ਜਲੰਧਰ, ਜਗਦੀਸ਼ ਕੁਮਾਰ : ਕੋਰੋਨਾ ਕਾਲ 'ਚ ਸਿਹਤ ਸੁਰੱਖਿਆ ਤੇ ਯਕੀਨੀ ਬਣਾਉਣਾ ਜ਼ਰੂਰੀ ਹੈ। ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਪੂਰੀ ਤਾਕਤ ਨਾਲ ਲੋਕਾਂ ਨੂੰ ਗਿਫ਼ਤ 'ਚ ਲੈ ਰਿਹਾ ਹੈ। ਕੋਰੋਨਾ ਨੂੰ ਹਰਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਕੋਰੋਨਾ ਨੂੰ ਹਰਾਉਣ ਲਈ ਕਦੀ ਵੀ ਇੰਟਰਨੈਟ ਮੀਡੀਆ ਨਾਲ ਇਲਾਜ ਨਾ ਕਰੋ। ਇਸ ਲਈ ਜ਼ਰੂਰੀ ਹੈ ਕਿ ਡਾਕਟਰਾਂ ਨੂੰ ਦਿਖਾਓ ਤੇ ਉਨ੍ਹਾਂ ਦੀਆਂ ਦੱਸੀਆਂ ਦਵਾਈਆਂ ਖਾਓ। ਇਸ ਨਾਲ ਬਹੁਤ ਆਸਾਨੀ ਨਾਲ ਤੁਸੀਂ ਸਿਹਤਮੰਦ ਹੋ ਸਕਦੇ ਹੋ।

ਇਹ ਵਿਚਾਰ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੈਨਿਕ ਜਾਗਰਣ ਨਾਲ ਖਾਸ ਗੱਲ ਦੌਰਾਨ ਕੀਤੇ।

ਡਾ. ਬਲਵੰਤ ਸਿੰਘ ਨੂੰ ਸਿਹਤ ਵਿਭਾਗ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਦੇ ਆਹੁਦੇ ਤੋਂ ਤਬਾਦਲਾ ਕਰ ਕੇ ਵਿਸ਼ੇਸ਼ ਤੌਰ 'ਤੇ ਜਲੰਧਰ ਵਾਸੀਆਂ ਦੀ ਸਿਹਤ ਸੁਰੱਖਿਆ ਲਈ ਤਾਇਨਾਤ ਕੀਤਾ ਸੀ। ਹਾਲਾਂਕਿ ਪਿਛਲੇ ਸਮੇਂ ਦੌਰਾਨ ਸੇਵਾਵਾਂ ਨੂੰ ਲੈ ਕੇ ਉਨ੍ਹਾਂ ਦੇ ਜੀਵਨ 'ਚ ਕਾਫੀ ਚੁਣੌਤੀਆਂ ਆਈਆਂ ਸਨ।


ਮੌਜੂਦਾ ਸਮੇਂ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਕਿਉਂ ਵਧ ਰਹੀ ਹੈ?


ਜਵਾਬ- ਜ਼ਰੂਰੀ ਨਹੀਂ ਹੈ ਕਿ ਇਨੀਂ ਦਿਨੀਂ ਹੋਈਆਂ ਸਾਰੀਆਂ ਮੌਤਾਂ ਕੋਰੋਨਾ ਨਾਲ ਹੀ ਹੋਈਆਂ ਹਨ। ਇਸ ਦੀ ਸਮੀਖਿਆ ਦੌਰਾਨ ਇਕ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਬਜ਼ੁਰਗਾਂ ਦੀ ਹੋਈ ਹੈ। ਇਨ੍ਹਾਂ 'ਚ ਜਦੋਂ ਕੋਰੋਨਾ ਦੇ ਲੱਛਣ ਆਏ ਤਾਂ ਉਸ ਨੂੰ ਗੰਭੀਰਤਾ ਨਾਲ ਨਾ ਲੈ ਕੇ ਨੁਸਖਿਆਂ ਦੇ ਸਰਾਹੇ ਘਰ 'ਚ ਪਏ ਰਹੇ। ਅਜਿਹੇ 'ਚ ਮਰੀਜ਼ ਬਿਮਾਰੀ ਗੰਭੀਰ ਹੋਣ 'ਤੇ ਹਸਪਤਾਲ 'ਚ ਪਹੁੰਚਦੇ ਹਨ। ਕੁਲ ਮਿਲਾ ਕੇ ਦੇਰੀ ਨਾਲ ਹਸਪਤਾਲ 'ਚ ਪਹੁੰਚਣ ਦੀ ਵਜ੍ਹਾ ਕਾਰਨ ਮੌਤਾਂ ਜ਼ਿਆਦਾ ਹੋ ਰਹੀਆਂ ਹਨ।


ਕੋਰੋਨਾ ਤੋਂ ਬਚਣ ਲਈ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ?


ਜਵਾਬ- ਇਨੀ ਦਿਨੀਂ ਕੋਰੋਨਾ ਪੂਰੇ ਪੀਕ 'ਤੇ ਹੈ। ਹਰ ਕਿਸੇ ਨੂੰ ਇਸ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ। ਇਸ ਨਾਲ ਬਚਾਅ ਕਰਨਾ ਕਾਫੀ ਆਸਾਨ ਹੈ। ਮੂੰਹ 'ਤੇ ਮਾਸਕ ਪਹਿਣੋ ਆਪਸ 'ਚ ਦੋ ਮੀਟਰ ਦੀ ਸਰੀਰਕ ਦੂਰੀ ਬਣਾ ਕੇ ਰੱਖੋ। ਵਾਰ-ਵਾਰ ਹੱਥ ਧੋਵੋ। ਬੱਚਿਆਂ ਦੇ ਬਜ਼ੁਰਗਾਂ ਦਾ ਇਮਿਊਨ ਸਿਸਟਮ ਕਰਜ਼ੋਰ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਘਰ ਦੇ ਅੰਦਰ ਹੀ ਰੱਖਣਾ ਚਾਹੀਦਾ ਹੈ।


ਲੋਕ ਕੋਰੋਨਾ ਟੀਕੇ ਬਾਰੇ ਭੰਬਲਭੂਸੇ 'ਚ ਹਨ ਇਸ ਨੂੰ ਕਿਵੇਂ ਦੂਰ ਕੀਤਾ ਜਾਵੇ?


ਜਵਾਬ- ਕੋਰੋਨਾ ਟੀਕਾ ਦੋ ਕੰਪਨੀਆਂ ਕੋਵੀਸ਼ੀਲਡ ਅਤੇ ਕੋਵੈਕਸਿਨ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ। ਦੋਵੇਂ ਹੀ ਕੋਰੋਨਾ ਦੇ ਵਿਰੁੱਧ ਬਚਾਅ 'ਚ ਬਰਾਬਰ ਕਾਰਗਰ ਹਨ। ਸਰਕਾਰ ਨੇ ਕੋਵੀਸ਼ੀਲਡ ਦਾ ਵਧੇਰੇ ਸਟਾਕ ਭੇਜਿਆ ਤੇ ਕੋਵੈਕਸਿਨ ਦਾ ਘੱਟ। ਖਾਸ ਗੱਲ ਇਹ ਹੈ ਕਿ ਲੋਕਾਂ 'ਚ ਇਹ ਵਹਿਮ ਹੈ ਕਿ ਟੀਕਾ ਲਗਾਉਣ ਤੋਂ ਬਾਅਦ ਕੋਈ ਕੋਰੋਨਾ ਨਹੀਂ ਹੈ ਪਰ ਇਸ ਤਰ੍ਹਾਂ ਨਹੀਂ ਹੈ।ਟੀਕਾ ਲਗਾਉਣ ਤੋਂ ਬਾਅਦ ਕੋਰੋਨਾ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਵੈਕਸੀਨ ਨਾਲ ਸਰੀਰ 'ਚ ਐਂਟੀਬਾਡੀਜ਼ ਬਣਨ ਨਾਲ ਵਾਇਰਸ ਦਾ ਪ੍ਰਭਾਵ ਘੱਟ ਹੁੰਦਾ ਹੈ।

Posted By: Ravneet Kaur