ਜੇਐੱਨਐੱਨ, ਨਵੀਂ ਦਿੱਲੀ : ਉਦਯੋਗਾਂ ਦੇ ਪ੍ਰਮੋਸ਼ਨ ਤੇ ਇੰਟਰਨਲ ਟਰੇਡ ਵਿਭਾਗ (DPIIT) ਦੇ ਸੇਕ੍ਰੇਟਰੀ ਡਾ. ਗੁਰੂਪ੍ਰਸਾਦ ਮਹਾਪਾਤਰਾ ਦਾ ਦੇਹਾਂਤ ਹੋ ਗਿਆ ਹੈ। ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਗੁਰੂਪ੍ਰਸਾਦ ਮਹਾਪਾਤਰਾ ਏਅਰਪੋਰਟ ਅਥਾਰਟੀ ਦੇ ਪ੍ਰਧਾਨ ਵੀ ਰਹੇ ਸਨ। ਉਨ੍ਹਾਂ ਨੇ ਏਅਰਪੋਰਟ ਅਥਾਰਟੀ ਨੂੰ ਅੱਗੇ ਵਧਾਉਣ ਲਈ ਇਕ ਨਵੀਂ ਦਿਸ਼ਾ ਦਿੱਤੀ ਸੀ। 1 ਅਗਸਤ 2019 ਨੂੰ ਉਹ ਉਦਯੋਗਾਂ ਦੇ ਪ੍ਰੋਮਸ਼ਨ ਤੇ ਇੰਟਰਨਲ ਟਰੇਡ ਵਿਭਾਗ ਦੇ ਸੇਕ੍ਰੇਟਰੀ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ।

ਪੀਐੱਮ ਮੋਦੀ ਬੋਲੇ- ਗੁਜਰਾਤ ਤੇ ਕੇਂਦਰ 'ਚ ਵੱਡੇ ਪੈਮਾਨੇ 'ਤੇ ਕੀਤਾ ਹੈ ਕੰਮ

ਪੀਐੱਮ ਨੇ ਕਿਹਾ, DPIIT ਸਕੱਤਰ ਡਾ.ਗੁਰੂਪ੍ਰਸਾਦ ਮਹਾਪਾਤਰਾ ਦੇ ਦੇਹਾਂਤ ਤੋਂ ਦੁੱਖੀ ਹਾਂ। ਮੈਂ ਉਨ੍ਹਾਂ ਨਾਲ ਗੁਜਰਾਤ ਤੇ ਕੇਂਦਰ 'ਚ ਵੱਡੇ ਪੈਮਾਨੇ 'ਤੇ ਕੰਮ ਕੀਤਾ ਸੀ। ਉਨ੍ਹਾਂ ਨੂੰ ਪ੍ਰਸ਼ਾਸਨਿਕ ਮੁੱਦਿਆਂ ਦੀ ਬਹੁਤ ਚੰਗੀ ਸਮਝ ਸੀ ਤੇ ਉਹ ਆਪਣੇ ਨਵੀਨਤਾਕਾਰੀ ਉਤਸ਼ਾਹ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪਰਿਵਾਰ ਤੇ ਮਿੱਤਰਾਂ ਲਈ ਸੰਵੇਦਨਾਵਾਂ।

ਪੀਯੂਸ਼ ਗੋਇਲ ਨੇ ਵੀ ਪ੍ਰਗਟਾਇਆ ਦੁੱਖ

ਪੀਯੂਸ਼ ਗੋਇਲ ਨੇ ਵੀ ਗੁਰੂਪ੍ਰਸਾਦ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂਪ੍ਰਸਾਦ ਮਹਾਪਾਤਰਾ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਨ। ਉਨ੍ਹਾਂ ਵੱਲੋਂ ਲੰਬੇ ਸਮੇਂ ਤਕ ਸਰਕਾਰ ਨੂੰ ਦਿੱਤੀ ਗਈ ਸੇਵਾ ਤੇ ਡੇਡੀਕੇਸ਼ਨ ਨੇ ਲੰਬੇ ਸਮੇਂ ਤਕ ਰਹਿਣ ਵਾਲਾ ਅਸਰ ਛੱਡਿਆ ਹੈ।

Posted By: Amita Verma