਰਕਾਰ ਨਾਲ ਚਾਲੂ ਕਰਨ 'ਚ ਪਰੇਸ਼ਾਨੀ ਦਾ ਸਾਹਮਾਣੇ ਕਰ ਰਹੇ ਹਨ। ਇਸ 'ਚ EPFO ਦੇ ਪੋਰਟਲ 'ਤੇ ਆਧਾਰ ਬੇਸਡ ਈ-ਸਾਈਨ ਤੇ ਡਿਜੀਟਲ ਦਸਤਖਤ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਹੀ ਨਹੀਂ ਅਟੇਸਟੇਸ਼ਨ, ਟਰਾਂਸਫਰ ਕਲੇਮ ਅਟੇਸਟੇਸ਼ਨ ਵਰਗੇ ਜ਼ਰੂਰੀ ਕੰਮ ਵੀ ਕੰਪਨੀਆਂ ਦੇ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਹਨ। ਡਿਜੀਟਲ ਦਸਤਖ਼ਤ ਜਾਂ ਈ-ਸਾਈਨ ਦੀ ਵਰਤੋਂ ਕਰਨ ਲਈ ਈਪੀਐੱਫਓ ਦੇ ਖੇਤਰੀ ਦਫਤਰ ਤੋਂ ਵਨ ਟਾਈਮ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਲਾਕਡਾਊਨ ਦੇ ਚੱਲਦਿਆਂ ਬਹੁਗਿਣਤੀ ਕੰਪਨੀਆਂ, ਮਾਲਕ ਆਪਣੀ ਵਨ-ਟਾਈਮ ਰਜਿਟ੍ਰੇਸ਼ਨ ਰਿਕਵੇਸਟ ਨੂੰ ਈਪੀਐੱਫਓ ਦੇ ਖੇਤਰੀ ਦਫਤਰ ਤਕ ਪਹੁੰਚਾਉਣ 'ਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਖੇਤਰੀ ਦਫਤਰ ਦੇ ਅਧਿਕਾਰਕ ਈ-ਮੇਲ ਐਡਰੈੱਸ www.Epfindia.Gov.In 'ਤੇ ਉਪਲੱਬਧ ਹੈ। ਕਿਰਤ ਮੰਤਰਾਲੇ ਦੇ ਬਿਆਨ ਮੁਤਾਬਕ ਜੇਕਰ ਅਪਰੂਵਡ ਡਿਜ਼ੀਟਲ ਦਸਤਖ਼ਤ ਦੇ ਸੰਬੰਧਾਂ 'ਚ ਉਨ੍ਹਾਂ ਦਾ ਨਾਮ ਸਮਾਨਰ ਹੈ ਤਾਂ ਉਨ੍ਹਾਂ ਦੇ ਆਧਾਰ 'ਚ ਈ-ਸਾਈਨ ਦੇ ਰਜਿਟ੍ਰੇਸ਼ਨ ਲਈ ਕਿਸੇ ਹੋਰ ਅਪਰੂਵਲ ਦੀ ਜ਼ਰੂਰਤ ਨਹੀਂ ਹੋਵੇਗੀ। ਹੋਰ ਅਧਿਕਾਰਤ ਦਸਤਖਤ ਆਪਣੇ ਈ-ਮੈਸੇਜ ਨੂੰ ਰਜਿਟਰਡ ਕਰ ਸਕਦੇ ਹਨ ਤੇ

Posted By: Rajnish Kaur