ਜੇਐੱਨਐੱਨ, ਨਵੀਂ ਦਿੱਲੀ : ਦੋ ਮਹੀਨੇ ਬਾਅਦ 25 ਮਈ ਦੀ ਸਵੇਰ 4:30 ਵਜੇ ਦਿੱਲੀ ਏਅਰਪੋਰਟ ਦੇ ਟੀ-3 ਤੋਂ ਪਹਿਲੀ ਘਰੇਲੂ ਫਲਾਈਟ ਟੇਕ ਆਫ਼ ਕਰੇਗੀ। ਇਹ ਇੰਡੀਗੋ ਦੀ ਫਲਾਈਟ ਹੋਵੇਗੀ, ਜੋ ਕੋਲਕਾਤਾ ਜਾਵੇਗੀ। ਹੁਣ ਹਰ ਦਿਨ 190 ਫਾਲਾਈਟ ਟੇਕ ਆਫ ਫਲਾਈਟਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਮੀਦ ਹੈ ਕਿ 24 ਘੰਟਿਆਂ 'ਚ 45 ਤੋਂ 50 ਹਜ਼ਾਰ ਯਾਤਰੀ ਆ-ਜਾ ਸਕਣਗੇ। ਵਿਦੇਸ਼ਾਂ 'ਚੋਂ ਭਾਰਤੀਆਂ ਨੂੰ ਲਿਆਉਣ ਲਈ ਚੱਲ ਰਿਹਾ ਮਿਸ਼ਨ ਵੰਦੇਭਾਰਤ ਜਾਰੀ ਰਹੇਗਾ।


ਟੀ-1 ਤੇ ਟੀ-2 ਹੁਣ ਬੰਦ ਰਹੇਗਾ। ਸਿਰਫ਼ ਟੀ-3 ਤੋਂ ਹੀ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 24 ਮਾਰਚ ਤੋਂ ਏਅਰ ਟ੍ਰੈਫਿਕ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਟੀ-3 ਗੁਲਜ਼ਾਰ ਹੋਵੇਗਾ। ਇਸ ਲਈ ਸੀਆਈਐੱਸਐੱਫ, ਦਿੱਲੀ ਪੁਲਿਸ, ਏਅਰਲਾਈਨਜ਼ ਤੇ ਹੋਰ ਤਮਾਮ ਸਬੰਧਿਤ ਏਜੰਸੀਆਂ ਨੇ ਮੀਟਿੰਗ ਕੀਤੀ। 25 ਮਈ ਤੋਂ ਸ਼ੁਰੂ ਹੋ ਰਹੇ ਡੋਮੈਸਟਿਕ ਟ੍ਰੈਫਿਕ ਦੀ ਰੂਪਰੇਖਾ ਤਿਆਰ ਕਰ ਲਈ ਹੈ।


ਜਹਾਜ਼ ਯਾਤਰੀਆਂ ਲਈ ਇਨ੍ਹਾਂ ਸੂਬਿਆਂ 'ਚ 14 ਦਿਨ ਕੁਆਰੰਟਾਈਨ ਜ਼ਰੂਰੀ


ਕਈ ਸੂਬਾ ਸਰਕਾਰਾਂ ਨੇ ਵਾਪਸ ਆ ਰਹੇ ਲੋਕਾਂ ਲਈ 14 ਦਿਨਾਂ ਦਾ ਕੁਆਰੰਟਾਈਨ ਜ਼ਰੂਰੀ ਕਰ ਦਿੱਤਾ ਹੈ। ਹੁਣ ਓਡੀਸ਼ਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹੜਾ ਵੀ ਜਹਾਜ਼ ਸੂਬੇ 'ਚ ਵਾਪਸ ਆਵੇਗਾ, ਉਸ ਦੇ ਯਾਤਰੀਆਂ ਨੂੰ ਕੁਆਰੰਟਾਈਨ ਰਹਿਣਾ ਪਵੇਗਾ। ਓਡੀਸ਼ਾ ਸਰਕਾਰ ਅਨੁਸਾਰ ਓਡੀਸ਼ਾ 'ਚ ਵਾਪਸੀ 'ਤੇ 14 ਦਿਨਾਂ ਦਾ ਕੁਆਰੰਟਾਈਨ ਹੋਵੇਗਾ। ਦਿਹਾਤੀ ਖੇਤਰਾਂ 'ਚ 7 ਦਿਨਾਂ ਲਈ ਸੰਸਥਾਗਤ ਤੇ 7 ਦਿਨਾਂ ਲਈ ਹੋਮ ਕੁਆਰੰਟਾਈਨ ਹੋਣਾ ਪਵੇਗਾ। ਸ਼ਹਿਰੀ ਖੇਤਰਾਂ 'ਚ 14 ਦਿਨ ਦਾ ਕੁਆਰੰਟਾਈਨ ਹੋਵੇਗਾ। ਪੰਜਾਬ, ਅੰਡਮਾਨਨਿਕੋਬਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਨੇ ਵੀ ਕਿਹਾ ਕਿ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਹੋਮ ਕੁਆਰੰਟਾਈਨ ਕੀਤਾ ਜਾਵੇਗਾ।

Posted By: Sarabjeet Kaur