ਏਜੰਸੀ, ਨਵੀਂ ਦਿੱਲੀ : ਅਗਲੇ ਸਾਲ ਭਾਰਤ ਵਿੱਚ ਗਣਤੰਤਰ ਦਿਵਸ ਮੌਕੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਮੁੱਖ ਮਹਿਮਾਨ ਹੋਣਗੇ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਅਬਦੇਲ ਫਤਿਹ ਨੂੰ ਸੱਦਾ ਭੇਜਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਿਸਰ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਆਉਣਗੇ।

ਜ਼ਿਕਰਯੋਗ ਹੈ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਕਤੂਬਰ 2022 'ਚ ਮਿਸਰ ਦੀ ਯਾਤਰਾ ਦੌਰਾਨ ਰਾਸ਼ਟਰਪਤੀ ਅਬਦੇਲ ਫਤਾਹ ਨਾਲ ਮੁਲਾਕਾਤ ਕੀਤੀ ਸੀ। ਫਿਰ ਅਬਦੇਲ ਨੂੰ ਪ੍ਰਧਾਨ ਮੰਤਰੀ ਨੇ ਰਾਜ ਮਹਿਮਾਨ ਬਣਨ ਲਈ ਸੱਦਾ ਦਿੱਤਾ।

ਵਿਦੇਸ਼ੀ ਮਹਿਮਾਨ ਦੋ ਸਾਲ ਬਾਅਦ ਆਉਣਗੇ

ਕੋਰੋਨਾ ਸੰਕ੍ਰਮਣ ਦੇ ਕਾਰਨ, ਕੋਈ ਵੀ ਵਿਦੇਸ਼ੀ ਮਹਿਮਾਨ ਪਿਛਲੇ ਦੋ ਸਾਲਾਂ 2021 ਅਤੇ 2022 ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਹਿੱਸਾ ਨਹੀਂ ਲੈ ਸਕੇ। ਹੁਣ ਦੋ ਸਾਲਾਂ ਬਾਅਦ ਕੁਝ ਵਿਦੇਸ਼ੀ ਮਹਿਮਾਨ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੇ ਹਨ।

ਜੀ-20 ਵਿੱਚ ਭਾਰਤ ਨੂੰ ਮਿਸਰ ਦਾ ਸੱਦਾ

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਭਾਰਤ ਨੇ ਇਸ ਸੰਮੇਲਨ ਲਈ ਗੈਰ-ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਮਿਸਰ ਵੀ ਸ਼ਾਮਲ ਹੈ। ਗਣਤੰਤਰ ਦਿਵਸ ਅਤੇ G20 ਸੰਮੇਲਨ, ਮਿਸਰ ਦੇ ਰਾਸ਼ਟਰਪਤੀ ਸਾਲ ਵਿੱਚ ਦੋ ਵਾਰ ਭਾਰਤ ਦਾ ਦੌਰਾ ਕਰਨਗੇ।

Posted By: Jaswinder Duhra