ਨਈ ਦੁਨੀਆ, ਮੁਰੈਨਾ : ਆਮ ਤੌਰ 'ਤੇ ਨੌਕਰੀ ਲਈ ਫਰਜ਼ੀ ਨੰਬਰ ਸੂਚੀ ਤਿਆਰ ਕਰਾਉਣ ਤੇ ਇਸਤੇਮਾਲ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਪਹਿਲੀ ਵਾਰੀ ਕਿਸੇ ਸਿਆਸੀ ਸੰਗਠਨ 'ਚ ਅਹੁਦਾ ਲੈਮ ਲਈ ਲੋਕਾਂ ਵਲੋਂ ਫਰਜ਼ੀ ਨੰਬਰ ਸੂਚੀ ਬਣਵਾਏ ਜਾਣ ਦੀ ਖਬਰ ਆ ਰਹੀ ਹੈ।

ਇਸ ਪਿੱਛੇ ਮਨਸ਼ਾ ਇਹ ਹੈ ਕਿ ਉਮੀਦਵਾਰ ਚੋਣਾਂ ਦੇ ਸਮੇਂ ਆਪਣੀ ਉਮਰ ਨੂੰ ਘੱਟ ਸਾਬਿਤ ਕਰ ਸਕਣ। ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਭਾਜਪਾ ਦੀਆਂ ਸੰਗਠਨਾਤਮਕ ਚੋਣਾਂ ਨਾਲ ਜੁੜਿਆ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਦੀ ਸੰਗਠਨਾਤਮਕ ਚੋਣ 15 ਤੇ 16 ਨਵੰਬਰ ਨੂੰ ਹੋਣ ਵਾਲੀ ਹੈ। ਸੰਗਠਨ ਨੇ ਇਸ ਵਾਰੀ ਤੈਅ ਕੀਤਾ ਹੈ ਕਿ ਮੰਡਲ ਪ੍ਰਧਾਨ 35 ਸਾਲ ਤਕ ਦੇ ਵਰਕਰ ਹੀ ਬਣ ਸਕਦੇ ਹਨ। ਖਾਸ ਹਾਲਾਤ 'ਚ ਇਹ ਉਮਰ 40 ਸਾਲ ਹੋ ਸਕਦੀ ਹੈ। ਇਸ ਲਈ ਜਿਹੜਾ ਨੇਤਾ ਤੇ ਵਰਕਰ ਉਮਰ ਕਾਰਨ ਇਸ ਦੌੜ ਤੋਂ ਬਾਹਰ ਹੋ ਰਹੇ ਹਨ, ਉਹ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਮੰਡਲ ਪ੍ਰਧਾਨ ਬਣਨ ਦਾ ਮੌਕਾ ਮਿਲ ਜਾਵੇ।

ਕਿਉਂਕਿ 10ਵੀਂ ਕਲਾਸ ਦੀ ਮਾਰਕਸ਼ੀਟ ਦੀ ਜਾਂਚ ਕਰਾਈ ਜਾ ਸਕਦੀ ਹੈ, ਇਸ ਲਈ ਨੇਤਾ ਤੇ ਵਰਕਰ ਸੰਗਠਨ ਦੇ ਸਾਹਮਣੇ ਆਪਣੀ ਵਿੱਦਿਅਕ ਯੋਗਤਾ ਨੂੰ ਘੱਟ ਦੱਸ ਰਹੇ ਹਨ। ਨਾਲ ਹੀ ਪੰਜਵੀਂ ਤੇ ਅੱਠਵੀਂ ਕਲਾਸ ਦੀ ਮਾਰਕਸ਼ੀਟ ਬਣਵਾ ਰਹੇ ਹਨ, ਕਿਉਂਕਿ ਦੋਵਾਂ ਦੀ ਕਲਾਸਾਂ ਦੀ ਪ੍ਰਰੀਖਿਆ ਸਕੂਲ ਪੱਧਰ 'ਤੇ ਕਰਾਈਆਂ ਜਾਂਦੀਆਂ ਹਨ।

ਇਹ ਗੱਲ ਸਹੀ ਹੈ ਕਿ ਮੰਡਲ ਪ੍ਰਧਾਨ ਅਹੁਦੇ ਲਈ ਦਾਅਵੇਦਾਰੀ ਕਰਨ ਵਾਲੇ ਕਈ ਨੇਤਾ ਤੇ ਵਰਕਰ ਆਪਣੀ ਉਮਰ ਨੂੰ ਘੱਟ ਕਰ ਕੇ ਦਿਖਾਉਣ ਤੇ ਚੋਣਾਂ ਦੇ ਯੋਗ ਬਣਾਉਣ ਲਈ ਫਰਜ਼ੀ ਮਾਰਕਸ਼ੀਟ ਤਿਆਰ ਕਰਾ ਰਹੇ ਹਨ। ਸਾਡੇ ਸਾਹਮਣੇ ਇਕ ਦੋ ਮਾਮਲੇ ਆਏ ਹਨ। ਇਸ ਲਈ ਆਉਂਦੀਆਂ ਮੰਡਲ ਪ੍ਰਧਾਨ ਚੋਣਾਂ ਦੌਰਾਨ ਉਮੀਦਵਾਰ ਦੀ ਬੋਰਡ ਪ੍ਰਰੀਖਿਆ ਦੀ ਮਾਰਕਸ਼ੀਟ ਨੂੰ ਮੰਨਿਆ ਜਾਵੇਗਾ।

-ਗਜਰਾਜ ਸਿੰਘ ਸਿਕਰਵਾਰ, ਸਾਬਕਾ ਵਿਧਾਇਕ ਤੇ ਚੋਣ ਇੰਚਾਰਜ