ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਐਤਵਾਰ ਦੁਪਹਿਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਮੈਗਨੀਟਿਊਡ ਮਾਪੀ ਗਈ ਹੈ। ਉੱਥੇ ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਖ਼ਾਸ ਕਰ ਫਲੈਟਾਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਡਰੇ ਤੇ ਸਹਿਮੇ ਦਿਖਾਈ ਦਿੱਤੇ। ਇਹ ਲਗਾਤਾਰ ਦੂਜਾ ਮੌਕਾ ਹੈ ਜਦੋਂ ਐਤਵਾਰ ਨੂੰ ਦਿੱਲੀ 'ਚ ਭੂਚਾਲ ਦੇ ਝਟਕੇ ਲੱਗੇ ਹਨ।

- ਇਸ ਤੋਂ ਪਹਿਲਾਂ 12-13 ਅਪ੍ਰੈਲ ਨੂੰ ਦਿੱਲੀ-ਐੱਨਸੀਆਰ 'ਚ ਲਗਾਤਾਰ 2 ਦਿਨ ਭੂਚਾਲ ਦੇ ਝਟਕੇ ਲੱਗੇ ਸਨ।

- 12 ਅਪ੍ਰੈਲ ਨੂੰ 3.5 ਤੀਬਰਤਾ ਦਾ ਭੂਚਾਲ ਆਇਆ ਸੀ।

- 13 ਅਪ੍ਰੈਲ ਨੂੰ ਦੁਪਹਿਰ 1 ਵੱਜ ਕੇ 26 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਦਿੱਲੀ 'ਚ ਹੀ ਸੀ।

Posted By: Rajnish Kaur