ਨਵੀਂ ਦਿੱਲੀ : ਈਦ-ਉਲ-ਫਿਤਰ ਦਾ ਤਿਉਹਾਰ 25 ਮਈ, ਸੋਮਵਾਰ ਨੂੰ ਮਨਾਇਆ ਜਾਵੇਗਾ। ਅੱਜ ਸ਼ਨਿਚਰਵਾਰ 23 ਮਈ ਨੂੰ ਚੰਨ ਨਜ਼ਰ ਨਹੀਂ ਆਉਣ 'ਤੇ ਹੁਣ ਇਹ ਤੈਅ ਹੋ ਗਿਆ ਹੈ ਕਿ ਈਦ ਸੋਮਵਾਰ ਨੂੰ ਮਨਾਈ ਜਾਵੇਗੀ। ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਈਦ ਹੁਣ 25 ਮਈ ਨੂੰ ਮਨਾਈ ਜਾਵੇਗੀ। ਲਾਕਡਾਊਨ ਕਾਰਨ ਇਸ ਵਾਰ ਈਦ ਦੀਆਂ ਤਿਆਰੀਆਂ ਫਿੱਕੀਆਂ ਰਹੀਆਂ ਹਨ। ਬਾਜ਼ਾਰ ਬੰਦ ਹੋਣ ਕਾਰਨ ਲੋਕ ਮਨ ਪਸੰਦ ਚੀਜ਼ਾਂ ਨਹੀਂ ਖਰੀਦ ਸਕੇ ਹਨ। ਹਾਲਾਂਕਿ ਜਿੱਥੇ-ਜਿੱਥੇ ਲਾਕਡਾਊਨ ਵਿਚ ਛੋਟ ਮਿਲੀ ਹੈ, ਉੱਥੇ ਲੋਕਾਂ ਨੇ ਤਿਆਰੀਆਂ ਕੀਤੀਆਂ ਹਨ। ਮਸਜਿਦਾਂ ਨੂੰ ਸਜਾਇਆ ਗਿਆ ਹੈ। ਲੋਕਾਂ ਨੇ ਨਵੇਂ ਕੱਪੜੇ ਖਰੀਦੇ ਹਨ। ਘਰਾਂ ਵਿਚ ਪਕਵਾਨ ਬਣਾਏ ਜਾ ਰਹੇ ਹਨ। ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਘਰਾਂ ਵਿਚ ਰਹਿ ਕੇ ਈਦ ਮਨਾਉਣ।

Posted By: Susheel Khanna