ਨਵੀਂ ਦਿੱਲੀ, ਏਐੱਨਆਈ : ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਾਜ ਸਭਾ ਦੀਆਂ 18 ਸੀਟਾਂ ਲਈ 19 ਜੂਨ ਨੂੰ ਚੋਣਾਂ ਹੋਣਗੀਆਂ। ਇਸ ਵਿਚ ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ ਤੇ ਰਾਜਸਥਾਨ ਰਾਜਾਂ ਦੀਆਂ ਸੀਟਾਂ ਸ਼ਾਮਲ ਹਨ। ਚੋਣਾਂ ਵਿਚ ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਤਕ ਹੋਵੇਗੀ।

ਰਾਜ ਸਭਾ ਚੋਣ ਦੇ ਅੰਤਰਗਤ ਸੱਤ ਸੂਬਿਆਂ ਦੀਆਂ 18 ਸੀਟਾਂ ਲਈ 26 ਮਾਰਚ ਨੂੰ ਵੋਟਾਂ ਪਾਈਆਂ ਜਾਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਪ੍ਰਸਾਰ ਤੇ ਦੇਸ਼ ਵਿਚ 25 ਮਾਰਚ ਤੋਂ ਲੱਗੇ ਲਾਕਡਾਊਨ ਕਾਰਨ ਰਾਜ ਸਭਾ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਉਸ ਸਮੇਂ ਭਾਰਤ ਚੋਣ ਕਮਿਸ਼ਨ ਨੇ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਸੀ ਕਿ ਚੋਣ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਨਾਲ ਹੀ ਪਹਿਲੇ ਤੋਂ ਹੋ ਚੁੱਕੇ ਨਾਮਜ਼ਦਗੀ ਦੀ ਵੈਧਤਾ ਬਣੀ ਰਹੇਗੀ।

Posted By: Susheel Khanna