ਨਵੀਂ ਦਿੱਲੀ, ਏਐੱਨਆਈ : ਮੁਸਲਮਾਨਾਂ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਬਕਰੀਦ ਇਸ ਸਾਲ ਇਕ ਅਗਸਤ ਨੂੰ ਮਨਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਕਰੀਦ ਨੂੰ ਮਿੱਠੀ ਈਦ ਯਾਨੀ ਈਦ-ਉਲ-ਫ਼ਿਤਰ ਕਿਹਾ ਜਾਂਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਜ਼ਰੀਏ ਈਦ ਅਲ-ਅਜ਼ਹਾ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਲਿਖਿਆ ਕਿ ਈਦ ਮੁਬਾਰਕ। ਈਦ-ਉਲ-ਜ਼ੁਹਾ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਤਿਆਗ ਦੀ ਭਾਵਨਾ ਦਾ ਪ੍ਰਤੀਕ ਹੈ ਤੇ ਲੋਕਾਂ ਨੂੰ ਸਾਰਿਆਂ ਦੇ ਹਿੱਤਾਂ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਆਓ, ਇਸ ਮੁਬਾਰਕ ਮੌਕੇ ਅਸੀਂ ਆਪਣੀਆਂ ਖ਼ੁਸ਼ੀਆਂ ਲੋੜਵੰਦਾਂ ਨਾਲ ਸਾਂਝੀਆਂ ਕਰੀਏ ਤੇ ਕੋਵਿਡ-19 ਦੀ ਰੋਕਥਾਮ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ।

ਪੀਐੱਮ ਮੋਦੀ ਨੇ ਵੀ ਦਿੱਤੀਆਂ ਸ਼ੁੱਭਕਾਮਨਾਵਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਈਦ ਮੁਬਾਰਕ! ਈਦ ਅਲ-ਅਧਾ 'ਤੇ ਵਧਾਈ। ਇਹ ਦਿਨ ਸਾਨੂੰ ਇਕ ਨਿਆਂਪੂਰਨ, ਤਾਲਮੇਲਪੂਰਨ ਤੇ ਭਾਈਚਾਰਕ ਸਮਾਜ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਭਾਈਚਾਰੇ ਤੇ ਕਰੁਣਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਮੁਖ਼ਤਾਰ ਅੱਬਾਸ ਨਕਵੀ ਬੋਲੇ- ਜਨੂੰਨ 'ਚ ਕਮੀ ਨਹੀਂ

ਇਸ ਮੌਕੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਸ਼ੁੱਭ ਕਾਮਨਾਵਾਂ। ਜਿਸ ਤਰ੍ਹਾਂ ਦਾ ਕੋਰੋਨਾ ਸੰਕਟ ਅੱਜ ਪੂਰੀ ਦੁਨੀਆ ਦੇ ਸਾਹਮਣੇ ਹੈ, ਉਸ ਦੀ ਵਜ੍ਹਾ ਨਾਲ ਇਬਾਦਤ ਤਾਂ ਹੋ ਰਹੀ ਹੈ ਪਰ ਹਿਫ਼ਾਜ਼ਤ ਦੇ ਨਾਲ ਤੇ ਇਸ ਇਬਾਦਤ 'ਚ ਜਨੂੰਨ ਤੇ ਜਜ਼ਬੇ 'ਚ ਕਮੀ ਨਹੀਂ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ ਟਵੀਟ ਕਰ ਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਈਦ ਅਲ-ਅਜ਼ਹਾ ਮੁਬਾਰਕ।

Posted By: Seema Anand