v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਦਵਾਈ 2 ਡੀਆਕਸੀ-ਡੀ ਗੁਲੂਕੋਜ (2-ਡੀਜੀ) ਦੀਆਂ 10 ਹਜ਼ਾਰ ਖੁਰਾਕਾਂ ਦਾ ਪਹਿਲਾ ਬੈਚ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਡੀਆਰਡੀਓ ਦੇ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ’ਚ ਦਵਾਈ ਦੇ ਇਸਤੇਮਾਲ ਲਈ ਉਤਪਾਦਨ ’ਚ ਤੇਜ਼ੀ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਦਵਾਈਆਂ ਡੀਆਰਡੀਓ ਦੇ ਵਿਗਿਆਨਕਾਂ ਦੀ ਇਕ ਟੀਮ ਨੇ ਬਣਾਈ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਵਾਈ 2-ਡੀਜੀ ਕੋਰੋਨਾ ਦੇ ਇਲਾਜ ’ਚ ਗੇਮ ਚੇਂਜਰ ਸਾਬਿਤ ਹੋ ਸਕਦੀ ਹੈ। ਕੋਰੋਨਾ ਗੰਭੀਰ ਮਰੀਜ਼ਾਂ ਲਈ ਇਹ ਦਵਾਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। 2-ਡੀਜੀ ਦੇ ਸਾਈਡ ਇਫੈਕਟਸ ਬਾਰੇ ਡਾਕਟਰ ਦੱਸਦੇ ਹਨ ਕਿ ਭੋਜਣ ਨੂੰ ਊਰਜਾ ’ਚ ਬਦਲਣ ਦੀ ਪ੍ਰਕਿਰਿਆ ਸੰਕ੍ਰਮਿਤ ਸੈੱਲਾਂ ਤੋਂ ਬਿਲਕੁਲ ਵੱਖ ਹੁੰਦੀ ਹੈ। ਦਵਾਈ ਦੀ ਮਾਤਰਾ ਸਾਧਾਰਣ ਸੈੱਲ ਤਕ ਘਟ ਹੀ ਜਾਂਦੀ ਹੈ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ।

Posted By: Sunil Thapa