ਸਟੇਟ ਬਿਊਰੋ, ਕੋਲਕਾਤਾ : ਸਾਰਧਾ ਚਿਟਫੰਡ ਘਪਲੇ 'ਚ ਲੰਬੇ ਸਮੇਂ ਤਕ ਜੇਲ੍ਹ 'ਚ ਰਹੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਨੇਤਾ ਕੁਣਾਲ ਘੋਸ਼ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਪੱਛਗਿੱਛ ਕੀਤੀ। ਕਾਬਿਲੇਗੌਰ ਹੈ ਕਿ ਈਡੀ ਨੇ ਘੋਸ਼ ਨੂੰ ਨੋਟਿਸ ਦੇ ਕੇ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਲਈ ਉਹ ਸਵੇਰੇ 11 ਵਜੇ ਈਡੀ ਦਫ਼ਤਰ ਪਹੁੰਚੇ। ਉਨ੍ਹਾਂ ਸਾਲਟਲੇਕ ਪਹੁੰਚ ਕੇ ਮੁੜ ਦੁਹਰਾਇਆ ਕਿ ਜਾਂਚ 'ਚ ਪੂਰਾ ਸਹਿਯੋਗ ਕਰਨਗੇ। ਦੱਸਣਯੋਗ ਹੈ ਕਿ 2013 'ਚ ਸਾਰਧਾ ਚਿਟਫੰਡ ਘਪਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਘੋਸ਼ ਦੀ ਗਿ੍ਫ਼ਤਾਰੀ ਹੋਈ ਸੀ। ਇਸ ਮਾਮਲੇ 'ਚ ਜਾਂਚ ਲਈ ਮਮਤਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਘੋਸ਼ ਨੂੰ ਗਿ੍ਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਖ਼ਿਲਾਫ਼ ਬਿਆਨ ਦੇਣ ਦੇ ਮੱਦੇਨਜ਼ਰ ਟੀਐੱਮਸੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਟੀਐੱਮਸੀ ਤੋਂ ਰਾਜਸਭਾ ਮੈਂਬਰ ਵੀ ਸਨ।

Posted By: Susheel Khanna