ਜੇਐੱਨਐੱਨ, ਨਵੀਂ ਦਿੱਲੀ : Delhi Weather Forecast : ਦਸੰਬਰ ਦੀ ਠੰਢ ਤੇ ਮਾਰਚ ਦੀ ਬਾਰਸ਼ ਤੋਂ ਬਾਅਦ ਇਸ ਵਾਰ ਅਪ੍ਰੈਲ ਦੀ ਗਰਮੀ ਵੀ ਨਵੇਂ ਰਿਕਾਰਡ ਬਣਾ ਸਕਦੀ ਹੈ। ਮੰਗਲਵਾਰ ਨੂੰ ਪਹਿਲੇ ਪੰਦਰਵਾੜੇ 'ਚ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦਾ ਵਧ ਤੋਂ ਵਧ ਤਾਪਮਾਨ 41 ਡਿਗਰੀ ਪਾਰ ਕਰ ਗਿਆ। ਗਰਮੀ ਵਧਣ ਦਾ ਇਹ ਦੌਰ ਲਗਾਤਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਪਾਕਿਸਤਾਨ ਤੋਂ ਆ ਰਹੀ 'ਆਫ਼ਤ'

ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਿਕ, ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਆ ਰਹੀ ਗਰਮ ਹਵਾ ਕਾਰਨ ਇਹ ਇਸੇ ਮਹੀਨੇ 46 ਡਿਗਰੀ ਤਕ ਜਾ ਸਕਦਾ ਹੈ। ਇਹ ਗਰਮ ਹਵਾ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਦੇ ਕਰੋਆਂ ਲੋਕਾਂ ਲਈ ਆਫ਼ਤ ਬਣੇਗੀ।

ਪਰੇਸ਼ਾਨ ਹੋਣਗੇ ਦਿੱਲੀ ਸਮੇਤ ਕਈ ਸੂਬਿਆਂ ਦੇ ਕਰੋੜਾਂ ਲੋਕ

ਇਸ ਨਾਲ ਨਾ ਸਿਰਫ਼ ਦਿੱਲੀ ਬਲਕਿ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਬਲਕਿ ਮੱਧ ਪ੍ਰਦੇਸ਼ ਤੇ ਬਿਹਾਰ ਤਕ ਕਦੇ ਲੋਕ ਪਰੇਸ਼ਾਨ ਹੋਣਗੇ। ਦੱਸ ਦੇਈਏ ਕਿ ਮੌਸਮ ਵਿਭਾਗ ਪਹਿਲਾਂ ਹੀ ਇਸ ਵਾਰ ਗਰਮੀਆਂ 'ਚ ਵਧ ਤੋਂ ਵਧ ਤਾਪਮਾਨ 'ਚ 1 ਤੋਂ ਡੇਢ ਡਿਗਰੀ ਸੈਲਸੀਅਸ ਤਕ ਵਧਣ ਦਾ ਅਨੁਮਾਨ ਪ੍ਰਗਟਾ ਚੁੱਕਾ ਹੈ।

ਮੌਸਮ ਵਿਭਾਗ ਮੁਤਾਬਿਕ ਅਪ੍ਰੈਲ ਦਾ ਆਲ ਟਾਈਮ ਰਿਕਾਰਡ 29 ਅਪ੍ਰੈਲ 1941 ਦੀ ਤਾਰੀਕ ਦਾ ਹੈ, ਜਦੋਂ ਵਧ ਤੋਂ ਵਧ ਤਾਪਮਾਨ 45.6 ਡਿਗਰੀ ਸੈਲਸੀਅਸ ਰਿਹਾ ਸੀ। 40 ਡਿਗਰੀ ਦੇ ਲਗਪਗ ਵੀ 18 ਤੋਂ 20 ਤਾਰੀਕ ਦੇ ਆਸਪਾਸ ਹੀ ਪਹੁੰਚਦਾ ਹੈ।

ਇਕ ਮਹੀਨੇ ਦੌਰਾਨ ਕਈ ਵੈਟਰਨ ਡਿਸਟਰਬੈਂਸ ਕਾਰਨ ਇਸ ਸਾਲ ਮਾਰਚ 'ਚ ਗਰਮੀ ਦਾ ਅਹਿਸਾਸ ਹੋਇਆ ਹੀ ਨਹੀਂ। ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਹੀ ਗਰਮੀ ਦਾ ਗ੍ਰਾਫ ਹੌਲੀ-ਹੌਲੀ ਚੜ੍ਹਿਆ ਪਰ ਦੋ-ਤਿਨ ਦਿਨਾਂ ਤੋੰ ਇਸ ਵਿਚ ਖ਼ਾਸੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਆਉਣ ਵਾਲੇ ਦਿਨਾਂ 'ਚ ਖ਼ਤਰਨਾਕ ਗਰਮੀ ਤੇ ਲੂ ਦਾ ਸਾਹਮਣਾ ਉੱਤਰੀ ਭਾਰਤ ਨੂੰ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਅਪ੍ਰੈਲ ਦੇ ਅਖੀਰ 'ਚ ਖ਼ਤਰਨਾਕ ਗਰਮੀ ਦਾ ਰੂਪ ਦੇਖਣ ਨੂੰ ਮਿਲੇਗਾ।

ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਤਾਪਮਾਨ

ਓਧਰ, ਸਕਾਈਮੈੱਟ ਵੈਦਰ ਅਨੁਸਾਰ, ਪਹਿਲਾਂ ਉੱਤਰੀ-ਪੱਛਮੀ ਹਵਾਵਾਂ ਚੱਲ ਰਹੀਆਂ ਸਨ, ਪਹਾੜਾਂ ਦੀ ਠੰਢਕ ਵੀ ਇਸ ਦੇ ਨਾਲ ਆ ਰਹੀ ਸੀ। ਹੁਣ ਹਵਾ ਦੀ ਦਿਸ਼ਾ ਬਦਲ ਕੇ ਦੱਖਣੀ-ਪੱਛਮੀ ਹੋ ਗਈ ਹੈ। ਮੱਧ ਪਾਕਿਸਤਾਨ ਦੀ ਗਰਮ ਹਵਾ ਰਾਜਸਥਾਨ ਤੋਂ ਹੁੰਦੇ ਹੋਏ ਦਿੱਲੀ ਪਹੁੰਚ ਰਹੀ ਹੈ। ਪ੍ਰਦੂਸ਼ਣ ਨਾ ਹੋਣ ਕਾਰਨ ਧੁੱਪ ਵੀ ਤਿੱਖੀ ਖਿੜ ਰਹੀ ਹੈ ਤੇ ਉਸ ਦੀ ਤਪਸ਼ ਮਹਿਸੂਸ ਹੋ ਰਹੀ ਹੈ। ਅਜਿਹੇ ਵਿਚ ਆਉਣ ਵਾਲੇ ਦਿਨਾਂ 'ਚ ਗਰਮੀ ਤੇ ਤਾਪਮਾਨ ਤੇਜ਼ੀ ਨਾਲ ਵਧੇਗਾ।

Posted By: Seema Anand