ਨਵੀਂ ਦਿੱਲੀ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ਤੇ ਗੁਜਰਾਤ ਤੋਂ 120 ਕਰੋੜ ਰੁਪਏ ਦੀ ਕੀਮਤ ਦੇ 60 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਤੇ ਇਸ ਮਾਮਲੇ 'ਚ ਏਅਰ ਇੰਡੀਆ ਦੇ ਸਾਬਕਾ ਪਾਇਲਟ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਦਿੱਲੀ, ਹੈਦਰਾਬਾਦ ਤੇ ਪੰਜਾਬ 'ਚ 35 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਇਹ ਕਾਰਵਾਈ ਸਬੂਤ ਇਕੱਠੇ ਕਰਨ ਲਈ ਕੀਤੀ ਹੈ। ਦੂਜੇ ਪਾਸੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅੱਜ 30ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮਾਂਡਿਆ ਜ਼ਿਲ੍ਹੇ ਦੇ ਮੱਲੇਨਹੱਲੀ ਤੋਂ ਇੱਕ ਵਾਰ ਫਿਰ ਪਦਯਾਤਰਾ ਸ਼ੁਰੂ ਕੀਤੀ ਹੈ। ਪਿਛਲੇ ਦਿਨੀਂ ਸੋਨੀਆ ਗਾਂਧੀ ਵੀ ਇਸ ਪਦਯਾਤਰਾ ਵਿੱਚ ਸ਼ਾਮਲ ਹੋਈ ਸੀ। ਇਸ ਦੇ ਨਾਲ ਹੀ ਅੱਜ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸਿੱਕਮ ਦੇ ਗੰਗਟੋਕ ਵਿੱਚ ਪੂਰਬੀ ਤੇ ਉੱਤਰ-ਪੂਰਬੀ ਖੇਤਰ ਡੇਅਰੀ ਸਹਿਕਾਰੀ ਸੰਮੇਲਨ ਦਾ ਉਦਘਾਟਨ ਕਰਨਗੇ।

ਈਡੀ ਦੇ ਸਾਹਮਣੇ ਪੇਸ਼ ਹੋਈ ਡੀਕੇ ਸ਼ਿਵਕੁਮਾਰ

ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਅੱਜ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਹੋਏ। ਈਡੀ ਨੇ ਉਨ੍ਹਾਂ ਨੂੰ ਕੱਲ੍ਹ ਵੀ ਪੇਸ਼ੀ ਲਈ ਬੁਲਾਇਆ ਸੀ ਪਰ ਸ਼ਿਵਕੁਮਾਰ ਨੇ ਈਡੀ ਤੋਂ ਸਮਾਂ ਮੰਗਿਆ ਸੀ।

Posted By: Sarabjeet Kaur