ਜਾਗਰਣ ਸਪੈਸ਼ਲ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ। ਸੋ ਉਨ੍ਹਾਂ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਨਾਲ ਮਜਬੂਤ ਹੁੰਦੀ ਹੈ, ਫਿਰ ਚਾਹੇ ਉਹ ਹਵਾ ਵਿਚ ਹੋਣ ਜਾਂ ਜ਼ਮੀਨ 'ਤੇ। ਜ਼ਮੀਨ 'ਤੇ ਜਿਥੇ ਉਹ ਬੀਸਟ 'ਤੇ ਸਵਾਰ ਹੁੰਦੇ ਹਨ, ਉਥੇ ਹਵਾਈ ਯਾਤਰਾ ਦੌਰਾਨ ਇਸਤੇਮਾਲ ਕਰਦੇ ਹਨ ਏਅਰਫੋਰਸ ਵਨ ਦਾ। ਇਸ ਕਾਰਨ ਇਹ ਜਹਾਜ਼ ਵ੍ਹਾਈਟ ਹਾਊਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਥੇ ਤਮਾਮ ਸਹੂਲਤਾਂ ਮੌਜੂਦ ਹਨ ਪਰ ਕੋਈ ਪਰਿੰਦਾ ਵੀ ਇਸ ਨੂੰ ਛੂਹ ਨਹੀਂ ਸਕਦਾ। ਪੇਸ਼ ਹੈ ਇਕ ਨਜ਼ਰ।

ਰਾਸ਼ਟਰਪਤੀ ਸਟਾਫ

ਇਹ ਸਹਿਯੋਗੀਆਂ ਲਈ ਕਾਰਜ ਸਥਾਨ ਹੈ,ਜਿਥੇ ਸੀਨੀਅਰ ਮੁਲਾਜ਼ਮਾਂ ਲਈ ਕਮਰਾ ਅਤੇ ਇਕ ਹੋਰ ਮੀਟਿੰਗ ਰੂਮ ਹੈ। ਇਸ ਨੂੰ ਹਸਪਤਾਲ ਵਿਚ ਬਦਲਿਆ ਜਾ ਸਕਦਾ ਹੈ। ਇਹ ਕਮਰਾ ਖਿੱਚ ਕੇ ਬਦਲੀਆਂ ਜਾਣ ਵਾਲੀਆਂ ਟੇਬਲਾਂ ਨਾਲ ਭਰਿਆ ਹੋਇਆ ਹੈ, ਜਿਸ ਵਿਚ ਦਵਾਈਆਂ ਨਾਲ ਭਰੀ ਅਲਮਾਰੀ ਦੇ ਨਾਲ-ਨਾਲ ਡਾਕਟਰ ਅਤੇ ਨਰਸਾਂ ਵੀ ਹੁੰਦੀਆਂ ਹਨ।

ਪੱਤਰਕਾਰ

ਪੱਤਰਕਾਰ ਜਹਾਜ਼ ਦੇ ਪਿਛਲੇ ਹਿੱਸੇ ਵਿਚ ਬੈਠਦੇ ਹਨ। ਇਸ ਹਿੱਸੇ ਨੂੰ ਨੀਲੇ ਕਾਰਪੇਟ ਅਤੇ ਬਿਜਨੈਸ ਕਲਾਸ ਸੀਟਾਂ ਨਾਲ ਸਜਾਇਆ ਗਿਆ ਹੈ। ਹਰ ਬੈਠਣ ਵਾਲੇ ਖੇਤਰ ਵਿਚ ਹੈਡਫੋਨ ਦੇ ਨਾਲ ਫਲੈਟ ਟੀਵੀ ਹੈ, ਜਿਸ ਰਾਹੀਂ ਫਿਲਮਾਂ ਅਤੇ ਗਾਣਿਆਂ ਦਾ ਆਨੰਦ ਲਿਆ ਜਾ ਸਕਦਾ ਹੈ।

ਪ੍ਰੈਜ਼ੀਡੈਂਸ਼ੀਅਲ ਏਅਰਲਿਫਟ ਗਰੁੱਪ ਦੀ ਜ਼ਿੰਮੇਵਾਰੀ

ਏਅਰਫੋਰਸ ਵਨ ਦੇ ਰੱਖ ਰਖਾਅ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੈਜ਼ੀਡੈਂਸ਼ੀਅਲ ਏਅਰਲਿਫਟ ਗਰੁੱਪ ਦੀ ਹੁੰਦੀ ਹੈ। ਇਹ ਗਰੁੱਪ ਵ੍ਹਾਈਟ ਹਾਊਸ ਮਿਲਟਰੀ ਦਫ਼ਤਰ ਦਾ ਹਿੱਸਾ ਹੁੰਦਾ ਹੈ। ਏਅਰਲਿਫ਼ਟ ਗਰੁੱਪ ਨੂੰ 1944 ਵਿਚ ਪ੍ਰੈਜ਼ੀਡੈਂਸ਼ੀਅਲ ਪਾਇਲਟ ਆਫਿਸ ਦੇ ਰੂਪ ਵਿਚ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਡੀ ਰੂਜ਼ਵੈਲਟ ਦੇ ਨਿਰਦੇਸ਼ 'ਤੇ ਸਥਾਪਤ ਕੀਤਾ ਗਿਆ।

ਕਾਨਫਰੰਸ ਅਤੇ ਡਾਈਨਿੰਗ ਕਮਰਾ

ਇਹ ਆਵਾਜ਼ ਰਹਿਤ ਕਮਰਾ ਹੈ, ਜਿਸ ਵਿਚ 50 ਇੰਚ ਦਾ ਪਲਾਜ਼ਾ ਟੀਵੀ ਅਤੇ ਵੀਡੀਓ ਕਾਨਫਰੰਸ ਲਈ ਤਕਨੀਕ ਉਪਲਬੱਧ ਹੈ। ਰਾਸ਼ਟਰਪਤੀ ਵੱਲੋਂ ਦੇਸ਼ ਨੂੰ ਸੰਬੋਧਿਤ ਕਰਨ ਦੀ ਸਹੂਲਤ ਵੀ ਹੈ।

ਮਹਿਮਾਨ

ਵ੍ਹਾਈਟ ਹਾਊਸ ਦਾ ਮਹਿਮਾਨ ਜਿਸ ਵਿਚ ਖਾਸ ਤੌਰ 'ਤੇ ਸੰਸਦ ਮੈਂਬਰ, ਰਾਜਪਾਲ ਅਤੇ ਮਸ਼ਹੂਰ ਹਸਤੀਆਂ ਹੁੰਦੀਆਂ ਹਨ।

ਦ ਏਟਿਕ

ਇਹ ਜਹਾਜ਼ ਦੀ ਲਗਪਗ ਪੂਰੀ ਲੰਬਾਈ ਜਿਨ੍ਹਾਂ ਹੈ। ਇਸ ਵਿਚ ਰੱਖਿਆ ਉਪਕਰਨ, ਰਡਾਰ ਜੈਮਰ, ਰੇਡਿਓ ਐਂਟੀਨਾ ਅਤੇ ਸਾਈਬਰ ਹਮਲੇ ਜਾਂ ਮਿਜ਼ਾਈਲ ਹਮਲੇ ਨੂੰ ਪਛਾਨਣ ਲਈ ਸੈਂਸਰ ਹੁੰਦੇ ਹਨ।

ਸੰਚਾਰ ਸੁਇਟ

ਇਸ ਵਿਚ ਚਾਰ ਸਟਾਫ ਮਾਨੀਟਰ ਹਵਾ ਤੋਂ ਹਵਾ, ਹਵਾ ਤੋਂ ਜ਼ਮੀਨ ਦੇ ਨਾਲ ਨਾਲ ਸੈਟਾਲਾਈਟ ਸੰਚਾਰ ਇਕ ਉਚ ਤਕਨੀਕੀ ਕਮਰੇ ਵਿਚ ਹੈ। ਇਸ ਵਿਚ 19 ਇੰਚ ਦੀ ਟੀਵੀ ਸਕਰੀਨ ਲੱਗੀ ਹੈ।

ਬਾਲਣ ਭਰਨ ਦੀ ਜਗ੍ਹਾ

ਜਹਾਜ਼ ਵਿਚ ਹਵਾ ਵਿਚ ਬਾਲਣ ਭਰਨ ਦੀ ਸਹੂਲਤ ਵੀ ਹੈ। ਭੋਜਨ ਅਤੇ ਪਾਣੀ ਹੋਣ 'ਤੇ ਇਹ ਲੰਬੇ ਸਮੇਂ ਤਕ ਹਵਾ ਵਿਚ ਰਹਿ ਸਕਦਾ ਹੈ।

ਰਾਸ਼ਟਰਪਤੀ ਸੁਇਟ

ਇਥੇ ਸੋਫਿਆਂ ਦਾ ਬਟਨ ਦਬਾਉਂਦੇ ਹੀ ਬਿਸਤਰ ਵਿਚ ਬਦਲਿਆ ਜਾ ਸਕਦਾ ਹੈ। ਓਬਾਮਾ ਦੇ ਬੱਚਿਆਂ ਲਈ ਵਿਸ਼ੇਸ਼ ਟੀਵੀ ਅਤੇ ਵੀਡੀਓ ਖੇਡਾਂ ਦੀ ਵਿਵਸਥਾ ਕੀਤੀ ਗਈ ਸੀ।

ਰਸੋਈ

ਰੈਸਟੋਰੈਂਟ ਵਾਂਗ ਰਸੋਈ ਹੈ। ਇਸ ਵਿਚ ਦੋ ਗੈਲਰੀਆਂ ਵਿਚ ਪੰਜ ਸ਼ੈਫ 100 ਲੋਕਾਂ ਦਾ ਭੋਜਨ ਤਿਆਰ ਕਰ ਸਕਦੇ ਹਨ।

ਏਅਰਫੋਰਸ ਵਨ ਵੀਸੀ-25ਏ

ਚਾਲਕ ਦਲ: 26, 2 ਪਾਇਲਟ, ਫਲਾਈਟ ਇੰਜੀਨੀਅਰ, ਨੈਵੀਗੇਟਰ ਅਤੇ ਹੋਰ ਚਾਲਕ ਦਲ।

ਸਮਰੱਥਾ 76 ਮੁਸਾਫ਼ਰ

ਲੰਬਾਈ 231 ਫੁੱਟ 5 ਇੰਚ

ਡੈਨੋਂ ਦਾ ਫੈਲਾਅ 195 ਫੁੱਟ 8 ਇੰਚ

ਉਚਾਈ 63 ਫੁੱਟ 5 ਇੰਚ

ਇਹ ਹੈ ਪ੍ਰਦਰਸ਼ਨ

ਸੰਵਿਧਾਨਿਕ ਗਤੀ 630 ਮੀਲ ਪ੍ਰਤੀ ਘੰਟਾ 35000 ਫੁੱਟ ਦੀ ਉਚਾਈ 'ਤੇ

ਕਰੂਜ਼ ਸਪੀਡ 575 ਮੀਲ ਪ੍ਰਤੀ ਘੰਟਾ 35000 ਫੁੱਟ ਦੀ ਉਚਾਈ 'ਤੇ

ਦੂਰੀ ਤੈਅ ਸਮੱਰਥਾ 6800 ਮੀਲ।

Posted By: Tejinder Thind