ਨਵੀਂ ਦਿੱਲੀ, ਪੀਟੀਆਈ : DGCA ਨੇ ਸੋਮਵਾਰ ਨੂੰ ਏਅਰਲਾਈਨਾਂ ਦੀਆਂ ਸੀਟਾਂ ਦੇ ਅਲਾਟਮੈਂਟ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਡੀਜੀਸੀਏ ਨੇ ਏਅਰਲਾਈਨਾਂ ਨੂੰ ਕਿਹਾ ਕਿ ਸੀਟਾਂ ਦਾ ਅਲਾਟਮੈਂਟ ਕਰਦੇ ਸਮੇਂ ਜਿੱਥੇ ਤਕ ਸੰਭਵ ਹੋਵੇ ਉਹ ਜਹਾਜ਼ਾਂ 'ਚ ਦੋ ਯਾਤਰੀਆਂ ਦੇ ਵਿਚਕਾਰ ਦੀ ਸੀਟ ਨੂੰ ਖਾਲੀ ਰੱਖਣ। ਜੇ ਭਾਰੀ ਲੋਡ ਦੇ ਚੱਲਦਿਆਂ ਜਹਾਜ਼ਾਂ 'ਚ ਯਾਤਰੀਆਂ ਨੂੰ ਵਿਚਕਾਰ ਦੀ ਸੀਟ ਅਲਾਟ ਕੀਤੀ ਜਾਂਦੀ ਹੈ ਤਾਂ ਉਸ ਨੂੰ ਮਾਸਕ ਤੇ ਫੇਸ ਸ਼ੀਲਡ ਤੋਂ ਇਲਾਵਾ ਸਰੀਰ ਨੂੰ ਕਵਰ ਕਰਨ ਵਾਲਾ ਗਾਊਨ ਵੀ ਮੁਹਈਆ ਕਰਵਾਇਆ ਜਾਵੇ ਤਾਂ ਜੋ ਕੋਰੋਨਾ ਦੇ ਫੈਲਣ ਦਾ ਖ਼ਤਰਾ ਘੱਟ ਹੋਵੇ।

ਡੀਜੀਸੀਏ ਨੇ ਕਿਹਾ ਕਿ ਵਿਚਕਾਰ ਦੀ ਸੀਟ ਵਾਲੇ ਯਾਤਰੀਆਂ ਨੂੰ ਫੇਸ ਮਾਸਕ ਸਮੇਤ ਜੋ ਵੀ ਇਕਿਵਪਮੈਂਟ ਦਿੱਤੇ ਜਾਣ ਉਨ੍ਹਾਂ ਦੀ ਗੁਣਵੱਤਾ ਮਾਨਕ ਕੱਪੜਾ ਮੰਤਰਾਲਾ ਦੇ ਮੁਤਾਬਿਕ ਹੋਣਾ ਚਾਹੀਦਾ। ਹਾਲਾਂਕਿ ਇਕ ਪਰਿਵਾਰ ਦੇ ਮੈਂਬਰਾਂ ਨੂੰ ਇਕੱਠਿਆਂ ਬੈਠਣ ਦੀ ਮਨਜ਼ੂਰੀ ਵੀ ਦਿੱਤੀ ਜਾ ਸਕਦੀ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯਾਤਰੀਆਂ ਦੀ ਸੁਰੱਖਿਆ ਸਬੰਧੀ ਸਵਾਲ ਚੁੱਕੇ ਸਨ ਜਿਸ ਤੋਂ ਬਾਅਦ ਉਡਾਨ ਮੰਤਰਾਲੇ ਨੇ ਇਸ ਮਸਲੇ 'ਤੇ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਸਿਹਤ ਸਬੰਧੀ ਜੋਖਮ ਨੂੰ ਧਿਆਨ 'ਚ ਰੱਖਦਿਆਂ ਨਾਗਰਿਕ ਉਡਾਨ ਮੰਤਰਾਲੇ ਨੂੰ ਆਪਣੀ ਸਿਫਾਰਿਸ਼ ਸੌਂਪੀ ਸੀ।

Posted By: Amita Verma