ਨਵੀਂ ਦਿੱਲੀ (ਪੀਟੀਆਈ) : ਜੀਐੱਸਟੀ ਦੇ ਬਕਾਏ ਖ਼ਿਲਾਫ਼ ਅੱਠ ਵਿਰੋਧੀ ਪਾਰਟੀਆਂ ਨੇ ਸੰਸਦ ਕੰਪਲੈਕਸ 'ਚ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਹੈ। ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਅਤੇ ਰਾਸ਼ਟਰੀ ਬੁਲਾਰੇ ਡੈਰੇਕ ਓ ਬ੍ਰਾਇਨ ਨੇ ਵੀਰਵਾਰ ਨੂੰ ਕਿਹਾ ਕਿ ਸਭ ਤੋਂ ਵੱਡੇ ਵਿਰੋਧੀ ਦਲ ਨੂੰ ਪ੍ਰਦਰਸ਼ਨ ਵਿਚ ਸੱਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਖੇਤਰੀ ਪਾਰਟੀਆਂ ਨੂੰ ਸੰਸਦ ਦੇ ਅੰਦਰ ਰਣਨੀਤੀ ਅਤੇ ਤਾਲਮੇਲ ਬਣਾਉਣ ਵਿਚ ਜ਼ਿਆਦਾ ਆਸਾਨੀ ਹੁੰਦੀ ਹੈ। ਕਾਂਗਰਸ ਹੁਣ ਤਕ ਵਿਸ਼ੇ ਦੀ ਚੋਣ ਨਹੀਂ ਕਰ ਸਕੀ ਹੈ ਅਤੇ ਵਿਰੋਧੀ ਰਣਨੀਤੀ ਦੀ ਖ਼ੁਰਾਕ ਤੋਂ ਵੀ ਪ੍ਰਹੇਜ਼ ਕਰ ਰਹੀ ਹੈ। ਉਹ ਸੂਬਿਆਂ ਵਿਚ ਕੁਝ ਨਹੀਂ ਕਰ ਪਾਉਂਦੇ ਹਨ ਅਤੇ ਸੰਸਦ ਵਿਚ ਸਾਡਾ ਸਮਰਥਨ ਚਾਹੁੰਦੇ ਹਨ।

ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲਿਆਂ ਵਿਚ ਤਿ੍ਣਮੂਲ ਕਾਂਗਰਸ, ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐੱਸ), ਰਾਸ਼ਟਰੀ ਜਨਤਾ ਦਲ (ਆਰਜੇਡੀ), ਆਮ ਆਦਮੀ ਪਾਰਟੀ (ਆਪ), ਦ੍ਵਿੜ ਮੁਨੇਤਰ ਕਗਜ਼ਮ (ਡੀਐੱਮਕੇ), ਸਮਾਜਵਾਦੀ ਪਾਰਟੀ (ਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਸ਼ਿਵ ਸੈਨਾ ਹੈ। ਕਰੀਬ 15 ਮਿੰਟ ਤਕ ਚੱਲੇ ਵਿਰੋਧ ਪ੍ਰਦਰਸ਼ਨ ਵਿਚ ਅਖਿਲੇਸ਼ ਯਾਦਵ, ਸੁਪਿ੍ਰਆ ਸੁਲੇ, ਮਨੋਜ ਝਾਅ, ਸੰਜੇ ਸਿੰਘ ਆਦਿ ਨੇਤਾ ਸ਼ਾਮਲ ਹੋਏ। ਇਨ੍ਹਾਂ ਨੇਤਾਵਾਂ ਦੇ ਹੱਥਾਂ ਵਿਚ ਤਖ਼ਤੀਆਂ ਤੇ ਥਾਲੀਆਂ ਸਨ।