ਏਜੰਸੀ, ਨਵੀਂ ਦਿੱਲੀ : ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਲਈ ਇਕ ਹੋਰ ਮਾੜੀ ਖ਼ਬਰ ਹੈ। ਹਵਾ ਤੋਂ ਬਾਅਦ ਪਾਣੀ ਲਈ ਹੁਣ ਸੈਂਪਲ ਵੀ ਆਪਣੇ ਮਾਪਦੰਡ 'ਤੇ ਪੂਰੇ ਨਹੀਂ ਉਤਰੇ। ਦਿੱਲੀ ਦੇ ਪਾਣੀ ਦੀ ਕੁਆਲਿਟੀ ਸਭ ਤੋਂ ਜ਼ਿਆਦਾ ਖ਼ਰਾਬ ਹੈ। ਮੁੰਬਈ ਦੇ ਪਾਣੀ ਦਾ ਸੈਂਪਲ ਸਭ ਤੋਂ ਵਧੀਆ ਹੈ। ਇਹ ਕਹਿਣਾ ਹੈ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੇ 21 ਵੱਡੇ ਸ਼ਹਿਰਾਂ ਦੀ ਰੈਕਿੰਗ ਜਾਰੀ ਕੀਤੀ। ਸਰਕਾਰ ਵੱਲੋਂ ਜਾਰੀ ਇਸ ਸੂਚੀ ਵਿਚ ਦੂਜੇ ਨੰਬਰ 'ਤੇ ਅਹਿਮਦਾਬਾਦ ਅਤੇ ਤੀਜੇ ਨੰਬਰ 'ਤੇ ਭੁਵਨੇਸ਼ਵਰ ਦਾ ਨਾਂ ਆਇਆ ਹੈ।

ਇਹ ਹੈ 21 ਸ਼ਹਿਰਾਂ ਦੀ ਰੈਂਕਿੰਗ

ਸਰਕਾਰ ਵੱਲੋਂ ਜਾਰੀ ਕੀਤੀ ਗਈ ਪਾਣੀ ਦੀ ਰੈਕਿੰਗ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਦੇਸ਼ ਦੀ ਆਰਥਕ ਰਾਜਧਾਨੀ ਮੰਨੀ ਜਾਂਦੀ ਮੁੰਬਈ ਰਹੀ। ਇਥੋਂ ਦਾ ਪਾਣੀ 10 ਮਾਪਦੰਡਾਂ 'ਤੇ ਖਰ੍ਹਾ ਉਤਰਿਆ। ਦੂਜੇ ਨੰਬਰ 'ਤੇ ਹੈਦਰਾਬਾਦ, ਤੀਜੇ 'ਤੇ ਭੁਵਨੇਸ਼ਵਰ, ਚੌਥੇ 'ਤੇ ਰਾਂਚੀ, ਪੰਜਵੇਂ 'ਤੇ ਰਾਏਪੁਰ ਰਹੇ। ਛੇਵੇਂ 'ਤੇ ਅਮਰਾਵਤੀ, ਫਿਰ ਸ਼ਿਮਲਾ, ਚੰਡੀਗੜ੍ਹ, ਤ੍ਰਿਵੇਂਦਰਮ, ਪਟਨਾ ਦਾ ਨੰਬਰ ਰਿਹਾ। ਇਸ ਤੋਂ ਬਾਅਦ ਸਿਲਸਿਲੇਵਾਰ ਬੈਂਗਲੂਰੂ, ਗਾਂਧੀ ਨਗਰ, ਲਖਨਊ, ਜੰਮੂ, ਜੈਪੁਰ, ਦੇਹਰਾਦੂਨ ਦਾ ਨਾਂ ਆਇਆ। 20ਵੇਂ ਨੰਬਰ 'ਤੇ ਕੋਲਕਾਤਾ ਅਤੇ ਲਿਸਟ ਦੇ ਸਭ ਤੋਂ ਆਖੀਰ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਨਾਂ ਆਇਆ।

Posted By: Tejinder Thind