ਜੇਐੱਨਐੱਨ, ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਅਤੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ 11 ਜਨਵਰੀ ਨੂੰ ਕਸ਼ਮੀਰ ਤੋਂ ਹਿਜ਼ਬੁਲ ਮੁਜਾਹਿਦੀਨ ਅੱਤਵਾਦੀਆਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ ਤੇ ਸਵਾਲ ਉਠਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੀ ਮੰਗ ਕੀਤੀ ਹੈ। ਜੰਮੂ ਕਸ਼ਮੀਰ ਦੇ ਡੀਐੱਸਪੀ ਦੇਵਿੰਦਰ ਸਿੰਘ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਸਰਚ ਆਪ੍ਰੇਸ਼ਨ ਦੇ ਦੌਰਾਨ ਦੋ ਅੱਤਵਾਦੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ। ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸ਼ੌਂਪੀ ਗਈ ਹੈ।


ਟਵੀਟ ਕਰ ਰਣਦੀਪ ਸੁਰਜੇਵਾਲਾ ਨੇ ਇਸ 'ਤੇ ਸਵਾਲ ਚੁੱਕਿਆ। ਉਨ੍ਹਾਂ ਲਿਖਿਆ- ਕੌਣ ਹੈ ਦੇਵਿੰਦਰ ਸਿੰਘ? 2001 ਸੰਸਦ ਹਮਲੇ 'ਚ ਉਨ੍ਹਾਂ ਦੀ ਭੂਮਿਕਾ ਕੀ ਹੈ? ਪੁਲਵਾਮਾ ਹਮਲੇ 'ਚ ਉਨ੍ਹਾਂ ਦਾ ਕੀ ਰੋਲ ਸੀ, ਜਿਥੇ ਉਹ ਡਿਪਟੀ SP ਸੀ? ਕੀ ਉਹ ਹਿਜ਼ਬੁਲ ਅੱਤਵਾਦੀਆਂ ਨੂੰ ਆਪਣੇ ਨਾਲ ਲਾ ਰਹੇ ਸੀ ਜਾਂ ਉਹ ਸਿਰਫ਼ ਇਕ ਮੋਹਰਾ ਹੈ, ਕਿਉਂਕਿ ਮਾਸਟਰ ਮਾਇੰਡ ਕਿਤੇ ਹੋਰ ਹੈ?


ਸੁਰਜੇਵਾਲਾ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਵੀ ਸਵਾਲ ਚੁੱਚਿਆ ਹੈ। ਉਨ੍ਹਾਂ ਪੁੱਛਿਆ, ਜਦੋਂ ਪੁਲਵਾਮਾ ਹਮਾਲ ਹੋਇਆ ਉਨ੍ਹਾਂ ਨੇ ਸਾਡੇ 42 ਫ਼ੌਜੀਆਂ ਦੀ ਜਾਨ ਗਈ। ਇਸ 'ਚ ਇਸਤੇਮਾਲ ਕੀਤਾ ਗਿਆ ਆਰਡੀਐਕਸ ਕਿਥੋ ਆਇਆ, ਕੌਣ ਲੈ ਕੇ ਆਇਅ, ਇਨ੍ਹੀ ਸੁਰੱਖਿਆ ਦਾ ਬਾਅਦ ਕਿਸ ਤਰ੍ਹਾਂ ਹੋਇਆ ਇਹ ਸਭ, ਕਾਰ ਆਰਮੀ ਟੀਮ 'ਚ ਨਹੀਂ ਆ ਸਕਦੀ ਸੀ ਉਹ ਕਾਰ ਕਿਥੋ ਆਈ? ਅੱਤਵਾਦੀਆਂ ਦੇ ਨਾਲ ਗ੍ਰਿਫ਼ਤਾਰ ਦੇਵਿੰਦਰ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਨੇ ਪੁੱਛਗਿੱਛ ਦੌਰਾਨ ਜਾਂਚ ਏਡੰਸੀਆਂ ਨੂੰ ਕਿਹਾ ਕਿ ਅੱਤਵਾਦੀਆਂ ਨੂੰ ਸਰੰਡਰ ਲਈ ਲੈ ਕੇ ਜਾ ਰਿਹਾ ਸੀ ਹੁਣ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।

Posted By: Sarabjeet Kaur