ਏਜੰਸੀ, ਮੁੰਬਈ : ਮਹਾਰਾਸ਼ਟਰ ਵਿਚ ਸਿਆਸੀ ਪਾਰ ਚੋਟੀ 'ਤੇ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਰਾਜਪਾਲ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਰਾਜਪਾਲ ਨੇ ਅਸਤੀਫਾ ਸਵੀਕਾਰ ਕਰ ਲਿਆ। ਫੜਨਵੀਸ ਨੇ ਪੀਐੱਮ ਮੋਦੀ, ਆਪਣੀ ਪਾਰਟੀ, ਰਾਸ਼ਟਰੀ ਪ੍ਰਧਾਨ ਅਤੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਨਾਲ ਹੀ ਗੱਠਜੋੜ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸ਼ਾਸਨ ਲੱਗਣ ਦਾ ਖ਼ਦਸ਼ਾ ਵਧ ਗਿਆ ਹੈ ਕਿਉਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪ੍ਰਦੇਸ਼ ਵਿਚ ਵਿਚ ਭਾਜਪਾ ਅਤੇ ਸ਼ਿਵਸੈਨਾ ਮਿਲ ਕੇ ਕਿਵੇਂ ਸਰਕਾਰ ਬਣਾਉਣਗੇ।


ਫੜਨਵੀਸ ਨੇ ਕਿਹਾ ਕਿ ਜਨਤਾ ਨੇ ਉਸ ਨੂੰ 5 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਨ੍ਹਾਂ ਪੰਜਾਂ ਸਾਲਾਂ ਵਿਚ ਉਨ੍ਹਾਂ ਨੇ ਕਈ ਸੰਕਟਾਂ ਦਾ ਸਾਹਮਣਾ ਵੀ ਕੀਤਾ। 5 ਵਿਚੋਂ 4 ਸਾਲ ਮਹਾਰਾਸ਼ਟਰ ਵਿਚ ਕਾਲ ਰਿਹਾ। ਉਨ੍ਹਾਂ ਦੀ ਸਰਕਾਰ ਨੇ ਮਹਾਰਾਸ਼ਟਰ ਵਿਚ ਬਹੁਤ ਕੰਮ ਕੀਤਾ। ਖਾਸ ਤੌਰ 'ਤੇ ਮੁੱਢਲੇ ਢਾਂਚੇ ਲਈ ਬਹੁਤ ਕੰਮ ਕੀਤਾ।

Posted By: Susheel Khanna