ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਇਲੈਕਟ੍ਰਿਕ ਵਾਹਨਾਂ ਨੂੰ ਚਲਨ 'ਚ ਲਿਆਉਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਐਕਟਿਵ ਹੈ। ਵਾਹਨ ਮਾਲਕਾਂ ਲਈ ਸਰਕਾਰ ਇਕ ਨਵੀਂ ਸੂਚਨਾ ਲੈ ਕੇ ਆਈ ਹੈ। ਜਿਸ ਤਹਿਤ ਈਵੀ-ਮਾਲਕਾਂ ਨੂੰ ਹੁਣ ਪੰਜੀਕਰਨ ਪ੍ਰਮਾਣ ਪੱਤਰ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਜੀ ਹਾਂ, ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਕਿ ਉਹ ਸਾਰੇ ਬੈਟਰੀ ਤੋਂ ਚਲਣ ਵਾਲੇ ਇਲੈਕ੍ਰਟਿਕ ਵਾਹਨਾਂ ਨੂੰ ਪੰਜੀਕਰਨ ਪ੍ਰਮਾਣ ਪੱਤਰ ਜਾਰੀ ਕਰਨ ਜਾਂ ਰਿਨਿਊ ਕਰਨ ਲਈ ਫੀਸ ਦੇ ਭੁਗਤਾਨ ਤੋਂ ਛੋਟ ਦਿੰਦੀ ਹੈ।

ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਬੈਟਰੀ ਤੋਂ ਚਲਣ ਵਾਲੇ ਵਾਹਨਾਂ ਨੂੰ ਨਵੇਂ ਪੰਜੀਕਰਨ ਚਿੰਨ੍ਹਿਆਂ ਦੇ ਅਸਾਈਨਮੈਂਟ ਲਈ ਫੀਸ ਦੇ ਭੁਗਤਾਨ ਤੋਂ ਵੀ ਛੋਟ ਦਿੱਤੀ ਗਈ ਹੈ। ਈਂਧਨ ਦੀ ਵਧਦੀ ਲਾਗਤ ਦੇ ਨਾਲ-ਨਾਲ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚਕਾਰ ਜ਼ਿਆਦਾ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ 'ਤੇ ਸਵਿੱਚ ਕਰਨ ਲਈ ਉਤਸ਼ਾਹਿਤ ਕਰਨ ਦੇ ਸਰਕਾਰ ਦੀਆਂ ਕੋਸ਼ਿਸ਼ਾਂ ਤਹਿਤ ਇਹ ਫ਼ੈਸਲਾ ਲਿਆ ਗਿਆ ਹੈ।

ਲੱਖ ਕੋਸ਼ਿਸ਼ ਦੇ ਬਾਵਜੂਦ ਹੌਲੀ ਪਹਿਲ

ਤੁਹਾਨੂੰ ਯਾਦ ਹੋਵੇਗਾ ਕਿ ਇਲੈਕਟ੍ਰਿਕ ਵਾਹਨਾਂ ਦੇ ਇਸੇਤਮਾਲ ਨੂੰ ਵਧਾਵਾ ਦੇਣ ਲਈ ਕੇਂਦਰ ਦੀ ਪਹਿਲ ਦੇ ਬਾਵਜੂਦ FAME II ਯੋਜਨਾ ਦੇ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ। ਜਿਸ ਨਾਲ ਦੇਸ਼ 'ਚ EV 'ਤੇ ਲੋਕਾਂ ਨੂੰ ਧਿਆਨ ਆਕਰਸ਼ਿਤ ਕਰਨ 'ਤੇ EV ਚਾਰਜਿੰਗ ਸਟੇਸ਼ਨ ਸਥਾਪਤ ਕਰਨ 'ਚ ਮਦਦ ਮਿਲੇਗੀ। ਲੱਖ ਕੋਸ਼ਿਸ਼ ਤੋਂ ਬਾਅਦ ਭਾਰਤ 'ਚ EV ਨੂੰ ਅਪਣਾਉਣਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਤੁਲਨਾ 'ਚ ਹੌਲੀ ਰਿਹਾ ਹੈ।

Posted By: Amita Verma