ਨਈ ਦੁਨੀਆ, ਨਵੀਂ ਦਿੱਲੀ : ਸਰਕਾਰ ਇਹ ਯਕੀਨੀ ਬਣਾਉਣ ‘ਚ ਜੁਟੀ ਹੈ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦਾ ਅਸਰ ਗ਼ਰੀਬਾਂ ‘ਤੇ ਘੱਟ ਤੋਂ ਘੱਟ ਪਵੇ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (PMGKY) ਤਹਿਤ ਗ਼ਰੀਬਾਂ ਨੂੰ ਮੁਫ਼ਤ LPG Cylinder ਦੇਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। PMUY ਦੇ ਲਾਭਪਾਤਰੀਆਂ ਨੂੰ ਇਹ ਰਾਹਤ ਦਿੱਤੀ ਗਈ ਹੈ। ਹੁਣ ਸਰਕਾਰ ਨੇ ਦੇਸ਼ ਦੇ 1000 LPG ਡਿਸਟ੍ਰੀਬਿਊਟਰਜ਼ ਨਾਲ ਮੀਟਿੰਗ ਕਰ ਕੇ ਇਹ ਵਿਵਸਥਾ ਕਰ ਦਿੱਤੀ ਹੈ ਕਿ ਗ਼ਰੀਬਾਂ ਤਕ 3 ਮੁਫ਼ਤ LPG Cylinder ਪਹੁੰਚਾਉਣ ਦਾ ਸਮਾਂ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋ ਜਾਵੇ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਹ ਬੈਠਕ ਲਈ ਹੈ।


ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਇਸ ਬੈਠਕ ‘ਚ LPG ਡਿਸਟ੍ਰੀਬਿਊਟਰਜ਼ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਸਰਵਿਸ ‘ਚ ਕੋਈ ਕਮੀ ਨਾ ਰੱਖਣ ਤੇ Pradhan Mantri Garib Kalyan Yojana ਤਹਿਤ ਗ਼ਰੀਬਾਂ ਤਕ ਮੁਫ਼ਤ LPG Cylinder ਪਹੁੰਚਾਓ। ਦੱਸ ਦੇਈਏ ਕਿ ਲਾਕਡਾਊਨ ਦੌਰਾਨ LPG Cylinder ਦੀ ਡਲਿਵਰੀ ਨੂੰ ਜ਼ਰੂਰੀ ਸੇਵਾਵਾਂ ‘ਚ ਸ਼ਾਮਲ ਕਰਦੇ ਹੋਏ ਪੂਰੀ ਛੋਟ ਦਿੱਤੀ ਗਈ ਹੈ।


ਉਜਵਲਾ ਯੋਜਨਾ ਦੀਆਂ ਲਾਭਪਾਤਰੀ ਔਰਤਾਂ ਨੂੰ ਲਾਭ


ਸਰਕਾਰ ਦੀ ਇਸ ਕਵਾਇਦ ਦਾ ਫਾਇਦਾ ਉਜਵਲਾ ਯੋਜਨਾ ਦੀਆਂ ਔਰਤਾਂ ਨੂੰ ਮਿਲ ਰਿਹਾ ਹੈ। 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਹੋਣ ਦੇ ਬਾਅਦ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕਜ ਦਾ ਐਲਾਨ ਕੀਤਾ ਸੀ। ਇਸ ਦਾ ਸਭ ਤੋਂ ਅਹਿਮ ਹਿੱਸਾ ਗ਼ਰੀਬਾਂ ਤਕ ਮੁਫ਼ਤ ਰਸੋਈ ਗੈਸ ਪਹੁੰਚਾਉਣਾ ਸੀ। ਇਸ ਤੋਂ ਬਾਅਦ ਬੀਤੀ 16 ਅਪ੍ਰੈਲ ਨੂੰ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਦੌਰਾਨ ਗ਼ਰੀਬਾਂ ਨੂੰ 1.5 ਕਰੋੜ ਰਸੋਈ ਗੈਸ ਸਿਲੰਡਰ ਮੁਫ਼ਤ ਦਿੱਤੇ ਹਨ ਤੇ ਇਹ ਪ੍ਰਕਿਰਿਆ ਜਾਰੀ ਹੈ। ਜਾਣਕਾਰੀ ਮੁਤਾਬਿਕ, ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਪ੍ਰਤੀਦਿਨ 50 ਤੋਂ 60 ਲੱਖ ਸਿਲੰਡਰਾਂ ਦੀ ਵੰਡ ਕਰ ਰਹੀ ਹੈ। ਹੁਣ ਇਸ ਕੰਮ ‘ਚ ਹੋਰ ਤੇਜੀ ਆਵੇਗੀ।

Posted By: Rajnish Kaur