ਨਵੀਂ ਦਿੱਲੀ : ਭਾਰਤ ਸਰਕਾਰ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸ਼ੁੱਕਰਵਾਰ ਨੂੰ ਵੱਡੀ ਗੱਲ ਕਹੀ। ਸੰਗਠਨ ਮੁਖੀ ਸਤੀਸ਼ ਰੈੱਡੀ ਨੇ ਕਿਹਾ, ਭਾਰਤ ਆਉਣ ਵਾਲੇ ਪੰਜ ਸਾਲ 'ਚ ਰੱਖਿਆ ਉਤਪਾਦਨ ਦੇ ਮਾਮਲੇ 'ਚ ਆਤਮ ਨਿਰਭਰ ਬਣ ਜਾਵੇਗਾ। ਉਦੋਂ ਅਸੀਂ ਮੁਸ਼ਕਿਲ ਤਕਨੀਕ ਵਾਲੇ ਹਥਿਆਰ ਅਤੇ ਰੱਖਿਆ ਉਪਕਰਨ ਵੀ ਅਸੀਂ ਤਿਆਰ ਕਰਾਂਗੇ, ਕਿਸੇ ਵੀ ਉਤਪਾਦ ਲਈ ਸਾਨੂੰ ਵਿਦੇਸ਼ ਦਾ ਰੁਖ਼ ਨਹੀਂ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਹਥਿਆਰਾਂ ਤੇ ਰੱਖਿਆ ਉਪਕਰਨਾਂ ਦੇ ਵਿਕਾਸ ਦੇ ਮਾਮਲੇ 'ਚ ਡੀਆਰਡੀਓ ਦਾ ਇਤਿਹਾਸ ਉਪਲਬਧੀਆਂ ਭਰਿਆ ਹੈ।

ਉਨ੍ਹਾਂ ਇਸ ਦੌਰਾਨ ਸਾਬਕਾ ਰਾਸ਼ਟਰਪਤੀ ਡਾ. ਕਲਾਮ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਵਿਚ ਦੁਬਾਰਾ ਇਸਤੇਮਾਲ ਹੋਣ ਵਾਲੀ ਮਿਜ਼ਾਈਲ ਦੇ ਵਿਕਾਸ ਦਾ ਸੁਝਾਅ ਦਿੱਤਾ ਸੀ। ਇਹ ਮਿਜ਼ਾਈਲ ਆਪਣਾ ਪੇਲੋਡ ਸੁੱਟ ਕੇ ਫਿਰ ਵਾਪਸ ਆਉਂਦੀ ਅਤੇ ਦੁਬਾਰਾ ਪੇਲੋਡ ਲੈ ਕੇ ਮੁੜ ਟੀਚੇ ਵਲ ਜਾਂਦੀ। ਪ੍ਰੋ. ਕਲਾਮ ਨੇ ਆਪਣੇ ਦੇਹਾਂਤ ਤੋਂ ਇਕ ਮਹੀਨਾ ਪਹਿਲਾਂ ਇਹ ਸੁਝਾਅ ਡੀਆਰਡੀਓ ਦੇ ਮੌਜੂਦਾ ਡਾਇਰੈਕਟਰ ਜਨਰਲ ਸਤੀਸ਼ ਰੈਂਡੀ ਨੂੰ ਦਿੱਤਾ ਸੀ। ਰੈੱਡੀ ਉਸ ਵੇਲੇ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਸਨ।

ਰੈੱਡੀ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਕਲਾਮ ਖ਼ੁਦ ਵੀ ਵੱਡੇ ਰੱਖਿਆ ਵਿਗਿਆਨਕ ਸਨ। ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਦੇਸ਼ ਵਿਚ ਦੁਬਾਰਾ ਇਸਤੇਮਾਲ ਹੋਣ ਵਾਲੀ ਮਿਜ਼ਾਈਲ ਦੇ ਵਿਕਾਸ ਦਾ ਸੁਝਾਅ ਦਿੱਤਾ ਸੀ। ਇਹ ਮਿਜ਼ਾਈਲ ਆਪਣਾ ਪੇਲੋਡ ਸੁੱਟ ਕੇ ਮੁੜ ਵਾਪਸ ਆਉਂਦੀ ਅਤੇ ਦੁਬਾਰਾ ਪੇਲੋਡ ਲੈ ਕੇ ਮੁੜ ਟੀਚੇ ਵਲ ਜਾਂਦੀ। ਉਨ੍ਹਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ।

ਰੈੱਡੀ ਨੇ ਦੱਸਿਆ ਕਿ ਕਈ ਖੇਤਰਾਂ ਦੇ ਰੱਖਿਆ ਉਪਕਰਨਾਂ ਦੇ ਨਿਰਮਾਣ ਦੇ ਮਾਮਲੇ 'ਚ ਭਾਰਤ ਆਤਮ ਨਿਰਭਰਤਾ ਪ੍ਰਾਪਤ ਕਰ ਚੁੱਕਾ ਹੈ। ਇਨ੍ਹਾਂ ਵਿਚ ਵੱਖ-ਵੱਖ ਸਮਰੱਥਾਵਾਂ ਦੇ ਰਡਾਰ, ਜੰਗ ਦੇ ਇਲੈਕਟ੍ਰਾਨਿਕ ਸਿਸਟਮ, ਤਾਰਪੀਡੋ ਅਤੇ ਕਮਿਊਨੀਕੇਸ਼ਨ ਸਿਸਟਮ ਪ੍ਰਮੁੱਖ ਹਨ। ਇਸ ਵੇਲੇ ਅਸੀਂ ਆਪਣਾ ਜੰਗੀ ਬੇੜਾ ਤਿਆਰ ਕਰ ਰਹੇ ਹਾਂ ਅਤੇ ਕਈ ਤਰ੍ਹਾਂ ਦੇ ਟੈਂਕ ਵਿਕਸਤ ਕਰ ਰਹੇ ਹਾਂ। ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਬਣਾਉਣ ਤੋਂ ਬਾਅਦ ਡੀਆਰਡੀਓ ਹੁਣ ਮਾਰਕ 2 ਆਰਵੀ ਸਟੀਲਥ ਏਅਰਕ੍ਰਾਫਟ ਬਣਾਉਣ ਦੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ। ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਪੰਜ ਸਾਲਾਂ 'ਚ ਅਸੀਂ ਇਨ੍ਹਾਂ ਸਾਰੇ ਪ੍ਰਾਜੈਕਟਾਂ 'ਤੇ ਸਫ਼ਲਤਾ ਪ੍ਰਾਪਤ ਕਰ ਚੁੱਕੇ ਹੋਵਾਂਗੇ। ਇਸ ਤੋਂ ਬਾਅਦ ਸਾਨੂੰ ਕਿਸੇ ਵੀ ਤਕਨੀਕ ਲਈ ਹੋਰ ਦੇਸ਼ਾਂ ਦਾ ਮੂੰਹ ਨਹੀਂ ਤੱਕਣਾ ਪਵੇਗਾ। ਡੀਆਰਡੀਓ ਦੇ ਡਾਇਰੈਕਟਰ ਜਨਰਲ ਰੈੱਡੀ ਨੇ ਇਹ ਗੱਲ ਏਅਰੋਨਾਟੀਕਲ ਸੁਸਾਇਟੀ ਆਫ ਇੰਡੀਆ ਵਲੋਂ ਪ੍ਰੋਗਰਾਮ 'ਚ ਕਹੀ।

ਡੀਆਰਡੀਓ ਨੇ ਦੇਸ਼ ਦੀ ਲੋੜ ਅਨੁਸਾਰ ਹਰ ਤਰ੍ਹਾਂ ਦੀਆਂ ਮਿਜ਼ਾਈਲਾਂ ਤੇ ਰੱਖਿਆ ਉਪਕਰਨ ਤਿਆਰ ਕੀਤੇ ਹਨ। ਇਨ੍ਹਾਂ ਵਿਚ ਪਰਮਾਣੂ ਹਥਿਆਰ ਲੈ ਕੇ ਲੰਬੀ ਦੂਰੀ ਤਕ ਮਾਰ ਕਰਨ ਵਾਲੀ ਬੈਲੇਸਟਿਕ ਮਿਜ਼ਾਈਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਮਰੱਥਾ ਵਾਲੇ ਮਲਟੀ ਬੈਰਲ ਰਾਕੇਟ ਲਾਂਚਰ ਵੀ ਵਿਕਸਤ ਕੀਤੇ ਹਨ ਜਿਨ੍ਹਾਂ ਦਾ ਭਾਰਤ ਨੇ ਕਾਰਗਿਲ ਜੰਗ 'ਚ ਸਫ਼ਲਤਾਪੂਰਵਕ ਇਸਤੇਮਾਲ ਕਰ ਕੇ ਦੁਸ਼ਣ ਦੇਸ਼ ਦੇ ਛੱਕੇ ਛੁਡਾ ਦਿੱਤੇ ਸਨ।

Posted By: Seema Anand