ਜਾਗਰਣ ਸਪੈਸ਼ਲ, ਨਵੀਂ ਦਿੱਲੀ : ਅਗਲੇ ਹਫ਼ਤੇ ਤੋਂ ਸਾਰੇ ਟੋਲ ਬੂਥਾਂ 'ਤੇ ਗੱਡੀਆਂ ਨੂੰ ਫਾਸਟਟੈਗ ਨਾਲ ਹੀ ਲੰਘਣਾ ਪਵੇਗਾ। ਐਨਐਚਏਆਈ ਨੇ ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹੁਣ ਤਕ 8 ਹਜ਼ਾਰ ਤੋਂ ਜ਼ਿਆਦਾ ਫਾਸਟਟੈਗ ਕਾਰਡ ਬਣਾਏ ਜਾ ਚੁੱਕੇ ਹਨ। ਜਦੋਂ ਤੋਂ ਟੋਲ ਬੂਥਾਂ 'ਤੇ ਫਾਸਟਟੈਗ ਲਾਜ਼ਮੀ ਹੋ ਗਿਆ ਹੈ ਉਸ ਤੋਂ ਬਾਅਦ ਸਾਰੇ ਵਾਹਨ ਚਾਲਕ ਇਸ ਨੂੰ ਬਣਵਾਉਣ ਵਿਚ ਲੱਗੇ ਹੋਏ ਹਨ। ਐਨਐਚਏਆਈ ਨੇ ਟੋਲ ਬੂਥਾਂ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨ ਲਈ ਇਹ ਫਾਸਟਟੈਗ ਸਿਸਟਮ ਚਾਲੂ ਕੀਤਾ ਹੈ।

ਇਸ ਤਹਿਤ ਜਿਸ ਵਾਹਨ ਨੇ ਟੋਲ ਬੂਥ ਤੋਂ ਲੰਘਣਾ ਹੋਵੇਗਾ ਉਸ ਨੂੰ ਇਥੇ ਰੁਕ ਕੇ ਕੈਸ਼ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਸਗੋਂ ਆਪਣੇ ਆਪ ਫਾਸਟਟੈਗ ਰਾਹੀਂ ਉਸ ਦੇ ਖਾਤੇ 'ਚੋਂ ਪੈਸੇ ਕੱਟੇ ਜਾਣਗੇ। ਸਾਰੇ ਫਾਸਟਟੈਗ ਕਾਰਡ ਵਾਹਨ ਚਾਲਕ ਦੇ ਕਾਰਡ ਨਾਲ ਜੁੜੇ ਹੋਣਗੇ, ਜਿਵੇਂ ਹੀ ਵਾਹਨ ਚਾਲਕ ਟੋਲ ਬੂਥ ਤੋਂ ਲੰਘੇਗਾ, ਟੋਲ ਬੂਥ 'ਤੇ ਲੱਗੀ ਹਾਈ ਫ੍ਰਿਕਵੈਂਸੀ ਮਸ਼ੀਨ ਉਸ ਫਾਸਟਟੈਕ ਨੂੰ ਪੜ੍ਹ ਲਵੇਗੀ ਅਤੇ ਖਾਤੇ ਵਿਚੋਂ ਪੈਸੇ ਕੱਟ ਜਾਣਗੇ। ਇਸ ਤਰ੍ਹਾਂ ਟੋਲ ਪਲਾਜ਼ਿਆਂ 'ਤੇ ਜਾਮ ਵੀ ਨਹੀਂ ਲੱਗੇਗਾ ਅਤੇ ਵਾਹਨ ਚਾਲਕਾਂ ਦਾ ਸਮਾਂ ਵੀ ਬਰਬਾਦ ਨਹੀਂ ਹੋਵੇਗਾ।


ਦੋ ਕਾਰਡ ਲੈ ਕੇ ਚੱਲੋਗੇ ਤਾਂ ਦੋਵਾਂ ਵਿਚੋਂ ਕੱਟ ਜਾਣਗੇ ਪੈਸੇ

ਐਨਐਚਏਆਈ ਦੇ ਡੀਜੀਐੱਮ ਮੁਦਿਤ ਗਰਗ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਗੱਡੀ ਘਰ ਖੜੀ ਸੀ ਅਤੇ ਟੋਲ ਪਲਾਜ਼ਾ ਤੋਂ ਫਾਸਟਟੈਗ ਨਾਲ ਪੈਸੇ ਕੱਟੇ ਗਏ। ਉਨ੍ਹਾਂ ਕਿਹਾ ਕਿ ਕੁਝ ਲੋਕ ਇਕ ਕਾਰਡ ਨੂੰ ਗੱਡੀ ਦੇ ਸ਼ੀਸ਼ੇ 'ਤੇ ਲਗਾ ਕੇ ਚੱਲ ਰਹੇ ਹਨ ਅਤੇ ਕੁਝ ਲੋਕ ਉਸ ਨੂੰ ਜੇਬ ਵਿਚ ਰੱਖ ਕੇ ਘੁੰਮਦੇ ਹਨ। ਜੇ ਕਿਸੇ ਵਿਅਕਤੀ ਕੋਲ ਦੋ ਫਾਸਟਟੈਗ ਹਨ, ਇਕ ਗੱਡੀ ਦੇ ਸ਼ੀਸ਼ੇ 'ਤੇ ਲੱਗਾ ਹੈ ਅਤੇ ਦੂਸਰਾ ਉਸ ਦੀ ਜੇਬ ਵਿਚ ਹੈ ਤਾਂ ਟੋਲ ਪਲਾਜ਼ਾ 'ਤੇ ਲੱਗੀ ਮਸ਼ੀਨ ਦੋਵੇਂ ਕਾਰਡਾਂ ਨੂੰ ਸਕੈਨ ਕਰ ਦੋਵਾਂ ਵਿਚੋਂ ਪੈਸੇ ਕੱਟ ਲਵੇਗੀ। ਟੋਲ ਬੂਥ 'ਤੇ ਲੱਗੀਆਂ ਮਸ਼ੀਨਾਂ ਹਾਈ ਫ੍ਰਿਕਵੈਂਸੀ ਵਾਲੀਆਂ ਹਨ ਜੋ ਤੁਹਾਡੇ ਜੇਬ ਵਿਚ ਰੱਖੇ ਕਾਰਡ ਨੂੰ ਵੀ ਸਕੈਨ ਕਰਨ ਲੈਣਗੀਆਂ।


ਕਿਸੇ ਦੂਸਰੇ ਨੂੰ ਫਾਸਟਟੈਗ ਕਾਰਡ ਨਾ ਦੇਣ ਦੀ ਸਲਾਹ

ਉਨ੍ਹਾਂ ਦੱਸਿਆ ਕਿ ਤੁਸੀਂ ਆਪਣਾ ਫਾਸਟਟੈਗ ਕਿਸੇ ਦੂਸਰੇ ਵਾਹਨ ਚਾਲਕ ਨੂੰ ਨਾ ਦਿਓ। ਜੇ ਤੁਸੀਂ ਕਿਸੇ ਨੂੰ ਆਪਣਾ ਕਾਰਡ ਦਿੰਦੇ ਹੋ ਤੇ ਉਹ ਟੋਲ ਬੂਥ ਤੋਂ ਲੰਘਦਾ ਹੈ ਤਾਂ ਆਪਣੇ ਆਪ ਤੁਹਾਡੇ ਖਾਤੇ ਵਿਚੋਂ ਪੈਸੇ ਕੱਟੇ ਜਾਣਗੇ ਭਾਵੇਂ ਤੁਹਾਡੀ ਗੱਡੀ ਉਥੋਂ ਨਾ ਲੰਘੀ ਹੋਵੇ। ਹਾਈ ਫ੍ਰਿਕਵੈਂਸੀ ਮਸ਼ੀਨਾਂ ਨਾਲ ਜੇਬ ਵਿਚ ਰੱਖੇ ਫਾਸਟਟੈਗ ਵਿਚੋਂ ਪੈਸੇ ਕੱਟੇ ਜਾਣਗੇ, ਇਸ ਲਈ ਆਪਣੇ ਫਾਸਟਟੈਗ ਵਾਹਨ ਦੀ ਫਰੰਟ ਵਿੰਡੋ 'ਤੇ ਹੀ ਲਗਾਓ। ਉਸ ਨੂੰ ਨਾ ਤਾਂ ਜੇਬ ਵਿਚ ਰੱਖੋ ਅਤੇ ਨਾ ਹੀ ਕਿਸੇ ਹੋਰ ਨੂੰ ਦਿਓ।

15 ਦਸੰਬਰ ਤੋਂ ਹੋ ਜਾਵੇਗਾ ਸ਼ੁਰੂ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਸਾਰੇ ਚਾਰ ਪਹੀਆ ਵਾਹਨਾਂ ਲਈ ਟੋਲ ਪਲਾਜ਼ਾ 'ਤੇ ਟੋਲ ਦੀ ਅਦਾਇਗੀ ਸਿਰਫ਼ ਫਾਸਟਟੈਗ ਜ਼ਰੀਏ ਜ਼ਰੂਰੀ ਕਰ ਦਿੱਤੀ ਹੈ ਜੋ 15 ਦਸੰਬਰ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ

Posted By: Tejinder Thind