ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਸਿਵਲ ਹਵਾਬਾਜ਼ੀ (Civil Aviation) ਦੇ ਡਾਇਰੈਕਟਰ ਜਨਰਲ(Director General) ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਤਹਿਤ ਬਿਨਾਂ ਸਾਮਾਨ ਲਏ ਸਫ਼ਰ ਕਰ ਰਹੇ ਯਾਤਰੀਆਂ ਲਈ ਟਿਕਟ ਦੀਆਂ ਕੀਮਤਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਬਿਨਾਂ ਉਨ੍ਹਾਂ ਯਾਤਰੀਆਂ ਨੂੰ ਸ਼ਾਮਲ ਕੀਤਾ ਗਿਆ ਜਾਵੇਗਾ ਜਿਨ੍ਹਾਂ ਕੋਲ ਸਾਮਾਨ ਨਹੀਂ ਹੈ ਜਾਂ ਫਿਰ ਸਿਰਫ਼ ਕੈਬਿਨ ਦੇ ਸਾਮਾਨ ਹੈ। ਯਾਦ ਰਹੇ ਕਿ ਮੌਜੂਦਾ ਨਿਯਮਾਂ ਮੁਤਾਬਿਕ, ਇਕ ਯਾਤਰੀ ਕੋਲ 7 ਕਿੱਲੋ ਕੈਬਿਨ ਸਾਮਾਨ ਤੇ 15 ਕਿੱਲੋ ਚੈਕ-ਇਨ ਸਾਮਾਨਾਂ ਨਾਲ ਚੱਲ ਸਕਦਾ ਹੈ। ਜ਼ਿਆਦਾਤਰ ਸਾਮਾਨ 'ਤੇ ਫੀਸ ਦੇਣ ਦਾ ਨਿਯਮ ਹੈ। DGCA ਵੱਲੋਂ ਲਾਗੂ ਨਵੇਂ ਨਿਯਮਾਂ ਤੋਂ ਵਿਮਾਨ ਚਾਲਕ ਉਨ੍ਹਾਂ ਯਾਤਰੀਆਂ ਨੂੰ ਕੀਮਤ 'ਚ ਟਿਕਟ ਮੁਹਈਆ ਕਰਵਾਏ ਜਾਣਗੇ ਜੋ ਨਿਰਧਾਰਿਤ ਵਜ਼ਨ ਤਹਿਤ ਸਾਮਾਨ ਲੈ ਕੇ ਚੱਲਣਗੇ।

Posted By: Amita Verma