ਜਾ.ਸ., ਸਿਰਸਾ : ਭਾਵੇਂ ਡੇਰਾ ਸੱਚਾ ਸੌਦਾ ਦਾ ਮੁਖੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਪਰ ਉਸ ਦਾ ਡੇਰਾ ਫਿਰ ਸੁਰਖ਼ੀਆਂ ਵਿਚ ਹੈ। ਇਸ ਦਾ ਕਾਰਨ ਅਜਾਰੇਦਾਰੀ ਹੈ। ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਦੀਆਂ ਦੋਵੇਂ ਧੀਆਂ ਅਮਰਪ੍ਰਰੀਤ ਤੇ ਚਰਨਪ੍ਰਰੀਤ ਤੋਂ ਬਾਅਦ ਪੁੱਤਰ ਜਸਮੀਤ ਵਿਦੇਸ਼ ਪੁੱਜ ਗਿਆ ਹੈ। ਡੇਰੇ 'ਤੇ ਹੁਣ ਮੂੁੰਹਬੋਲੀ ਧੀ ਹਨਪ੍ਰਰੀਤ (ਅਸਲੀ ਨਾਂ ਪਿ੍ਅੰਕਾ ਤਨੇਜਾ) ਦੀ ਇਕੱਲੀ ਦੀ ਅਜਾਰੇਦਾਰੀ ਹੈ।

ਡੇਰੇ ਦੇ ਵਕੀਲ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਾਮਲਾ ਹੈ। ਡੇਰੇ 'ਤੇ ਅਜਾਰੇਦਾਰੀ ਦੇ ਮਾਮਲੇ ਵਿਚ ਉਨ੍ਹਾਂ ਕਿਹਾ, ''ਇਹ ਸਭ ਅਫ਼ਵਾਹਾਂ ਹਨ''। ਡੇਰਾ ਮੁਖੀ ਗੁਰਮੀਤ ਹਨ ਤੇ ਉਹੀ ਰਹਿਣਗੇ।

ਕਾਬਿਲੇ ਜ਼ਿਕਰ ਹੈ ਕਿ ਡੇਰਾ ਮੁਖੀ ਗੁਰਮੀਤ ਦੀਆਂ ਦੋਵੇਂ ਧੀਆਂ ਪਹਿਲਾਂ ਹੀ ਵਿਦੇਸ਼ ਜਾ ਚੁੱਕੀਆਂ ਹਨ। ਉਸ ਨੇ ਖ਼ੁਦ ਆਪਣੀਆਂ ਚਿੱਠੀਆਂ ਵਿਚ ਜ਼ਿਕਰ ਕੀਤਾ ਸੀ ਕਿ ਬੱਚੇ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ। ਚਰਚਾ ਹੈ ਕਿ ਹੁਣ ਗੁਰਮੀਤ ਦਾ ਪੁੱਤਰ ਜਸਮੀਤ ਇੰਸਾਂ ਵੀ ਆਪਣੀ ਅੌਲਾਦ ਦੀ ਪੜ੍ਹਾਈ ਲਈ ਵਿਦੇਸ਼ ਜਾ ਚੁੱਕਿਆ ਹੈ। ਹਾਲਾਂਕਿ ਡੇਰਾ ਦੀ ਮਾਂ ਨਸੀਬ ਤੇ ਪਤਨੀ ਹਾਲੇ ਸਿਰਸਾ ਵਿਚ ਹਨ। ਖ਼ਾਸ ਗੱਲ ਇਹ ਵੀ ਹੈ ਕਿ ਡੇਰਾ ਮੁਖੀ ਗੁਰਮੀਤ ਦੇ ਜੁਲਾਈ ਮਹੀਨੇ ਵਿਚ ਇਕ ਮਹੀਨੇ ਦੀ ਪੈਰੋਲ 'ਤੇ ਆਉਣ ਮਗਰੋਂ ਡੇਰਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰਰੀਤ ਦੀ ਸਰਗਰਮੀ ਵਧੀ ਹੈ। ਡੇਰੇ ਦੇ ਮੁੱਖ ਪ੍ਰਰੋਗਰਾਮਾਂ ਵਿਚ ਉਹ ਨਜ਼ਰ ਆਉਂਦੀ ਹੈ। ਹਨੀਪ੍ਰਰੀਤ ਡੇਰਾ ਮੁਖੀ ਨਾਲ ਫਿਲਮਾਂ ਵਿਚ ਅਦਾਕਾਰੀ ਕਰਦੀ ਰਹੀ ਹੈ।