ਨਵੀਂ ਦਿੱਲੀ, ਜੇਐੱਨਐੱਨ : Driving License Rule: ਭਾਰਤ 'ਚ ਹੈਲਮਟ ਨੂੰ ਲੈ ਕੇ ਸਰਕਾਰ ਲੰਬੇ ਸਮੇਂ ਤੋਂ ਕਿਰਿਆਸ਼ੀਨ ਹੈ, ਜਿਸ ਦੇ ਚੱਲਦੇ ਲੋਕਾਂ 'ਤੇ ਹੈਲਮੇਟ ਦਾ ਇਸਤੇਮਾਲ ਨਾ ਕਰਨ 'ਤੇ ਭਾਰੀ ਜੁਰਮਾਨਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੋ ਪਹੀਆ ਵਾਹਨ ਮਾਲਿਕ ਅੱਜ ਵੀ ਹੈਲਮਟ ਨਾ ਪਹਿਨੇ ਨਜ਼ਰ ਆਉਂਦੇ ਹਨ। ਜਿਸ ਦੇ ਚੱਲਦੇ ਓਡੀਸ਼ਾ ਸਰਕਾਰ ਨੇ ਸੂਬਾ ਪੁਲਿਸ ਤੇ Transport Commissioner ਤੋਂ ਬਿਨਾ ਹੈਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਦਾ ਡ੍ਰਾਈਵਿੰਗ ਲਾਈਸੈਂਸ ਸਸਪੈਂਡ (Driving license suspended) ਕਰਨ ਦਾ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ।


ਜਨਵਰੀ ਤੋਂ ਅਕਤੂਬਰ ਤਕ ਮੰਗੀ ਹਰੇਕ ਜ਼ਿਲ੍ਹੇ ਦੀ ਰਿਪੋਰਟ : ਇਸ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਵਾਹਨ ਵਿਭਾਗ ਦੇ ਸਕੱਤਰ ਐੱਮਐੱਸ ਪਾੜੀ ਨੇ ਡੀਜੀਪੀ ਨੂੰ ਤੇ Transport Commissioner ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਬਿਨਾਂ ਹੈਲਮਟ ਬਾਈਕ ਚਲਾਉਣ ਵਾਲਿਆਂ ਦਾ ਡ੍ਰਾਈਵਿੰਗ ਲਾਈਸੈਂਸ (ਡੀਐੱਲ) ਰੱਦ ਕੀਤਾ ਜਾਵੇ। ਇਸ ਨਾਲ ਦੁਰਘਟਨਾਵਾਂ ਨੂੰ ਰੋਕਣ 'ਚ ਕਾਫੀ ਹੱਦ ਤਕ ਮਦਦ ਮਿਲੇਗੀ। ਇਸ ਨਾਲ ਹੀ ਸੁਪਰੀਮ ਕੋਰਟ ਦੀ ਕਮੇਟੀ ਲਈ ਜਨਵਰੀ ਤੋਂ ਅਕਤੂਬਰ 2020 ਤਕ ਹੈਲਮਟ ਨਾ ਪਾਉਣ ਨੂੰ ਲੈ ਕੇ ਸਸਪੈਂਡ ਲਾਈਸੈਂਸ ਦੀ ਸੱਤ ਦਿਨਾਂ ਦੇ ਅੰਦਰ-ਅੰਦਰ ਹਰੇਕ ਜ਼ਿਲੇ ਤੋਂ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

Posted By: Rajnish Kaur