ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ 'ਚ ਭਾਰਤ ਨੂੰ ਇਕ ਹੋਰ ਹਥਿਆਰ ਮਿਲ ਗਿਆ ਹੈ। ਡਾ.ਰੈੱਡੀਜ਼ ਲੈਬ (Dr Reddy's Lab) ਨੇ ਭਾਰਤ 'ਚ ਰੂਸੀ ਕੋਰੋਨਾ ਵੈਕਸੀਨ Sputnik V ਦੀ ਪਹਿਲੀ ਡੋਜ਼ ਲਾ ਦਿੱਤੀ ਹੈ। ਡਰੱਗ ਫਰਮ ਡਾ. ਰੈੱਡੀਜ਼ ਲੈਬੋਰੇਟਰੀਜ਼ (Dr Reddys Lab) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਸੀਮਿਤ ਪਾਇਲਟ ਦੇ ਹਿੱਸੇ ਦੇ ਰੂਪ 'ਚ ਰੂਸੀ ਕੋਰੋਨਾ ਵੈਕਸੀਨ ਸਪੁਤਨਿਕ ਵੀ ਦੀ ਸਾਫਟ ਲਾਚਿੰਗ ਸ਼ੁਰੂ ਹੋ ਗਈ ਹੈ ਤੇ ਵੈਕਸੀਨ ਦੀ ਪਹਿਲੀ ਖੁਰਾਕ ਹੈਦਰਾਬਾਦ 'ਚ ਲਾਈ ਗਈ ਹੈ। ਸਪੁਤਨਿਕ ਵੀ ਵੈਕਸੀਨ ਦੇ ਆਯਾਤ ਖੁਰਾਕਾਂ ਦੀ ਪਹਿਲੀ ਖੇਪ 1 ਮਈ ਨੂੰ ਭਾਰਤ 'ਚ ਉਤਰੀ ਤੇ 13 ਮਈ, 2021 ਨੂੰ ਕੇਂਦਰੀ ਫਾਰਮਾਸਿਟੀਕਲ ਪ੍ਰਯੋਗਸ਼ਾਲਾ, ਕਸੌਲੀ ਤੋਂ ਇਸ ਨੂੰ ਰੈਗੂਲੇਟਰੀ ਮਨਜ਼ੂਰੀ ਮਿਲੀ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਆਯਾਤ ਵੈਕਸੀਨ ਡੋਜ਼ ਦੀ ਜ਼ਿਆਦਾਤਰ ਖੇਪ ਆਉਣ ਦੀ ਉਮੀਦ ਹੈ।

ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਰੂਸ ਤੋਂ ਆਯਾਤ ਕੀਤੀ ਗਈ ਕੋਰੋਨਾ ਦੀ ਵੈਕਸੀਨ ਸਪੁਤਨਿਕ ਵੀ (Sputnik V) ਦੀ ਕੀਮਤ ਵਰਤਮਾਨ 'ਚ ਖ਼ੁਦਰਾ ਬਾਜ਼ਾਰ 'ਚ ਜ਼ਿਆਦਾਤਰ 948 ਰੁਪਏ ਹੈ, ਜਿਸ 'ਚ ਪ੍ਰਤੀ ਡੋਜ਼ 5 ਫੀਸਦੀ ਜੀਐੱਸਟੀ ਵੀ ਸ਼ਾਮਲ ਹੈ। ਹਾਲਾਂਕਿ, ਸਥਾਨਕ ਸਪਲਾਈ ਸ਼ੁਰੂ ਹੋਣ 'ਤੇ ਇਸ ਦੀ ਕੀਮਤ ਘੱਟ ਹੋਣ ਦੀ ਸੰਭਾਵਨਾ ਹੈ।

ਅਗਲੇ ਹਫ਼ਤੇ ਤੋਂ ਭਾਰਤ 'ਚ ਰੂਸ ਦੀ ਬਣੀ ਸਪੂਤਨਿਕ ਵੈਕਸੀਨ ਉਪਲੱਬਧ ਹੋ ਸਕਦੀ ਹੈ। ਨੀਤੀ ਕਮਿਸ਼ਨ ਦੇ ਸਿਹਤ ਕਮੇਟੀ ਦੇ ਮੈਂਬਰ ਵੀਕੇ ਪਾਲ ਨੇ ਦੱਸਿਆ ਕਿ ਸਪੁਤਨਿਕ ਵੀ ਵੈਕਸੀਨ ਭਾਰਤ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਹਫ਼ਤੇ ਤੋਂ ਇਹ ਮਾਰਕਟ 'ਚ ਆ ਜਾਵੇਗੀ।

Posted By: Amita Verma