ਜੇਐੱਨਐੱਨ, ਸ੍ਰੀਨਗਰ : ਕਸ਼ਮੀਰ 'ਚ ਸ਼ੁੱਕਰਵਾਰ ਸਵੇਰੇ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਪ੍ਰੰਤੂ ਲੋਕ ਸਹਿਮ ਗਏ। ਬੀਤੇ 24 ਘੰਟਿਆਂ ਦੌਰਾਨ ਵਾਦੀ 'ਚ ਭੂਚਾਲ ਦਾ ਇਹ ਦੂਜਾ ਝਟਕਾ ਹੈ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.0 ਮਾਪੀ ਗਈ। ਸਵੇਰੇ 8.21 ਵਜੇ ਆਏ ਭੂਚਾਲ ਦਾ ਕੇਂਦਰ ਫਿਰ ਲੇਹ ਦੀਆਂ ਪਹਾੜੀਆਂ 'ਚ ਸੀ।