ਜੇਐੱਨਐੱਨ, ਨਵੀਂ ਦਿੱਲੀ : ਕਿਸਾਨਾਂ ਨਾਲ ਜੁੜੇ ਬਿੱਲਾਂ ਨੂੰ ਲੈ ਕੇ ਸਿਆਸੀ ਘਮਸਾਣ ਜਾਰੀ ਹੈ। ਇਸ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਕੋਟੇ ਤੋਂ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਿਸਾਨਾਂ ਦੇ ਸਮਰਥਨ ਕਰਨ 'ਤੇ ਅਸਤੀਫ਼ਾ ਦੇਣ 'ਤੇ ਹਰਸਿਮਰਤ ਕੌਰ ਨੂੰ ਵਧਾਈ ਦਿੱਤੀ ਹੈ।

ਦਿਗਵਿਜੈ ਸਿੰਘ ਨੇ ਹਰਸਿਮਰਤ ਨੂੰ ਵਧਾਈ ਦੇਣ ਦੇ ਨਾਲ-ਨਾਲ ਦੁਸ਼ਯੰਤ ਚੌਟਾਲਾ ਨੂੰ ਵੀ ਨਸੀਹਤ ਦਿੱਤੀ। ਕਾਂਗਰਸੀ ਆਗੂ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ 'ਤੇ ਭਾਜਪਾ ਦਾ ਸਮਰਥਨ ਨਾ ਕਰਨ, ਵਰਨਾ ਉਨ੍ਹਾਂ ਨੂੰ ਭਵਿੱਖ 'ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ।

ਸਰਕਾਰ 'ਤੇ ਹਮਲਾ ਕਰਦਿਆਂ ਦਿਗਵਿਜੈ ਸਿੰਘ ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦੀ ਮੂਲ ਮਾਨਸਿਕਤਾ ਵਿਰੋਧੀ ਰਹੀ ਹੈ। ਮੋਦੀ ਜੀ ਆਪਦਾ 'ਚ ਅਫਸਰ ਲੱਭਦੇ ਹਨ, ਕੋਰੋਨਾ ਦੀ ਆਪਦਾ 'ਚ ਉਨ੍ਹਾਂ ਨੇ ਮੌਕਾ ਲੱਭ ਲਿਆ ਕਿ ਵੱਡੇ-ਵੱਡੇ ਉਦਯੋਗਿਕ ਘਰਾਣਾਂ ਨੂੰ ਕਿਵੇਂ ਪੇਂਡੂ ਖੇਤਰ ਦੀ ਅਰਥਵਿਵਸਥਾ 'ਚ ਵਾੜਿਆ ਜਾਵੇ ਤੇ ਉਸ 'ਚ ਸੂਬਿਆਂ ਦਾ ਮੰਡੀ ਕਾਨੂੰਨੀ ਰੁਕਾਵਟ ਸੀ।

Posted By: Amita Verma