ਜੇਐੱਨਐੱਨ, ਜੰਮੂ, : ਜੰਮੂ-ਕਸ਼ਮੀਰ ਦੇ ਡੀਜੀ ਜੇਲ੍ਹ ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਅੱਤਵਾਦੀ ਸੰਗਠਨ ਨਾਲ ਜੁੜੀ ਹੋਈ ਹੈ। ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (PAFF) ਨੇ ਡੀਜੀ ਲੋਹੀਆ ਦੀ ਕਾਇਰਤਾਪੂਰਨ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਕਸ਼ਮੀਰ 'ਚ ਸਰਗਰਮ ਅੱਤਵਾਦੀ ਸੰਗਠਨ ਨੇ ਜੰਮੂ ਦੇ ਉਦੇਵਾਲਾ 'ਚ ਡੀਜੀ ਜੇਲ੍ਹ ਨੂੰ ਉਸ ਦੇ ਦੋਸਤ ਦੇ ਘਰ 'ਚ ਮਾਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਹਮਲੇ ਨੂੰ ਅੰਜ਼ਾਮ ਦੇ ਕੇ ਉਨ੍ਹਾਂ ਨੇ ਦਿਖਾਇਆ ਹੈ ਕਿ ਉਹ ਜਦੋਂ ਚਾਹੁੰਣ, ਜਿੱਥੇ ਚਾਹੇ ਹਮਲਾ ਕਰ ਸਕਦੇ ਹਨ।

ਪੀਏਐੱਫਐੱਫ ਦੇ ਬੁਲਾਰੇ ਤਨੇਵਰ ਅਹਿਮਦ ਰਾਠਰ ਨੇ ਇਸ ਸਬੰਧ ਵਿੱਚ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਇਹ ਦਾਅਵਾ ਕੀਤਾ। ਉਨ੍ਹਾਂ ਲਿਖਿਆ ਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਇਹ ਛੋਟਾ ਤੋਹਫ਼ਾ ਹੈ।

ਪੀਏਐੱਫਐੱਫ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਵਿਸ਼ੇਸ਼ ਦਸਤੇ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ। ਕਸ਼ਮੀਰ ਘਾਟੀ 'ਚ ਹਾਲ ਹੀ 'ਚ ਸਰਗਰਮ ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ ਨੇ ਦਾਅਵਾ ਕੀਤਾ ਹੈ ਕਿ ਉਹ ਭਵਿੱਖ 'ਚ ਵੀ ਅਜਿਹੀਆਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਰਹਿਣਗੇ।

ਜ਼ਿਕਰਯੋਗ ਹੈ ਕਿ 1992 ਬੈਚ ਦੇ ਆਈਪੀਐਸ ਅਧਿਕਾਰੀ 57 ਸਾਲਾ ਹੇਮੰਤ ਕੁਮਾਰ ਲੋਹੀਆ ਇਸ ਸਾਲ ਅਗਸਤ ਵਿੱਚ ਜੰਮੂ-ਕਸ਼ਮੀਰ ਦੇ ਡੀਜੀ ਜੇਲ੍ਹ ਬਣੇ ਸਨ। ਜਿਸ ਘਰ ਵਿਚ ਉਸ ਦੀ ਹੱਤਿਆ ਕੀਤੀ ਗਈ ਸੀ, ਉਹ ਉਸ ਦੇ ਦੋਸਤ ਰਾਜੀਵ ਖਜੂਰੀਆ ਦਾ ਹੈ। ਉਹ ਆਪਣੇ ਪਰਿਵਾਰ ਅਤੇ ਨਾਕਰ ਯਾਸਿਰ ਨੂੰ ਵੀ ਆਪਣੇ ਨਾਲ ਲੈ ਗਿਆ ਸੀ। ਯਾਸਿਰ ਰਾਮਬਨ ਦਾ ਰਹਿਣ ਵਾਲਾ ਹੈ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਰਾਜੀਵ ਖਜੂਰੀਆ ਲੋਹੀਆ ਦਾ ਬਹੁਤ ਕਰੀਬੀ ਦੋਸਤ ਹੈ, ਰਾਤ ​​ਨੂੰ ਪੂਰਾ ਪਰਿਵਾਰ ਉਨ੍ਹਾਂ ਦੇ ਘਰ ਮੌਜੂਦ ਸੀ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਹੇਮੰਤ ਕੁਮਾਰ ਲੋਹੀਆ ਆਪਣੇ ਪੈਰਾਂ ਵਿੱਚ ਦਰਦ ਹੋਣ ਦੀ ਗੱਲ ਕਹਿ ਕੇ ਮਸਾਜ ਕਰਵਾਉਣ ਲਈ ਆਪਣੇ ਕਮਰੇ ਵਿੱਚ ਗਿਆ। ਯਾਸਿਰ ਵੀ ਉਨ੍ਹਾਂ ਦੇ ਨਾਲ ਸੀ। ਬੰਦ ਕਮਰੇ ਵਿੱਚ ਯਾਸਿਰ ਨੇ ਪਹਿਲਾਂ ਉਸ ਦਾ ਗਲਾ ਘੁੱਟਿਆ ਅਤੇ ਬਾਅਦ ਵਿੱਚ ਕੈਚੱਪ ਦੀ ਟੁੱਟੀ ਬੋਤਲ ਨਾਲ ਉਸ ਦਾ ਗਲਾ ਵੱਢ ਦਿੱਤਾ। ਕਤਲ ਕਰਨ ਤੋਂ ਬਾਅਦ ਕਮਰੇ ਨੂੰ ਅੱਗ ਲਗਾ ਕੇ ਉੱਥੋਂ ਫਰਾਰ ਹੋ ਗਿਆ। ਜਦੋਂ ਘਰ ਵਿੱਚ ਮੌਜੂਦ ਹੇਮੰਤ ਕੁਮਾਰ ਦੀ ਪਤਨੀ ਅਤੇ ਉਸ ਦੇ ਦੋਸਤ ਰਾਜੀਵ ਖਜੂਰੀਆ ਦੇ ਪਰਿਵਾਰ ਵਾਲੇ ਕਾਫੀ ਦੇਰ ਬਾਅਦ ਉਸ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਹੇਮੰਤ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਦੇਖੀ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਜੰਮੂ-ਕਸ਼ਮੀਰ ਪੁਲਿਸ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਕਿ ਪੀਏਐਫਐਫ ਨੇ ਡੀਜੀ ਜੇਲ੍ਹ ਨੂੰ ਮਾਰਨ ਦਾ ਕੀ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਦੇ ਬਾਅਦ ਤੋਂ ਨੌਕਰ ਯਾਸਿਰ ਦੀ ਤਲਾਸ਼ ਜਾਰੀ ਹੈ। ਯਾਸਿਰ ਦੀ ਵੀਡੀਓ ਉਦੇਵਾਲਾ ਵਿੱਚ ਹੀ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਯਾਸਿਰ ਲੋਹੀਆ ਨਾਲ ਕੰਮ ਕਰਨ ਤੋਂ ਪਹਿਲਾਂ ਉਹ ਪ੍ਰਮੁੱਖ ਸਕੱਤਰ ਗ੍ਰਹਿ ਦੇ ਘਰ ਕੰਮ ਕਰ ਚੁੱਕੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਯਾਸਿਰ ਦੇ ਫੜੇ ਜਾਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆ ਸਕੇਗਾ।

Posted By: Jaswinder Duhra