ਨਈ ਦੁਨੀਆ : ਕੋਰੋਨਾ ਖਿਲਾਫ਼ ਲੜਾਈ ’ਚ ਮਾਸਕ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ। ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਡਬਲ ਮਾਸਕ ਪਾ ਕੇ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਹੀ ਸੰਕ੍ਰਮਣ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਇਸ ਡਬਲ ਮਾਸਕਿੰਗ ਦੇ ਨਿਯਮ ਦਾ ਪਾਲਣ ਕਰਦੇ ਸਮੇਂ ਕੁਝ ਗੱਲਾਂ ਦਾ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਨਿਯਮ ਜਾਰੀ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਪਹਿਲ ਕੀਤੀ ਹੈ। Do's And Don'ts ਕੀ ਕਰੀਏ ਤੇ ਕੀ ਨਾ ਦੇ ਜ਼ਰੀਏ ਸਰਕਾਰ ਨੇ ਦੱਸਿਆ ਕਿ ਕਿਸੇ ਤਰ੍ਹਾਂ Double Masking ਦੌਰਾਨ ਲਾਪਰਵਾਹੀ ਭਾਰੀ ਪੈ ਸਕਦੀ ਹੈ।

Double Masking ਦੌਰਾਨ ਕੀ ਕਰੀਏ

ਦੋ ਮਾਸਕ ਪਾਉਣ ਸਮੇਂ ਧਿਆਨ ਰੱਖੋ ਕਿ ਇਸ ’ਚ ਇਕ ਮਾਸਕ ਸਰਜੀਕਲ ਹੋਵੇ। ਨੀਲੇ ਰੰਗ ਦਾ ਇਹ ਮਾਸਕ ਆਸਾਨੀ ਨਾਲ ਹਰ ਮੈਡੀਕਲ ਸਟੋਰ ’ਤੇ ਘੱਟ ਰੇਟ ’ਚ ਉਪਲਬਧ ਹੈ। ਪਹਿਲਾਂ ਇਹ ਸਰਜੀਕਲ ਮਾਸਕ ਪਾਓ, ਉਸ ਦੇ ਉੱਪਰ ਕੱਪੜੇ ਦਾ ਜਾਂ ਫਿਰ ਕੋਈ ਵੀ ਮਾਸਕ ਪਾਓ। ਮਾਸਕ ਨੂੰ ਨੱਕ ਦੇ ਉਪਰਲੇ ਹਿੱਸੇ ’ਤੇ ਵਧੀਆ ਤਰੀਕੇ ਨਾਲ ਬੰਨ੍ਹੋ, ਪਰ ਧਿਆਨ ਰਹੇ ਕਿ ਮਾਸਕ ਬੰਨ੍ਹਣ ਤੋਂ ਬਾਅਦ ਸਾਹ ਲੈਣ ’ਚ ਕੋਈ ਤਕਲੀਫ ਨਾ ਹੋਵੇ।

Double Masking ਦੌਰਾਨ ਕੀ ਨਾ ਕਰੀਏ

ਇੱਕੋ ਤਰ੍ਹਾਂ ਦੇ ਦੋ ਮਾਸਕ ਨਾ ਪਾਓ। ਕੱਪੜੇ ਦੇ ਉਪਰ ਸਰਜੀਕਲ ਮਾਸਕ ਪਾਉਣ ਦਾ ਫਾਇਦਾ ਨਹੀਂ ਹੋਵੇਗਾ। ਇਕ ਮਾਸਕ ਲਗਾਤਾਰ ਦੋ ਦਿਨ ਨਾ ਪਾਓ। ਮਾਸਕ ਨੂੰ ਸਾਬਣ ਜਾਂ ਸਰਫ ਨਾਲ ਧੋਵੋ। ਦੱਸ ਦਈਏ ਕਿ ਕੋਰੋਨਾ ਖਿਲਾਫ਼ ਲੜਾਈ ’ਚ Double Masking ਬਹੁਤ ਜ਼ਰੂਰੀ ਹੈ। ਨਾਰਥ ਕੈਰੋਲਿਨਾ ਯੂਨੀਵਰਸਿਟੀ ਦੀ ਖੋਜ ’ਚ ਇਹ ਸਾਬਿਤ ਹੋਇਆ ਹੈ। ਇਸ ਦੌਰਾਨ ਜਾਣਕਾਰਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੱਪੜੇ ਨਾਲ ਬਣੇ ਮਾਸਕ ਕਾਰਗਰ ਸਾਬਿਤ ਨਹੀਂ ਹੋਏ ਹਨ। ਇਸ ਲਈ ਦੋ ਮਾਸਕਾਂ ’ਚੋਂ ਇਕ ਮਾਸਕ ਸਰਜੀਕਲ ਹੋਣਾ ਜ਼ਰੂਰੀ ਹੈ।

Posted By: Sarabjeet Kaur