ਨਵੀਂ ਦਿੱਲੀ, ਪੀਟੀਆਈ : ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਘਰੇਲੂ ਉਡਾਨ ਸੇਵਾਵਾਂ ਦੇ 25 ਮਈ ਤੋਂ ਸ਼ੁਰੂ ਹੋਣ ਤੇ ਭਾਰਤ 'ਚ 31 ਮਈ ਤਕ ਲਾਕਡਾਊਨ ਲਾਗੂ ਹੋਣ ਕਾਰਨ ਕੋਈ ਦਵੰਧ ਨਹੀਂ ਹੈ। ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਪੁਰੀ ਨੇ ਕਿਹਾ ਕਿ ਅਸੀਂ ਅਗਸਤ ਤੋਂ ਪਹਿਲਾਂ ਠੀਕ-ਠਾਕ ਗਿਣਤੀ 'ਚ ਕੌਮਾਂਤਰੀ ਜਹਾਜ਼ਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ 'ਵੰਦੇ ਭਾਰਤ ਮਿਸ਼ਨ' ਦੇ ਤਹਿਤ 25 ਦਿਨਾਂ ਦੌਰਾਨ ਵਿਸ਼ੇਸ਼ ਜਹਾਜ਼ਾਂ ਰਾਹੀਂ ਲਗਪਗ 50,000 ਨਾਗਰਿਕਾਂ ਨੂੰ ਵਾਪਸ ਭਾਰਤ ਲਿਆ ਪਾਉਣਗੇ।ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ 'ਚ 25 ਮਈ ਤੋਂ ਘਰੇਲੂ ਉਡਾਨਾਂ ਸ਼ੁਰੂ ਹੋ ਰਹੀਆਂ ਹਨ। ਏਅਰਲਾਈਨ ਕੰਪਨੀਆਂ ਨੇ ਟਿਕਟ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਕੋਈ ਵੀ ਦੁਚੱਤੀ ਨਹੀਂ ਹੋਣੀ ਚਾਹੀਦੀ। ਫਲਾਈਟ ਸੇਵਾ ਦੀ ਕਾਫੀ ਮੰਗ ਹੈ। ਇਸ ਦੇ ਮੱਦੇਨਜ਼ਰ 25 ਮਈ ਤੋਂ 33 ਫੀਸਦੀ ਘਰੇਲੂ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਸਰੀਰਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਨੇ ਕਿਹਾ ਕਿ ਉਹ ਆਰੋਗਿਆ ਸੇਤੂ ਐਪ ਸਾਰਿਆਂ ਨੂੰ ਡਾਊਨਲੋਡ ਕਰਨ ਦੀ ਸਲਾਹ ਦੇਵੇਗਾ। ਇਹ ਇਕ ਬਿਹਤਰੀਨ ਕਨਟੈਕਟ ਟ੍ਰੇਸਿੰਗ ਡਿਵਾਈਜ਼ ਹੈ। ਹਾਲਾਂਕਿ ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਥਿਤੀ ਵਾਲੇ ਯਾਤਰੀਆਂ ਨੂੰ ਕੁਆਰੰਟਾਈਨ 'ਚ ਭੇਜਣ ਦੀ ਜ਼ਰੂਰਤ ਸਮਝ ਤੋਂ ਪਰੇ ਹੈ।

ਜ਼ਿਕਰਯੋਗ ਹੈ ਕਿ ਭਾਰਤ ਹੀ ਨਹੀਂ ਅਮਰੀਕਾ ਵਰਗੇ ਦੇਸ਼ਾਂ ਨੇ ਵੀ ਲਾਕਡਾਊਨ ਦੇ ਨਿਯਮਾਂ 'ਚ ਛੂਟ ਦੇ ਕੇ ਦੇਸ਼ ਦੀ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕਈ ਮਾਹਿਰ ਇਸ ਗੱਲ ਨੂੰ ਕਹਿ ਚੁੱਕੇ ਹਨ ਸਾਨੂੰ ਕੋਰੋਨਾ ਵਾਇਰਸ ਨਾਲ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਜਦੋਂ ਤਕ ਕੋਈ ਵੈਕਸੀਨ ਤਿਆਰ ਨਹੀਂ ਹੁੰਦਾ ਉਦੋਂ ਤਕ ਸਾਨੂੰ ਸੁਰੱਖਿਅਤ ਰਹਿਣ ਦੇ ਉਪਾਅ ਅਪਣਾਉਣੇ ਹੋਣਗੇ।

Posted By: Rajnish Kaur