ਨਵੀਂ ਦਿੱਲੀ, ਏਐੱਨਆਈ : ਕਾਂਗਰਸੀ ਆਗੂ ਦਿਗਵਿਜੈ ਸਿੰਘ ਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਨ੍ਹਾਂ ਖ਼ੁਦ ਨੂੰ ਹੋਮ ਕੁਆਰੰਟਾਈਨ ਕਰ ਲਿਆ ਹੈ। ਨਾਲ ਹੀ ਇਨਫੈਕਸ਼ਨ ਦੀ ਲਪੇਟ 'ਚ ਆਏ ਇਨ੍ਹਾਂ ਲੀਡਰਾਂ ਨੇ ਹਾਲ ਦੇ ਦਿਨਾਂ 'ਚ ਸੰਪਰਕ 'ਚ ਆਏ ਲੋਕਾਂ ਨੂੰ ਤੁਰੰਤ ਆਈਸੋਲੇਸ਼ਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਜਲਦ ਤੋਂ ਜਲਦ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਲੈਣ।

ਕਾਂਗਰਸੀ ਆਗੂ ਦਿਗਵੈਜ ਸਿੰਘ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਤੇ ਉਨ੍ਹਾਂ ਖ਼ੁਦ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ 'ਚ ਕੁਆਰੰਟਾਈਨ ਕਰ ਲਿਆ ਹੈ। ਆਪਣੇ ਟਵੀਟ 'ਚ ਉਨ੍ਹਾਂ ਕਿਹਾ, 'ਮੇਰੀ ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਹੈ। ਫਿਲਹਾਲ ਆਪਣੇ ਦਿੱਲੀ ਨਿਵਾਸ 'ਤੇ ਕੁਆਰੰਟਾਈਨ ਹਾਂ। ਕਿਰਪਾ ਕਰ ਕੇ ਇਸ ਦੌਰਾਨ ਮੇਰੇ ਸੰਪਰਕ ਵਿਚ ਆਏ ਸਾਰੇ ਲੋਕ ਖ਼ੁਦ ਨੂੰ ਆਈਸੋਲੇਸ਼ਨ 'ਚ ਰੱਖ ਕੇ ਆਪਣੀ ਸਿਹਤ ਨਾਲ ਸਬੰਧਤ ਸਾਰੀਆਂ ਸਾਵਧਾਨੀਆਂ ਵਰਤਣ।'

ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਕਰ ਕੇ ਖ਼ੁਦ ਦੇ ਇਨਫੈਕਟਿਡ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, 'ਅੱਜ ਸਵੇਰੇ ਮੇਰੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਪੰਜ ਦਿਨਾਂ ਦੌਰਾਨ ਜਿਹੜੇ ਵੀ ਲੋਕ ਮੇਰੇ ਸੰਪਕ ਵਿਚ ਆਏ ਹਨ, ਖ਼ੁਦ ਨੂੰ ਆਈਸੋਲੇਟ ਕਰ ਲੈਣ ਤੇ ਕੋਵਿਡ-19 ਟੈਸਟ ਜ਼ਰੂਰ ਕਰਵਾਉਣ।

Posted By: Seema Anand