ਨੈਨੀਤਾਲ, ਰਮੇਸ਼ ਚੰਦਰ : ਇਹ ਸਾਲ ਖਗੋਲੀ ਘਟਨਾਵਾਂ ਨਾਲ ਭਰਿਆ ਹੋਵੇਗਾ। ਖਗੋਲ ਵਿਗਿਆਨ 'ਚ ਰੁਚੀ ਰੱਖਣ ਵਾਲੇ ਅਤੇ ਖੋਜੀਆਂ ਦੀ ਇਨ੍ਹਾਂ 'ਤੇ ਨਜ਼ਰ ਹੋਵੇਗੀ। ਸਾਲ ਵਿਚ ਚਾਰ ਗ੍ਰਹਿਣ ਲੱਗਣਗੇ ਤੇ ਤਿੰਨ ਗ੍ਰਹਿ ਸੂਰਜ ਦੀ ਉਲਟ ਦਿਸ਼ਾ 'ਚ ਆਉਣਗੇ। ਇਸ ਤੋਂ ਇਲਾਵਾ ਛੇ ਵਾਰ ਉਲਕਾ ਪਿੰਡਾਂ ਦੀ ਬਾਰਿਸ਼ ਦੇਖਣ ਨੂੰ ਮਿਲੇਗੀ। ਖਗੋਲ ਪ੍ਰੇਮੀਆਂ ਨੂੰ ਇਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ।

ਆਰੀਆਭੱਟ ਲਾਂਚਿੰਗ ਵਿਗਿਆਨ ਖੋਜ ਸੰਸਥਾ ਏਰੀਜ਼ ਦੇ ਖਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ ਇਸ ਸਾਲ ਚਾਰ ਗ੍ਰਹਿਣ ਲੱਗਣ ਜਾ ਰਹੇ ਹਨ। ਇਨ੍ਹਾਂ ਵਿਚ ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਲੱਗੇਗਾ। ਇਸ ਦੇ 15 ਦਿਨਾਂ ਬਾਅਦ 10 ਜੂਨ ਨੂੰ ਵਲਯਾਕਾਰ ਸੂਰਜ ਗ੍ਰਹਿਣ ਲੱਗੇਗਾ। ਅਗਲਾ ਅੰਸ਼ਕ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗੇਗਾ ਜਦਕਿ ਪੂਰਨ ਸੂਰਜ ਗ੍ਰਹਿਣ ਚਾਰ ਦਸੰਬਰ ਨੂੰ ਹੋਵੇਗਾ। ਗ੍ਰਹਿਣ ਤੋਂ ਇਲਾਵਾ ਉਲਕਾਵਾਂ ਦੀ ਆਤਸ਼ਬਾਜ਼ੀ ਮੁੱਖ ਆਕਰਸ਼ਕ ਦਾ ਕੇਂਦਰ ਹੋਵੇਗੀ ਜਿਸ ਵਿਚ 22 ਅਪ੍ਰੈਲ ਨੂੰ ਲਿਰਿਡ ਮੈਟਿਓਰ ਸ਼ਾਵਰ, ਪੰਜ ਮਈ ਏਟਾ ਮੈਟਿਓਰ ਸ਼ਾਵਰ, 12 ਅਗਸਤ ਪਰਸ਼ਿਡ ਮੈਟਿਓਰ ਸ਼ਾਵਰ, 21 ਅਕਤੂਬਰ ਓਰਿਨੀਡ ਮੈਟਿਓਰ ਸ਼ਾਵਰ, ਪੰਜ ਨਵੰਬਰ ਟੌਰਿਡ ਮੈਟਿਓਰ ਸ਼ਾਵਰ ਜਦਕਿ ਅੰਤਿਮ ਜੇਮਿਨੀਡ ਮੈਟਿਓਰ ਸ਼ਾਵਰ 14 ਦਸੰਬਰ ਨੂੰ ਦੇਖਣ ਨੂੰ ਮਿਲੇਗੀ।

ਇਸ ਦੌਰਾਨ ਅਪੋਜ਼ਿਸ਼ਨ ਦੀ ਪਹਿਲੀ ਘਟਨਾ ਦੋ ਨਵੰਬਰ ਨੂੰ ਸ਼ਨੀ ਗ੍ਰਹਿ ਦੇ ਨਾਲ ਹੋਵੇਗੀ, ਜਦਕਿ ਦੂਸਰੀ ਘਟਨਾ 'ਚ ਸੂਰਜੀ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿਣ 19 ਅਗਸਤ ਨੂੰ ਸੂਰਜ ਦੇ ਠੀਕ ਉਲਟ ਦਿਸ਼ਾ 'ਚ ਹੋਵੇਗਾ। ਇਸ ਤੋਂ ਬਾਅਦ 14 ਸਤੰਬਰ ਨੂੰ ਨੈਪਚਿਊਨ ਅਪੋਜ਼ਿਸ਼ਨ 'ਚ ਹੋਵੇਗਾ। ਪੰਜ ਨਵੰਬਰ ਨੂੰ ਯੂਰੇਨਸ ਅਪੋਜ਼ਿਸ਼ਨ ਦੀ ਹਾਲਤ 'ਚ ਹੋਵੇਗਾ। ਅਪੋਜ਼ਿਸ਼ਨ ਦੀ ਘਟਨਾ 'ਚ ਇਕ ਪਾਸੇ ਸੂਰਜ ਅਸਤ ਹੋ ਰਿਹਾ ਹੁੰਦਾ ਹੈ ਤੇ ਦੂਸਰੇ ਪਾਸੇ ਗ੍ਰਹਿ ਉਦੈ ਹੁੰਦਾ ਹੈ।

ਕਾਲ ਗਣਨਾ ਦੇ ਨਾਲ ਸਟਾਰ ਗੇਜ਼ਿੰਗ ਦਾ ਹਿੱਸਾ ਹਨ ਇਹ ਖਗੋਲੀ ਘਟਨਾਵਾਂ

ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ ਸਾਲ ਵਿਚ ਹੋਣ ਵਾਲੀਆਂ ਸਾਰੀਆਂ ਖਗੋਲੀ ਘਟਨਾਵਾਂ ਕਾਲ ਗਣਨਾ ਲਈ ਮਹੱਤਵਪੂਰਨ ਹੁੰਦੀਆਂ ਹਨ। ਇਨ੍ਹਾਂ ਘਟਨਾਵਾਂ ਜ਼ਰੀਏ ਵਿਗਿਆਨੀ ਗ੍ਰਹਿ-ਨਛੱਤਰਾਂ ਦੀ ਆਬਜ਼ਰਵੇਸ਼ਨ ਕਰਦੇ ਹਨ। ਜਿਸ ਨਾਲ ਉਨ੍ਹਾਂ ਨੂੰ ਧਰਤੀ ਤੇ ਸੂਰਜ ਤੋਂ ਗ੍ਰਹਿਆਂ ਦੀ ਸਟੀਕ ਦੂਰੀ ਦੇ ਨਾਲ ਉਨ੍ਹਾਂ ਦਾ ਭਰਮਣ ਕਾਲ ਸਮੇਤ ਕਈ ਹੋਰ ਪੁਖ਼ਤਾ ਜਾਣਕਾਰੀਆਂ ਮਿਲਦੀਆਂ ਹਨ। ਖਗੋਲ ਪ੍ਰੇਮੀਆਂ ਲਈ ਵੀ ਇਹ ਮੌਕੇ ਖਾਸ ਹੁੰਦੇ ਹਨ। ਇਨ੍ਹਾਂ ਘਟਨਾਵਾਂ ਦੌਰਾਨ ਸਟਾਰ ਪਾਰਟੀ, ਮੈਟਿਓਰ ਸ਼ਾਵਰ ਪਾਰਟੀ ਤੇ ਐਸਟ੍ਰੋਫੋਟੋਗ੍ਰਾਫੀ ਦਾ ਲੁਤਫ਼ ਉਠਾਉਂਦੇ ਹਨ। ਇਹ ਸਾਰੀਆਂ ਖਗੋਲੀ ਘਟਨਾਵਾਂ ਐਸਟਰੋ ਟੂਰਿਜ਼ਮ ਤੇ ਸਟਾਰ ਗੇਜ਼ਿੰਗ ਦਾ ਹਿੱਸਾ ਹਨ। ਯੂਰਪ ਤੇ ਅਮਰੀਕੀ ਦੇਸ਼ਾਂ ਵਿਚ ਇਨ੍ਹਾਂ ਘਟਨਾਵਾਂ ਦੌਰਾਨ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਹਨ।

Posted By: Seema Anand