v style="text-align: justify;"> ਜੇਐੱਨਐੱਨ, ਤਿਰੂਵੰਤਪੁਰਮ : ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਕੇਰਲ ’ਚ ਚੋਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਕੇਰਲ ’ਚ ਚੋਣ ਪ੍ਰਚਾਰ ਲਈ ਭੀੜ ’ਤੇ ਰੋਕ ਲਾ ਦਿੱਤੀ ਗਈ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਖੁੱਲ੍ਹੇ ਤੌਰ ’ਤੇ ਪਹਿਲਾਂ ਜਿਹੇ ਚੋਣ ਪ੍ਰਚਾਰ ’ਚ ਭੀੜ ਨੂੰ ਨਾਲ ਲੈ ਕੇ ਜਾਣਾ ਸੰਭਵ ਨਹੀਂ ਹੋ ਸਕੇਗਾ।

ਸੂਬੇ ਦੇ ਮੁੱਖ ਚੋਣ ਅਧਿਕਾਰੀ, ਟੀਕਾ ਰਾਮ ਮੀਣਾ ਦੀ ਬੇਨਤੀ ਦੇ ਆਧਾਰ ’ਤੇ ਭਾਰਤ ਦੇ ਚੋਣ ਕਮਿਸ਼ਨ ਨੇ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਭੀੜ ਤੇ ਉਤਸਵ ’ਚ ਲੋਕਾਂ ਦੀ ਭਾਰੀ ਹਿੱਸੇਦਾਰੀ ’ਤੇ ਰੋਕ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

Posted By: Sunil Thapa