ਬਹੁਤ ਘੱਟ ਲੋਕਾਂ ਜਾਣਦੇ ਹਨ ਕਿ ਪਾਸਪੋਰਟ ਨੂੰ ਹਿੰਦੀ 'ਚ ਕੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਹਿੰਦੀ ਨਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਵਿਦੇਸ਼ ਜਾਣ ਲਈ ਪਾਸਪੋਰਟ ਲਾਜ਼ਮੀ ਹੈ। ਬਿਨਾਂ ਪਾਸਪੋਰਟ ਦੇ ਤੁਸੀਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਤੇ ਕੋਈ ਦੂਸਰਾ ਦੇਸ਼ ਵੀ ਬਿਨਾਂ ਪਾਸਪੋਰਟ ਦੇ ਐਂਟਰੀ ਨਹੀਂ ਦਿੰਦਾ। ਇਹ ਪਛਾਣ ਪੱਤਰ ਦੇ ਦਸਤਾਵੇਜ਼ ਵਜੋਂ ਵੀ ਕੰਮ ਆਉਂਦਾ ਹੈ। ਆਓ ਜਾਣਦੇ ਹਾਂ ਪਾਸਪੋਰਟ ਨੂੰ ਹਿੰਦੀ 'ਚ ਕੀ ਕਹਿੰਦੇ ਹਨ ਤੇ ਇਸ ਨਾਲ ਜੁੜੀਆਂ ਖਾਸ ਗੱਲਾਂ...

ਪਾਸਪੋਰਟ ਦਾ ਹਿੰਦੀ ਨਾਂ

ਜੇਕਰ ਪਾਸਪੋਰਟ ਦਾ ਹਿੰਦਾ ਨਾਂ ਇੰਟਰਨੈੱਟ 'ਤੇ ਲੱਭਿਆ ਜਾਵੇ ਤਾਂ ਬਹੁਤ ਸਾਰੇ ਨਾਂ ਸਾਹਮਣੇ ਆਉਂਦੇ ਹਨ। ਇਨ੍ਹਾਂ ਹਿੰਦੀ ਨਾਵਾਂ 'ਚ ਪਾਰਪੱਤਰ, ਅਭਯ ਪੱਤਰ, ਅਨੁਮਤੀ ਪੱਤਰ, ਰਾਹਦਾਰੀ, ਗਮਨਪੱਤਰ, ਆਗਿਆਪੱਤਰ ਆਦਿ ਦਾ ਜ਼ਿਕਰ ਮਿਲਦਾ ਹੈ। ਪਰ ਇਸ ਦਾ ਅਸਲੀ ਨਾਂ ਕੀ ਹੈ, ਇਸ ਬਾਰੇ ਦਿੱਲੀ ਪਾਸਪੋਰਟ ਸੇਵਾ ਕੇਂਦਰ ਦੇ ਸੀਪੀਆਈਓ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਅਧਿਕਾਰਤ ਦਸਤਾਵੇਜ਼ 'ਚ ਪਾਸਪੋਰਟ ਦੇ ਹਿੰਦੀ ਨਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਤੇ ਪਾਸਪੋਰਟ ਹੀ ਲਿਖਿਆ ਜਾਂਦਾ ਹੈ। ਉਂਝ ਪਾਸਪੋਰਟ ਨੂੰ ਹਿੰਦੀ 'ਚ ਪਾਰਪੱਤਰ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਬਾਹਰ ਭੇਜਣ ਲਈ ਇਸਤੇਮਾਲ ਕੀਤਾ ਗਿਆ ਪੱਤਰ।

ਭਾਰਤੀ ਪਾਸਪੋਰਟ ਦੀ ਰੈਂਕਿੰਗ

ਸਾਲ 2021 ਲਈ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਰੈਂਕਿੰਗ ਹਾਲ ਹੀ 'ਚ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਭਾਰਤ ਨੂੰ ਝਟਕਾ ਲੱਗਿਆ ਤੇ ਉਹ 90ਵੇਂ ਨੰਬਰ 'ਤੇ ਪਹੁੰਚ ਗਿਆ। ਪਾਸਪੋਰਟ ਰੈਂਕਿੰਗ 'ਚ ਭਾਰਤ 2020 ਤੋਂ ਛੇ ਨੰਬਰ ਖਿਸਕ ਕੇ ਕੇ 9ਵੇਂ ਨੰਬਰ 'ਤੇ ਪਹੁੰਚ ਗਿਆ ਹੈ। 58 ਦੇਸ਼ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਫ੍ਰੀ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੰਦੇ ਹਨ। 2020 'ਚ ਭਾਰਤ ਦਾ ਰੈਂਕ 84 ਸੀ, ਉਦੋਂ ਵੀ ਦੁਨੀਆ ਦੇ 58 ਦੇਸ਼ ਭਾਤਰੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਐਂਟਰੀ ਦੇ ਰਹੇ ਸਨ।

ਤਿੰਨ ਰੰਗਾਂ ਦਾ ਹੁੰਦਾ ਹੈ

ਪਾਸਪੋਰਟ ਨੀਲੇ ਰੰਗ ਦਾ ਹੁੰਦਾ ਹੈ, ਪਰ ਭਾਰਤ ਸਰਕਾਰ ਦੋ ਹੋਰ ਰੰਗਾਂ ਦੇ ਪਾਸਪੋਰਟ ਜਾਰੀ ਕਰਦੀ ਹੈ। ਇਸ ਦੇ ਅਲੱਗ-ਅਲੱਗ ਮਾਅਨੇ ਹੁੰਦੇ ਹਨ। ਨੀਲੇ ਰੰਗ ਦਾ ਪਾਸਪੋਰਟ ਆਮ ਆਦਮੀ ਲਈ ਹੁੰਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਵਿਦੇਸ਼ ਜਾ ਸਕਦੇ। ਇਕ ਸਫੈਦ ਰੰਗ ਦਾ ਪਾਸਪੋਰਟ ਹੁੰਦਾ ਹੈ ਜੋ ਅਧਿਕਾਰਤ, ਸਰਕਾਰੀ ਕੰਮਕਾਜ ਨਾਲ ਵਿਦੇਸ਼ ਜਾਣ ਵਾਲਿਆਂ ਲਈ ਹੁੰਦਾ ਹੈ। ਇਸ ਤੋਂ ਇਲਾਵਾ ਮਰੂਨ ਰੰਗ ਦਾ ਪਾਸਪੋਟਰ ਵੀ ਹੁੰਦਾ ਹੈ ਜੋ ਭਾਰਤੀ ਡਿਪਲੋਮੈਟਸ ਤੇ ਸੀਨੀਅਰ ਸਰਕਾਰੀ ਅਧਿਕਾਰੀ ਲਈ ਹੁੰਦਾ ਹੈ।

ਕਿਵੇਂ ਬਣਵਾ ਸਕਦੇ ਹਾਂ ਪਾਸਪੋਰਟ

ਪਾਸਪੋਰਟ ਬਣਵਾਉਣ ਦੇ ਤਿੰਨ ਤਰੀਕੇ ਹਨ ਜਿਵੇਂ- ਈ-ਫਾਰਮ ਸਬਮਿਸ਼ਨ, ਆਨਲਾਈਨ ਫਾਰਮ ਸਬਮਿਸ਼ਨ ਤੇ ਨਿੱਜੀ ਰੂਪ 'ਚ ਪਾਸਪੋਰਟ ਬਣਵਾਾਉਣਾ। ਜੇਕਰ ਤੁਸੀਂ ਘਰ ਬੈਠੇ ਬਿਨਾਂ ਕਿਸੇ ਦਿੱਕਤ ਦੇ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਆਨਲਾਈਨ ਬਣਵਾ ਸਕਦੇ ਹੋ। ਇਸ ਤਰੀਕੇ ਨਾਲ ਪਾਸਪੋਰਟ ਬਣਵਾਉਣ 'ਤੇ ਤੁਹਾਡਾ ਅੱਧੇ ਨਾਲੋਂ ਜ਼ਿਆਦਾ ਕੰਮ ਘਰ ਬੈਠੇ ਹੋ ਜਾਵੇਗਾ ਤੇ ਤੁਹਾਨੂੰ ਬਸ ਇਕ ਦਿਨ ਪਾਸਪੋਰਟ ਦਫ਼ਤਰ ਜਾਣਾ ਪਵੇਗਾ। ਆਨਲਾਈਨ ਪਾਸਪੋਰਟ ਬਣਵਾਉਣ ਲਈ ਪਹਿਲਾਂ ਇਕ ਫਾਰਮ ਭਰਨਾ ਪਵੇਗਾ ਤੇ ਇਕ ਦਿਨ ਪਾਸਪੋਰਟ ਸੇਵਾ ਕੇਂਦਰ ਦੀ ਅਪੁਆਇੰਟਮੈਂਟ ਲੈਣੀ ਪਵੇਗਾ, ਜਿੱਥੇ ਜਾ ਕੇ ਤੁਹਾਨੂੰ ਫੋਟੋ ਕਲਿੱਕ ਕਰਵਾਉਣ ਤੇ ਦਸਤਾਵੇਜ਼ ਦਿਖਾਉਣ ਵਰਗੀ ਕਾਰਵਾਈ ਕਰਨੀ ਪਵੇਗੀ। ਇਸ ਤੋਂ ਬਾਅਦ ਇਕ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਪਾਸਪੋਰਟ ਬਣ ਜਾਵੇਗਾ।

Posted By: Seema Anand