ਚਿਤਰਦੁਰਗਾ, ਏਜੰਸੀ। ਕਰਨਾਟਕ ਦੇ ਚਿਤਰਦੁਰਗਾ 'ਚ ਮੰਗਲਵਾਰ ਸਵੇਰੇ ਡੀਆਰਡੀਓ ਦਾ ਡਰੋਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਚਿਤਰਦੁਰਗਾ ਜ਼ਿਲ੍ਹੇ ਦੇ ਪੇਂਡੂ ਇਲਾਕੇ 'ਚ ਮਨੁੱਖ ਰਹਿਤ ਡਰੋਨ ਕ੍ਰੈਸ਼ ਹੋ ਗਿਆ। ਘਟਨਾ ਦੀ ਖ਼ਬਰ ਮਿਲਦੇ ਹੀ ਡੀਆਰਡੀਓ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਚਿਤਰਦੁਰਗਾ ਜਿਲ੍ਹੇ 'ਚ ਹੈਡਕੁਆਰਟਰ ਦੇ ਕਾਫ਼ੀ ਕਰੀਬ ਡੀਆਰਡੀਓ ਦਾ ਟੈਸਟ ਰੇਂਜ ਹੈ।

ਚੈਲਕੇਰੇ ਐਰੋਨੋਟਿਕਲ ਟੈਕਸ ਰੇਂਜ (ਏਟੀਆਰ) 'ਚ ਇਸ ਦਾ ਪ੍ਰੀਖਣ ਕੀਤਾ ਜਾ ਰਿਹਾ ਸੀ। ਇਸ ਦੇ ਕਰੀਬ ਹੀ ਇਹ ਹਾਦਸਾਗ੍ਰਸਤ ਹੋ ਗਿਆ। ਚਿਤਰਦੁਰਗਾ ਦੇ ਐੱਸਪੀ ਨੇ ਦੱਸਿਆ, 'ਡੀਆਰਡੀਓ ਦਾ ਏਅਰਕ੍ਰਾਫ਼ਟ ਟ੍ਰਾਇਲ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉੱਥੋ ਦੇ ਖੇਤਾਂ 'ਚ ਡਿੱਗਿਆ। ਸਥਾਨਕ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।'

Posted By: Akash Deep