ਇੰਫਾਲ, ਏਐੱਨਆਈ : ਉੱਤਰ ਪੂਰਬੀ ਭਾਰਤ ਦੇ ਮਨੀਪੁਰ ਦੀ ਧਰਤੀ ਇਕ ਵਾਰ ਫਿਰ ਭੂਚਾਲ ਨਾਲ ਕੰਬ ਗਈ। ਨੈਸ਼ਨਲ ਸੈਂਟਰ ਫਾਰ ਸਿਸਜਮੋਲੋਜੀ ਦੇ ਅਨੁਸਾਰ ਸ਼ਾਮ 7.27 ਵਜੇ 4.0 ਤੀਬਰਤਾ ਵਾਲਾ ਭੂਚਾਲ ਆਇਆ। ਇਸਦਾ ਕੇਂਦਰ ਮਨੀਪੁਰ ਦੇ ਮਿਆਂਗ ਖੇਤਰ ਵਿੱਚ ਦੱਸਿਆ ਜਾ ਰਿਹਾ ਹੈ। ਜਿਵੇਂ ਹੀ ਭੂਚਾਲ ਆਇਆ, ਉਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਘਰਾਂ ਵਿਚੋਂ ਬਾਹਰ ਆ ਗਏ। ਹਾਲਾਂਕਿ, ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਇਸ ਤੋਂ ਪਹਿਲਾਂ ਵੀ ਮਨੀਪੁਰ ਵਿੱਚ ਬਹੁਤ ਸਾਰੇ ਭੁਚਾਲ ਆ ਚੁੱਕੇ ਹਨ। ਭੂਚਾਲ ਦੇ ਝਟਕੇ ਬੀਤੀ 4 ਅਗਸਤ ਨੂੰ ਵੀ ਮਨੀਪੁਰ ਵਿੱਚ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੇ ਝਟਕੇ ਸਵੇਰੇ 5.52 ਵਜੇ ਮਹਿਸੂਸ ਕੀਤੇ ਗਏ ਸਨ।

ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਭੂਚਾਲ ਆਏ ਹਨ, ਜਿਸ ਵਿੱਚ ਪਿਛਲੇ ਮਹੀਨੇ ਗੁਜਰਾਤ ਦੇ ਕੱਛ ਵਿੱਚ ਆਇਆ ਭੁਚਾਲ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵੀ ਕਈ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਚੁੱਕੀ ਹੈ।

Posted By: Sunil Thapa