ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਹਟਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੇ ਆਂਧਰਾ ਪ੍ਰਦੇਸ਼, ਸਿਕੱਮ ਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਆਦਰਸ਼ ਚੋਣ ਜ਼ਾਬਤੇ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ।


ਦੱਸ ਦੇਈਏ ਕਿ ਲੋਕ ਸਭਾ 2019 ਚੋਣਾਂ 11 ਅਪ੍ਰੈਲ ਨੂੰ ਸ਼ੁਰੂ ਹੋਈਆਂ ਸਨ। ਸੱਤ ਗੇੜਾਂ 'ਚ ਹੋਈਆਂ ਚੋਣਾਂ ਤੋਂ ਬਾਅਦ 23 ਮਈ ਨੂੰ ਨਤੀਜੇ ਐਲਾਨੇ ਗਏ ਸਨ। ਲਗਪਗ ਇਕ ਤੋਂ ਡੇਢ ਮਹੀਨੇ ਤਕ ਆਦਰਸ਼ ਚੋਣ ਜ਼ਾਬਤਾ ਲਗਾ ਰਿਹਾ ਸੀ।

ਕੀ ਹੈ ਆਦਰਸ਼ ਚੋਣ ਜ਼ਾਬਤਾ?

ਸੰਵਿਧਾਨ ਦੀ ਧਾਰਾ 324 ਅਧੀਨ ਸੰਸਦ ਅਤੇ ਵਿਧਾਨ ਮੰਡਲਾਂ ਦੀਆਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਮਈ ਚੋਣਾਂ ਲਈ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤਾ ਤਿਆਰ ਕਰਦਾ ਹੈ। ਇਸ ਦਾ ਲਿਖਤ ਅਤੇ ਭਾਵਨਾਤਮਕ ਰੂਪ ਨਾਲ ਪਾਲਨ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ, ਸਰਕਾਰ ਤੇ ਉਮੀਦਵਾਰ ਬੰਨ੍ਹੇ ਹੋਏ ਹਨ। ਪਾਲਣ ਨਾ ਹੋਣ 'ਤੇ ਕਮਿਸ਼ਨ ਕਾਰਨ ਦੱਸੋ ਨੋਟਿਸ, ਮਾਮਲੇ ਦੀ ਜਾਂਚ, ਸ਼ਿਕਾਇਤ ਦਰਜ ਕਰਨ ਅਤੇ ਕੁਝ ਮਾਮਲਿਆਂ 'ਚ ਉਮੀਦਵਾਰ ਨੂੰ ਅਯੋਗ ਐਲਾਨਣ ਦਾ ਵੀ ਅਧਿਕਾਰ ਰੱਖਦਾ ਹੈ।

Posted By: Akash Deep