Earth in Danger : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ ਧਰਤੀ ਬਹੁਤ ਤੇਜ਼ੀ ਨਾਲ ਗਰਮ ਹੋ ਰਹੀ ਹੈ ਤੇ ਇਸ ਨਾਲ ਮਹਾਸਾਗਰਾਂ ਦਾ ਤਾਪਮਾਨ ਵਧ ਰਿਹਾ ਹੈ। ਨਾਸਾ ਨੇ ਦੱਸਿਆ ਹੈ ਕਿ ਸਾਲ 2005 ਦੇ ਮੁਕਾਬਲੇ ਧਰਤੀ ਦੁੱਗਣੀ ਮਾਤਰਾ 'ਚ ਗਰਮੀ ਸੋਖ ਰਹੀ ਹੈ। ਇਸ ਨਾਲ ਗਰਮੀ 'ਚ ਅਣਲੋੜੀਂਦਾ ਵਾਧਾ ਹੋਇਆ ਹੈ। ਨਾਸਾ ਤੇ ਨੈਸ਼ਨਲ ਓਸੈਨਿਕ ਐਂਡ ਐਟਮੌਸਫੈਰਿਕ ਐਡਮਿਨਿਸਟ੍ਰੇਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਊਰਜਾ ਦਾ ਅਸੰਤੁਲਨ ਸਾਲ 2005 ਤੋਂ 2019 ਦੇ ਵਿਚਕਾਰ ਦੁੱਗਣਾ ਹੋ ਗਿਆ ਹੈ। ਇਸ ਵਾਧੇ ਨੂੰ 'ਚਿੰਤਾਜਨਕ' ਕਰਾਰ ਦਿੱਤਾ ਗਿਆ ਹੈ।

ਧਰਤੀ ਪਹਿਲਾਂ ਦੇ ਮੁਕਾਬਲੇ ਦੁੱਗਣੀ ਊਰਜਾ ਆਪਣੇ ਅੰਦਰ ਸੋਖ ਰਹੀ ਹੈ। ਇਸੇ ਕਾਰਨ ਇੱਥੇ ਗਰਮੀ ਵਧ ਰਹੀ ਹੈ ਤੇ 'ਊਰਜਾ ਅਸੰਤੁਲਨ' ਹੋ ਰਿਹਾ ਹੈ। ਪਹਿਲਾਂ ਧਰਤੀ 'ਚ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਘੱਟ ਸੀ, ਇਸੇ ਕਾਰਨ ਸੂਰਜ ਦੀਆਂ ਕਿਰਨਾਂ ਇੱਥੇ ਆਉਣ ਤੋਂ ਬਾਅਦ ਧਰਤੀ ਦੀ ਸਤ੍ਹਾ ਨਾਲ ਟਕਰਾ ਕੇ ਵਾਪਸ ਚਲੀਆਂ ਜਾਂਦੀਆਂ ਸਨ। ਸਮੇਂ ਦੇ ਨਾਲ ਇੱਥੇ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਧੀ ਹੈ। ਇਸੇ ਕਾਰਨ ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਹਾ ਨਾਲ ਟਕਰਾ ਕੇ ਵਾਪਸ ਨਹੀਂ ਜਾਂਦੀਆਂ ਤੇ ਵਾਤਾਵਰਨ 'ਚ ਕੈਦ ਹੋ ਜਾਂਦੀਆਂ ਹਨ। ਇਸੇ ਕਾਰਨ ਧਰਤੀ ਦੀ ਗਰਮੀ ਵਧ ਰਹੀ ਹੈ।

ਉਪਗ੍ਰਹਿ ਤੇ ਸਮੁੰਦਰ ਦੇ ਅੰਕੜੇ ਦੇ ਰਹੇ ਹਨ ਗਰਮੀ ਵਧਣ ਦਾ ਸੰਕੇਤ

ਉਪਗ੍ਰਹਿਆਂ ਤੇ ਸਮੁੰਦਰ ਤੋਂ ਮਿਲੇ ਅੰਕੜਿਆਂ ਦੇ ਆਧਾਰ 'ਤੇ ਵਿਗਿਆਨੀਆਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਧਰਤੀ 'ਚ ਊਰਜਾ ਦਾ ਅਸੰਤੁਲਨ ਵਧ ਰਿਹਾ ਹੈ। ਇਕ ਉਪਕਰਨ ਜ਼ਰੀਏ ਧਰਤੀ 'ਤੇ ਆਉਣ ਵਾਲੀ ਊਰਜਾ ਤੇ ਇੱਥੋਂ ਨਿਕਲਣ ਵਾਲੀ ਊਰਜਾ ਦੀ ਨਿਗਰਾਨੀ ਕੀਤੀ ਜਾਂਦੀ ਹੈ। ਨਾਸਾ ਦਾ ਇਹ ਨਿਗਰਾਨੀ ਉਪਕਰਨ ਪੂਰੀ ਦੁਨੀਆ 'ਚ ਹੈ ਤੇ ਇੱਥੋਂ ਇਹ ਸਟੀਕ ਤਰੀਕੇ ਨਾਲ ਪਤਾ ਚੱਲ ਜਾਂਦਾ ਹੈ ਕਿ ਦੁਨੀਆ ਦੇ ਸਮੁੰਦਰ ਕਿਸ ਰਫਤਾਰ ਨਾਲ ਗਰਮ ਹੋ ਰਹੇ ਹਨ। ਵਿਗਿਆਨੀਆਂ ਨੇ ਕਿਹਾ ਕਿ ਧਰਤੀ ਦੀ 90 ਫ਼ੀਸਦ ਜ਼ਿਆਦਾ ਊਰਜਾ ਸਮੁੰਦਰ 'ਚ ਜਾਂਦੀ ਹੈ, ਇਸ ਲਈ ਸੈਟੇਲਾਈਟ ਸੈਂਸਰ ਸਮੁੰਦਰੀ ਤਾਪਮਾਨ ਦਾ ਸਟੀਕ ਅੰਕੜਾ ਦੱਸਦਾ ਹੈ। ਨਾਸਾ ਨੇ ਕਿਹਾ ਕਿ ਅੰਕੜਿਆਂ ' ਜੋ ਬਦਲਾਅ ਹੋਇਆ ਹੈ, ਉਹ ਬੇਹੱਦ ਚਿੰਤਾਜਨਕ ਹੈ।

ਭਾਫ਼ ਬਣੀ ਸਮੱਸਿਆ

ਗ੍ਰੀਨ ਹਾਊਸ ਗੈਸ ਦੀ ਵਜ੍ਹਾ ਨਾਲ ਸੂਰਜ ਦੀਆਂ ਕਿਰਨਾਂ ਧਰਤੀ 'ਚ ਕੈਦ ਹੋਈਆਂ ਤੇ ਉਨ੍ਹਾਂ ਦੀ ਵਜ੍ਹਾ ਨਾਲ ਇੱਥੋਂ ਦੇ ਗਲੇਸ਼ੀਅਰ ਪਿਘਲੇ ਤੇ ਭਾਫ਼ 'ਚ ਬਦਲ ਗਏ। ਇਸ ਨਾਲ ਸਾਡੇ ਵਾਤਾਵਰਨ 'ਚ ਪਾਣੀ ਦੀਆਂ ਬੂੰਤਾਂ ਦੀ ਗਿਣਤੀ ਜ਼ਿਆਦਾ ਹੋ ਗਈ। ਹੁਣ ਇੱਥੇ ਪਾਣੀ ਦੀਆਂ ਬੂੰਦਾਂ ਸਾਡੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਇਨ੍ਹਾਂ ਦੀ ਵਜ੍ਹਾ ਨਾਲ ਸੂਰਜ ਦੀਆਂ ਕਿਰਨਾਂ ਧਰਤੀ ਤੋਂ ਬਾਹਰ ਨਹੀਂ ਜਾਂਦੀਆਂ ਤੇ ਇੱਥੋਂ ਦਾ ਤਾਪਮਾਨ ਵਧ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ਾਂਤ ਮਹਾਸਾਗਰ ਦਾ ਠੰਢੇ ਤੋਂ ਗਰਮ ਹੋਣਾ ਵੀ ਇਸ ਦੀ ਇਕ ਵੱਡੀ ਵਜ੍ਹਾ ਹੈ।

Posted By: Seema Anand