ਜੇਐਨਐਨ, ਨਵੀਂ ਦਿੱਲੀ : ਡਾਕਟਰ ਸਾਹਿਬ ਨੂੰ ਇਕੱਲੇ ਕੋਰੋਨਾ ਵਾਇਰਸ ਸੰਕ੍ਰਮਣ ਦੀ ਵੈਕਸੀਨ ਲਵਾਉਣ ਉਸ ਵੇਲੇ ਭਾਰੀ ਪਿਆ ਜਦੋਂ ਪਤਨੀ ਨੇ ਫੋਨ ਕਰੇ ਡਾਕਟਰ ਪਤੀ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਗਲਤੀ ਨਾਲ ਡਾਕਟਰ ਸਾਹਿਬ ਉਸ ਸਮੇਂ ਲਾਈਵ ਸਨ ਅਤੇ ਇਹ ਪੂਰਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਕੋਈ ਆਮ ਡਾਕਟਰ ਨਹੀਂ ਹੈ। ਇਹ ਪਦਮ ਸ਼੍ਰੀ ਨਾਲ ਸਨਮਾਨਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਕੇਕੇ ਅਗਰਵਾਲ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਕੋਰੋਨਾ ਵੈਕਸੀਨ ਲਵਾਈ ਹੈ।

ਡਾਕਟਰ ਕੇਕੇ ਅਗਰਵਾਲ ਨੇ ਇਸ ਵੀਡੀਓ ’ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ- ਮੈਂ ਉਸ ਵੀਡੀਓ ਤੋਂ ਜਾਣੂ ਹਾਂ ਜੋ ਸੋਸ਼ਲ ਮੀਡੀਆ ’ਤੇ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਇਕ ਘਟਨਾ ਨਾਲ ਲੋਕਾਂ ਨੂੰ ਇਸ ਮੁਸ਼ਕਲ ਦੌਰ ਵਿਚ ਹੱਸਣ ਦਾ ਮੌਕਾ ਮਿਲਿਆ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਸ ਪੂਰੇ ਵੀਡੀਓ ਨੂੰ ਸੁਣ ਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਵਰਤੋਂ ਬਾਰੇ ਵੀ ਪਤਾ ਲੱਗ ਜਾਵੇਗਾ। ਮੈਨੂੰ ਪੂਰਾ ਯਕੀਨ ਹੈ ਅਤੇ ਤੁਸੀਂ ਵੀ ਇਸ ਗੱਲ ਨਾਲ ਇਤਫ਼ਾਕ ਰੱਖੋਗੇ ਕਿ ਵੈਕਸੀਨ ਨਾ ਲੈਣਾ ਜ਼ਿਆਦਾ ਹਾਸੇ ਦਾ ਵਿਸ਼ਾ ਹੈ।

ਇਸ ਵੀਡੀਓ ਵਿਚ ਡਾਕਟਰ ਕੇਕੇ ਅਗਰਵਾਲ ਲਾਈਵ ਹਨ। ਉਹ ਆਪਣੀ ਕਾਰ ਵਿਚ ਹਨ ਅਤੇ ਲੋਕਾਂ ਨੂੰ ਵੈਕਸੀਨ ਬਾਰੇ ਹੀ ਕੁਝ ਦੱਸ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਦਾ ਫੋਨ ਆਉਂਦਾ ਹੈ ਅਤੇ ਉਹ ਪੁੱਛਦੀ ਹੈ ਕਿ ਕੀ ਤੁਸੀਂ ਕੋਰੋਨਾ ਵੈਕਸੀਨ ਲਗਵਾ ਲਈ? ਡਾਕਟਰ ਸਾਹਿਬ ਦੱਸਦੇ ਹਨ ਕਿ ਉਹੀ ਪੁੱਛਣ ਗਏ ਸੀ ਕਿ ਵੈਕਸੀਨ ਕਦੋਂ ਲੱਗੇਗੀ, ਹਸਪਤਾਲ ਵਾਲਿਆਂ ਨੇ ਕਿਹਾ ਕਿ ਹੁਣੇ ਲਗਵਾ ਲਓ, ਉਹ ਫਰੀ ਹਨ। ਇਸ ਲਈ ਉਨ੍ਹਾਂ ਨੇ ਵੈਕਸੀਨ ਲਗਵਾ ਲਈ। ਤੇਨੂੰ ਸੋਮਵਾਰ ਨੂੰ ਵੈਕਸੀਨ ਲੱਗ ਜਾਵੇਗੀ।

ਬੱਸ ਏਨਾ ਸੁਣਦੇ ਹੀ ਡਾਕਟਰ ਸਾਹਿਬ ਦੀ ਪਤਨੀ ਭਡ਼ਕ ਜਾਂਦੀ ਹੈ। ਉਸ ਨੂੰ ਲਗਦਾ ਹੈ ਕਿ ਡਾਕਟਰ ਸਾਹਿਬ ਜਾਣਬੁੱਝ ਕੇ ਉਸ ਨੂੰ ਨਾਲ ਨਹੀਂ ਲੈ ਕੇ ਗਏ ਅਤੇ ਇਕੱਲੇ ਹੀ ਵੈਕਸੀਨ ਲਗਵਾ ਆਏ। ਪਤਨੀ ਦਾ ਪਾਰਾ ਚਡ਼ ਜਾਂਦਾ ਹੈ ਅਤੇ ਉਹ ਲਗਾਤਾਰ ਬੱਸ ਇਹੀ ਪੱੁਛਦੀ ਰਹਿੰਦੀ ਹੈ ਕਿ ਆਖਰੀ ਤੁਸੀਂ ਇਕੱਲੇ ਕਿਉਂ ਵੈਕਸੀਨ ਲਵਾਈ? ਮੈਨੂੰੂ ਨਾਲ ਕਿਉਂ ਨਹੀਂ ਲੈ ਗਏ? ਡਾਕਟਰ ਸਾਹਿਬ ਨੇ ਬਹੁਤ ਸਮਝਾਇਆ ਕਿ ਉਹ ਘਰ ਆ ਕੇ ਦੱਸਦੇ ਹਨ ਇਸ ਸਮੇਂ ਉਹ ਲਾਈਵ ਹਨ ਪਰ ਪਤਨੀ ਦਾ ਗੱੁਸਾ ਘੱਟ ਨਹੀਂ ਹੋ ਰਿਹਾ ਸੀ। ਉਹ ਕਹਿੰਦੀ ਹੈ ਹੁਣ ਦੇਖੋ ਮੈਂ ਲਾਈਵ ਹੋ ਕੇ ਕਿਵੇਂ ਤੁਹਾਡੀ ਐਸੀ ਕੀ ਤੈਸੀ ਕਰਦੀ ਹਾਂ।

ਡਾਕਟਰ ਕੇਕੇ ਅਗਰਵਾਲ ਦਾ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਦਾ ਵੀਡੀਓ ਦੇਖ ਕੇ ਵੱਖਰੇ ਵੱਖਰੇ ਕੂਮੈਂਟ ਕਰ ਰਹੇ ਹਨ।

Posted By: Tejinder Thind