ਨਵੀਂ ਦਿੱਲੀ, ਏਜੰਸੀਆਂ : ਦੇਸ਼ 'ਚ ਕੋਰੋਨਾ ਵਾਇਰਸ ਨਾਲ ਗ੍ਰਸਤ ਲੋਕਾਂ ਦੀ ਗਿਣਤੀ 1200 ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਗ੍ਰਸਤ ਮਰੀਜ਼ਾਂ ਦੇ 217 ਨਵੇਂ ਮਾਮਲੇ ਸਾਹਮਣੇ ਆਏ। ਵਾਇਰਸ ਨਾਲ ਹੋਰ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ 'ਚ ਤਿੰਨ ਅਤੇ ਗੁਜਰਾਤ 'ਚ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ।

ਮਹਾਰਾਸ਼ਟਰ 'ਚ ਤਿੰਨ ਅਤੇ ਗੁਜਰਾਤ 'ਚ ਇਕ ਵਿਅਕਤੀ ਨੇ ਤੋੜਿਆ ਦਮ, ਮ੍ਰਿਤਕਾਂ ਦੀ ਗਿਣਤੀ 31

ਕੇਂਦਰੀ ਸਿਹਤ ਮੰਤਰਾਲੇ ਅਤੇ ਰਾਜ ਸਰਕਾਰ ਦੇ ਸਿਹਤ ਵਿਭਾਗਾਂ ਵੱਲੋਂ ਮਿਲੀਆਂ ਸੂਚਨਾਵਾਂ ਅਨੁਸਾਰ, ਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 1251 ਗ੍ਰਸਤ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 49 ਵਿਦੇਸ਼ੀ, ਜਾਨ ਗਵਾਉਣ ਵਾਲੇ 31 ਲੋਕ ਅਤੇ ਤੰਦਰੁਸਤ ਹੋ ਚੁੱਕੇ 111 ਵਿਅਕਤੀ ਵੀ ਸ਼ਾਮਲ ਹਨ। ਮਹਾਰਾਸ਼ਟਰ 'ਚ 17 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਗ੍ਰਸਤ ਵਿਅਕਤੀਆਂ ਦਾ ਅੰਕੜਾ 220 'ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਮੁੰਬਈ 'ਚ ਤਿੰਨ ਅਤੇ ਪੂਣੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮੁੰਬਈ 'ਚ 86 ਸਾਲ ਦੀ ਇਕ ਔਰਤ ਅਤੇ 47 ਸਾਲ ਦੇ ਪੁਰਸ਼ ਨੇ ਦਮ ਤੋੜ ਦਿੱਤਾ। ਮਹਿਲਾ ਆਪਣੇ ਬੇਟੇ ਦੇ ਸੰਪਰਕ 'ਚ ਆਉਣ ਨਾਲ ਗ੍ਰਸਤ ਹੋਈ ਸੀ। ਜਦੋਂਕਿ, ਪੂਣੇ 'ਚ 52 ਸਾਲ ਦੇ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਸ਼ੂਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਵੀ ਪੀੜਤ ਸੀ। ਮਹਾਰਾਸ਼ਟਰ 'ਚ ਹੁਣ ਤਕ ਨੌਂ ਜਦਿਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।


ਕੇਰਲ 'ਚ 234 ਅਤੇ ਮਹਾਰਾਸ਼ਟਰ 'ਚ ਗ੍ਰਸਤ ਮਰੀਜ਼ਾਂ ਦੀ ਗਿਣਤੀ 220 ਹੋਈ

ਕੇਰਲ 'ਚ ਸੋਮਵਾਰ ਨੂੰ 32 ਨਵੇਂ ਮਾਮਲੇ ਸਾਹਮਣੇ ਆਏ। ਰਾਜ 'ਚ ਗ੍ਰਸਤ ਵਿਅਕਤੀਆਂ ਦੀ ਗਿਣਤੀ 234 ਹੋ ਗਈ ਹੈ, ਜੋ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਕਰਨਾਟਕ 'ਚ ਪੰਜ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਗਿਣਤੀ 88 ਹੋ ਗਈ ਹੈ। ਤਾਮਿਲਨਾਡੂ 'ਚ 17 ਨਵੇਂ ਮਾਮਲੇ ਸਾਹਮਣੇ ਆਏ ਅਤੇ ਗ੍ਰਸਤ ਮਰੀਜ਼ਾਂ ਦਾ ਅੰਕੜਾ 67 'ਤੇ ਪਹੁੰਚ ਗਿਆ ਹੈ। ਨਵੇਂ ਮਾਮਲਿਆਂ 'ਚ ਇਕੱਲੇ ਇਰੋਡ ਜ਼ਿਲ੍ਹੇ 'ਚੋਂ 10 ਕੇਸ ਹਨ। ਰਾਜਸਥਾਨ 'ਚ 10 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 69 ਗ੍ਰਸਤ ਹੋ ਗਏ ਹਨ। ਉੱਥੇ, 11 ਨਵੇਂ ਮਾਮਲਿਆਂ ਨਾਲ ਜੰਮੂ-ਕਸ਼ਮੀਰ 'ਚ ਹੁਣ ਤਕ ਗ੍ਰਸਤ ਮਰੀਜ਼ਾਂ ਦੀ ਗਿਣਤੀ 49 ਹੋ ਗਈ ਹੈ। ਇਨ੍ਹਾਂ 'ਚੋਂ ਦੋ ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ ਦੋ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ 'ਚ ਵੀ ਸੋਮਵਾਰ ਨੂੰ ਅੱਠ ਮਾਮਲੇ ਸਾਹਮਣੇ ਆਏ ਅਤੇ ਗ੍ਰਸਤ ਮਰੀਜ਼ਾਂ ਦੀ ਗਿਣਤੀ 47 ਹੋ ਗਈ। ਆਂਧਰ ਪ੍ਰਦੇਸ਼ 'ਚ ਦੋ ਨਵੇਂ ਮਾਮਲਿਆਂ ਨਾਲ ਗਿਣਤੀ 23 ਹੋ ਗਈ ਹੈ।

ਗੁਜਰਾਤ 'ਚ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਮਰੀਜ਼ਾਂ ਦੀ ਗਿਣਤੀ 70 ਹੋ ਗਈ ਹੈ। ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਰਾਜ 'ਚ ਹੁਣ ਤਕ ਛੇ ਜਣਿਆਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਪੰਜ ਨਵੇਂ ਮਾਮਲਿਆਂ ਨਾਲ ਚੰਡੀਗੜ੍ਹ 'ਚ ਗ੍ਰਸਤ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ। ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ 'ਚ ਵੀ ਇਕ ਨਵਾਂ ਮਾਮਲਾ ਮਿਲਿਆ ਹੈ ਅਤੇ ਕੋਰੋਨਾ ਦੇ 10 ਮਰੀਜ਼ ਹੋ ਗਏ ਹਨ। ਉੱਤਰ ਪ੍ਰਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 85 ਹੋ ਗਈ ਹੈ। ਸੋਮਵਾਰ ਨੂੰ ਗੌਤਮਬੁੱਧਨਗਰ 'ਚ ਚਾਰ ਪੌਜ਼ਿਟਿਵ ਮਾਮਲੇ ਮਿਲੇ। ਇਕ ਨਵੇਂ ਮਾਮਲੇ ਨਾਲ ਹਰਿਆਣਾ 'ਚ ਗ੍ਰਸਤ ਮਰੀਜ਼ਾਂ ਦੀ ਗਿਤੀ 22 ਹੋ ਗਈ ਹੈ। ਰਾਜਸਥਾਨ 'ਚ 13 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਗਿਣਤੀ 69 ਹੋ ਗਈ ਹੈ। ਤਿੰਨ ਨਵੇਂ ਮਾਲਿਆਂ ਨਾਲ ਤੇਲੰਗਾਨਾ 'ਚ ਪੀੜਤਾਂ ਦੀ ਗਿਣਤੀ 70 ਹੋ ਗਈ ਹੈ। ਬੰਗਾਲ 'ਚ ਵੀ ਪੰਜ ਨਵੇਂ ਮਾਮਲੇ ਮਿਲੇ ਹਨ ਅਤੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ।

ਕੋਰੋਨਾ ਦਾ ਪਸਾਰ

ਕੇਰਲ 234

ਮਹਾਰਾਸ਼ਟਰ 220

ਉੱਤਰ ਪ੍ਰਦੇਸ਼ 85

ਪੰਜਾਬ 39

ਕਰਨਾਟਕ 83

ਦਿੱਲੀ 72

ਤੇਲੰਗਾਨਾ 70

ਗੁਜਰਾਤ 70

ਰਾਜਸਥਾਨ 69

ਤਾਮਿਲਨਾਡੂ 50

ਮੱਧ ਪ੍ਰਦੇਸ਼ 47

ਜੰਮੂ ਕਸ਼ਮੀਰ 45

ਆਂਧਰ ਪ੍ਰਦੇਸ਼ 23

ਬੰਗਾਲ 22

ਹਰਿਆਣਾ 22

ਬਿਹਾਰ 15

ਲੱਦਾਖ 13

ਅੰਡੇਮਾਨ ਨਿਕੋਬਾਰ 10

ਚੰਡੀਗੜ੍ਹ 13

ਛੱਤੀਸਗੜ੍ਹ 7

ਉੱਤਰਾਖੰਡ 7

ਗੋਆ 5

ਹਿਮਾਚਲ ਪ੍ਰਦੇਸ਼ 3

ਓਡੀਸ਼ਾ 3

ਪੁਡੁਚੇਰੀ 1

ਮਣੀਪੁਰ 1

ਮਿਜ਼ੋਰਮ 1

Posted By: Jagjit Singh