v> ਨਵੀਂ ਦਿੱਲੀ, ਏਐੱਨਆਈ : ਰੱਖਿਆ ਖੋਜ ਤੇ ਵਿਕਾਸ ਸੰਗਠਨ ( Defence Research and Development Organisation, DRDO ) ਨੇ ਦਿੱਲੀ 'ਚ ਨਿਊ ਸਰਦਾਰ ਵਲੱਭਭਾਈ ਪਟੇਲ ਦੇ ਵੱਖ-ਵੱਖ ਵਾਰਡਾਂ ਨੂੰ ਨਵਾਂ ਨਾਂ ਦੇਣ ਦਾ ਫੈਸਲਾ ਕੀਤਾ ਹੈ ਤੇ ਇਹ ਨਾਂ ਗਲਵਾਨ ਵਾਦੀ 'ਚ ਚੀਨੀ ਫੌਜੀਆਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਦਿੱਤਾ ਜਾਵੇਗਾ। DRDO ਦੇ ਚੇਅਰਮੈਨ ਦੇ ਤਕਨਾਲੋਜੀ ਐਡਵਾਈਜਰ ਸੰਵੀਜ ਜੋਸ਼ੀ ਦੇ ਦੱਸਿਆ 15 ਜੂਨ ਨੂੰ ਗਲਵਾਨ ਵਾਦੀ 'ਚ ਸ਼ਹੀਦ ਭਾਰਤੀ ਫੌਜੀਆਂ ਦੇ ਸਨਮਾਨ 'ਚ DRDO ਨੇ ਇਹ ਫੈਸਲਾ ਲਿਆ ਹੈ। ਸੈਂਟਰ ਤਿਆਰ ਹੈ ਤੇ ਐਤਵਾਰ ਨੂੰ ਗ੍ਰਹਿਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਦਾ ਉਦਘਾਟਨ ਕਰਨਗੇ। ਪੂਰੀ ਤਰ੍ਹਾਂ ਏਅਰ ਕੰਡੀਸ਼ਨ ਕੀਤੇ ਗਏ ਇਸ ਸੈਂਟਰ 'ਚ 1,000 ਬੈੱਡ ਦੇ ਨਾਲ ਵਿਸ਼ੇਸ਼ ਆਈਸੀਯੂ ਬੈੱਡ ਵੀ ਹੋਣਗੇ। ਇੱਥੋਂ ਦੇ ਆਈਸੀਯੂ ਤੇ ਵੈਂਟੀਲੇਟਰ ਵਾਰਡ ਦੇ ਨਾਂ ਸ਼ਹੀਦ ਕਰਨਲ ਬੀ ਸੰਤੋਸ਼ ਬਾਬੂ ਵਾਰਡ ਹੋਵੇਗਾ। ਇਸ ਹਸਪਤਾਲ 'ਚ ਰੱਖ ਰਖਾਵ ਲਈ ਡਾਕਟਰਾਂ ਸਣੇ ਦੋ ਹਜ਼ਾਰ ਤੋਂ ਜ਼ਿਆਦਾ ਆਰਮਡ ਪੁਲਿਸ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੱਦਾਖ ਦੇ ਲੇਹ 'ਚ ਉਸ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਦੇਸ਼ ਦੇ 20 ਜਵਾਨਾਂ ਨੇ ਸਰਹੱਦ 'ਤੇ 15 ਜੂਨ ਨੂੰ ਚੀਨੀ ਫੌਜ ਦਾ ਡਟ ਕੇ ਸਾਹਮਣਾ ਕਰਦੇ ਹੋਏ ਜਾਨ ਦੀ ਕੁਰਬਾਨੀ ਦਿੱਤੀ ਸੀ।

Posted By: Ravneet Kaur