ਨਈ ਦੁਨੀਆ, ਨਵੀਂ ਦਿੱਲੀ : LIVE Election Result 2021 Social Media Reaction: ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਸੂਬਿਆਂ 'ਚ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਕੋਰੋਨਾ ਦੇ ਵਧਦੇ ਇਨਫੈਕਸ਼ਨ ਦੌਰਾਨ ਚੋਣਾਂ ਕਰਵਾਉਣ ਤੇ ਸਰਕਾਰ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਲੋਕ ਵੱਖ-ਵੱਖ ਪ੍ਰਤਿਕਿਰਿਆ ਦੇ ਰਹੇ ਹਨ। ਕੁਝ ਲੋਕ ਨਤੀਜੇ ਆਉਣ ਤੋਂ ਪਹਿਲਾਂ ਆਪਣੇ ਪਸੰਸਦੀਦਾ ਆਗੂ ਦੇ ਜਿੱਤਣ ਦਾ ਦਾਅਵਾ ਕਰ ਰਹੇ ਹਨ ਤਾਂ ਕੁਝ ਲੋਕ ਪੂਰੇ ਚੋਣਾਂ ਦਾ ਹੀ ਬਾਇਕਾਟ ਕਰਨ 'ਚ ਲੱਗੇ ਹਨ।

ਸ਼ੁਰੂਆਤੀ ਰੁਝਾਨਾਂ 'ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨਾਲ ਵਧਤ ਬਣਾ ਰਹੀ ਹੈ। ਟੀਐੱਮਸੀ ਨੂੰ ਸੀਟਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਅਜੇ ਵੀ ਬਹੁਮਤ ਤ੍ਰਿਣਮੂਲ ਕਾਂਗਰਸ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ। ਇਸ 'ਤੇ ਯੂਜ਼ਰ ਨੇ ਮਜਾਕੀਆ ਅੰਦਾਜ਼ 'ਚ ਕਿਹਾ ਕਿ ਆਖਿਰੀ ਘੰਟਿਆਂ 'ਚ ਅਮਿਤ ਸ਼ਾਹ ਈਵੀਐੱਮ ਹੈਕ ਕਰਵਾਉਣਗੇ ਤੇ ਭਾਜਪਾ ਜਿੱਤ ਜਾਵੇਗੀ। ਇਸ 'ਤੇ ਲੋਕਾਂ ਦੀਆਂ ਪ੍ਰਤਿਕਿਰਿਆ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਲੋਕ ਭਾਜਪਾ ਦੇ ਹਰਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਲੋਕ ਮਮਤਾ ਦੇ ਹਾਰਨ ਦੀ ਗੱਲ ਕਹਿ ਕੇ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ।

Posted By: Amita Verma