ਜੇਐੱਨਐੱਨ, ਨਵੀਂ ਦਿੱਲੀ : ਇਸ ਮਹੀਨੇ ਤੋਂ ਦੇਸ਼ ਦੇ 100 ਸਮਾਰਟ ਸ਼ਹਿਰਾਂ 'ਚ ਲਿਕਵਿਫਾਈਡ ਪੈਟ੍ਰੋਲਿਅਮ ਗੈਸ ਦੀ ਡਿਲਵਰੀ ਨਾਲ ਜੁੜੇ ਨਿਯਮਾਂ 'ਚ ਬਹੁਤ ਵੱਡਾ ਬਦਲਾਅ ਹੋਇਆ ਹੈ। ਐੱਲਪੀਜੀ ਸਿਲੰਡਰ ਬੁਕ ਕਰਾਉਣ ਵਾਲੇ ਖਪਤਾਕਾਰਾਂ ਨੂੰ ਹੁਣ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਇਕ ਓਟੀਪੀ ਪ੍ਰਾਪਤ ਹੋਵੇਗਾ। ਇਹ ਵਨ ਟਾਈਮ ਪਾਸਵਰਡ ਡਿਲਵਰੀ ਪਰਸਨ ਨੂੰ ਦੱਸੇ ਬਗੈਰ ਤੁਹਾਨੂੰ ਗੈਸ ਦੀ ਡਿਲਵਰੀ ਨਹੀਂ ਹੋ ਪਾਵੇਗੀ। ਇਸ ਸਿਸਟਮ ਤੋਂ ਕਿਸੇ ਵੀ ਤਰ੍ਹਾਂ ਨਾਲ ਧੋਖਾਧੜੀ ਨੂੰ ਰੋਕਣ ਤੇ ਸਹੀ ਖਪਤਕਾਰਾਂ ਨੂੰ ਚਿੰਨ੍ਹਿਤ ਕਰਨ 'ਚ ਮਦਦ ਮਿਲੇਗੀ।

ਆਓ ਜਾਣਦੇ ਹਾਂ ਵੱਖ-ਵੱਖ ਆਇਲ ਮਾਰਕਟਿੰਗ ਕੰਪਨੀਆਂ ਨੇ ਐੱਲਪੀਜੀ ਗੈਸ ਸਿਲੰਡਰ ਦੀ ਵਿਕਰੀ ਨਾਲ ਜੁੜੇ ਨਿਯਮਾਂ 'ਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਹਨ :

- ਆਇਲ ਮਾਰਕਟਿੰਗ ਕੰਪਨੀਆਂ ਨੇ ਐੱਲਪੀਜੀ ਸਿਲੰਡਰਾਂ ਦੀ ਹੋਮ ਡਿਲਵਰੀ ਦਾ ਵਿਕਲਪ ਚੁਣਨ ਵਾਲੇ ਗਾਹਕਾਂ ਲਈ ਡਿਲਵਰੀ ਆਥੇਂਟਿਕੇਸ਼ਨ ਕੋਡ ਦੀ ਵਿਵਸਥਾ ਲਾਗੂ ਕੀਤੀਆਂ ਹਨ। ਇਸ ਓਟੀਪੀ ਅਧਾਰਿਤ ਨਵੀਂ ਵਿਵਸਥਾ ਤਹਿਤ ਐੱਲਪੀਜੀ ਸਿਲੰਡਰ ਦੀ ਡਿਲਵਰੀ ਲਈ ਗੈਸ ਦੀ ਬੁਕਿੰਗ ਹੀ ਕਾਫੀ ਨਹੀਂ ਹੈ। ਇਸ ਨਵੀਂ ਵਿਵਸਥਾ ਤਹਿਤ ਗਾਹਕ ਦੇ ਪੰਜੀਕ੍ਰਤ ਮੋਬਾਈਲ ਨੰਬਰ 'ਤੇ ਬੁਕਿੰਗ ਤੋਂ ਬਾਅਦ ਇਕ ਮੈਸੇਜ ਪ੍ਰਾਪਤ ਹੋਵੇਗਾ। ਤੁਹਾਡੀ ਗੈਸ ਸਿਲੰਡਰ ਦੀ ਡਿਲਵਰੀ ਉਦੋਂ ਹੋ ਪਾਵੇਗੀ ਜਦੋਂ ਤੁਸੀਂ ਇਹ ਕੋਡ ਦਿਖਾਉਗੇ। ਹਾਲਾਂਕਿ, ਇਹ ਵਿਵਸਥਾ ਕਮਰਸ਼ੀਅਲ ਸਿਲੰਡਰ ਲਈ ਲਾਗੂ ਨਹੀਂ ਹੈ।

- ਮੋਬਾਈਲ ਨੰਬਰ ਅਪਡੇਟ ਨਾ ਹੋਣ ਦੀ ਸਥਿਤੀ 'ਚ ਡਿਲਵਰੀ ਕਰਨ ਵਾਲਾ ਵਿਅਕਤੀ ਇਕ ਐਪ ਦੀ ਮਦਦ ਨਾਲ ਰੀਅਲ ਟਾਈਮ 'ਚ ਮੋਬਾਈਲ ਨੰਬਰ ਅਪਡੇਟ ਕਰਵਾ ਕੇ ਕੋਡ ਜੈਨਰੇਟ ਕਰੇਗਾ। ਅਜਿਹੇ 'ਚ ਜੇ ਤੁਸੀਂ ਗੈਸ ਸਿਲੰਡਰ ਬੁਕਿੰਗ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਕਿ ਤੁਹਾਡਾ ਪਤਾ ਤੇ ਮੋਬਾਈਲ ਨੰਬਰ ਆਇਲ ਮਾਰਕਟਿੰਗ ਕੰਪਨੀ ਨਾਲ ਅਪਡੇਟੇਡ ਹੋਵੇ। ਇਸ ਨਾਲ ਤੁਸੀਂ ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਤੋਂ ਬਚ ਪਾਓਗੇ।

- ਇਸ ਵਿਚਕਾਰ ਮੁਖੀ OMC Indian Oil ਨੇ ਦੇਸ਼ ਭਰ 'ਚ ਇੰਡੇਨ ਰਿਫਿਲ ਬੁਕਿੰਗ ਲਈ ਇਕ ਨੰਬਰ ਜਾਰੀ ਕਰ ਦਿੱਤਾ ਹੈ। ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਜਾਰੀ ਮੁਤਾਬਿਕ ਹੁਣ ਕੰਪਨੀ ਦੇ ਗਾਹਕ ਗੈਸ ਸਿਲੰਡਰ ਦੀ ਬੁਕਿੰਗ ਲਈ ਕਾਮਨ ਨੰਬਰ 7718955555 'ਤੇ ਕਾਲ ਜਾਂ SMS ਕਰਨਗੇ।

Posted By: Amita Verma