ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਉੱਤਰ ਪੂਰਬੀ ਇਲਾਕੇ 'ਚ ਭੜਕੀ ਸੀਏਏ ਵਿਰੋਧੀ ਹਿੰਸਾ 'ਚ ਚਾਰ ਦਿਨ ਕਾਫੀ ਨੁਕਸਾਨ ਹੋਇਆ। ਦਰਜਨਾ ਗੱਡੀਆਂ ਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਤਸਵੀਰਾਂ ਅਜਿਹੀਆਂ ਹਨ ਕਿ ਦੇਖ ਕੇ ਰੂਹ ਕੰਭ ਜਾਵੇ। ਬੁੱਧਵਾਰ ਤਕ ਕੁਲ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। 250 ਲੋਕ ਜ਼ਖਮੀ ਹਨ। ਹਿੰਸਾ ਦੇ 3 ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਉਥੇ ਹੀ ਦਿੱਲੀ ਦੇ ਸੀਐੱਮ ਅਰਵਿੰਦਰ ਕੇਜਰੀਵਾਲ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਸ਼ਾਂਤੀ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫੌਜ ਤਾਇਨਾਤ ਕਰਨ ਦੀ ਗੱਲ ਵੀ ਕਹੀ। ਇਧਰ ਦਿੱਲੀ ਪੁਲਿਸ ਨੇ ਦੱਸਿਆ ਕਿ ਹੁਣ ਤਕ 18 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਪਹਿਲਾਂ ਦਿੱਲੀ ਹਾਈ ਕੋਰਟ (Delhi High Court) ਨੇ ਬੁੱਧਵਾਰ ਨੂੰ ਹਿੰਸਾ ਸਬੰਧੀ ਦਾਇਰ ਪਟੀਸ਼ਨ 'ਤੇ ਕਿਹਾ ਕਿ ਦਿੱਲੀ 'ਚ ਇਕ ਹੋਰ 1984 ਨਹੀਂ ਹੋਣ ਦਿਆਂਗੇ। ਉੱਥੇ ਹੀ ਉੱਤਰੀ-ਪੂਰਬੀ ਦਿੱਲੀ 'ਚ ਹਿੰਸਾ ਸਬੰਧੀ ਹਾਈ ਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੇ ਲੋਕਾਂ 'ਚ ਵਿਸ਼ਵਾਸ ਬਹਾਲ ਕਰਨ।

ਦਿੱਲੀ 'ਚ ਤਿੰਨ ਦਿਨਾਂ ਤੋਂ ਜਾਰੀ ਹਿੰਸਾ 'ਚ ਹੁਣ ਤਕ ਹਿੰਸਾ 'ਚ 22 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪੂਰਬੀ-ਦਿੱਲੀ ਸਥਿਤ ਗੁਰੂ ਤੇਗ ਬਹਾਦੁਰ ਹਸਪਤਾਲ (Guru Teg Bahadur Hospital) ਦੇ ਅਧਿਕਾਰੀਆਂ ਮੁਤਾਬਿਕ ਸਵੇਰੇ ਪੰਜ ਲੋਕਾਂ ਦੀ ਮੌਤ ਹੋਈ ਹੈ। ਅਜਿਹੇ ਵਿਚ ਹਿੰਸਾ 'ਚ ਹੁਣ ਤਕ ਕੁੱਲ 22 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।


7:30 PM

ਹਿੰਸਾ ਨੂੰ ਲੈ ਕੇ 18 ਮਾਮਲੇ ਦਰਜ, 106 ਲੋਕ ਗ੍ਰਿਫ਼ਤਾਰ

ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਪੀਆਰਓ ਐੱਮਐੱਸ ਰੰਧਾਵਾ ਨੇ ਕਿਹਾ ਕਿ ਹੁਣ ਤਕ ਕੁਲ 18 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ 106 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਾਡੇ ਕੋਲ ਹਾਦਸਾਗ੍ਰਸਤ ਇਲਾਕਿਆਂ ਦੀਆਂ ਤਸਵੀਰਾਂ ਵੀ ਹਨ ਤੇ ਸਬੂਤ ਵੀ ਮਿਲੇ ਹਨ। ਬੁੱਧਵਾਰ ਨੂੰ ਸਾਰਾ ਦਿਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।


07:02 PM

ਹਿੰਸਾਗ੍ਰਾਸਤ ਇਲਾਕਿਆਂ ਦਾ ਦੌਰਾ ਕਰਨ ਦੇ ਬਾਅਦ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਰਹੇ ਹਨ


ਡੋਭਾਲ ਹਿੰਸਾਗ੍ਰਾਸਤ ਇਲਾਕਿਆਂ ਦਾ ਦੌਰਾ ਕਰਨ ਦੇ ਬਾਅਦ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਗ੍ਰਹਿ ਮੰਤਰਾਲੇ ਪਹੁੰਚੇ। ਅਜੀਤ ਡੋਭਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਨਾਲ ਮੁਲਾਕਾਤ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਹਿੰਸਾ ਦੇ ਬਾਅਦ ਦੀ ਤਾਜ਼ਾ ਜਾਣਕਾਰੀ ਗ੍ਰਹਿ ਮੰਤਰੀ ਨੂੰ ਦੇ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਕਿਹਾ ਕਿ ਦਿੱਲੀ ਸਰਕਾਰ ਹਿੰਸਾ 'ਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਦੇਵੇਗੀ।

03:59 PM

ਪੁਲਿਸ ਨੇ ਪੂਰਬੀ ਦਿੱਲੀ ਦੇ ਖੁਰਜੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਕੇ ਕਾਂਗਰਸ ਦੇ ਸਾਬਕਾ ਕੌਂਸਲਰ ਨੂੰ ਹਟਾ ਦਿੱਤਾ


ਬੁੱਧਵਾਰ ਨੂੰ ਦਿੱਲੀ ਪੁਲਿਸ ਸਖ਼ਤ ਕਾਰਵਾਈ ਕਰਦੇ ਹੋਏ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਰਹੀ ਹੈ। ਇਸ ਕੜੀ 'ਚ ਪੁਲਿਸ ਨੇ ਪੂਰਬੀ ਦਿੱਲੀ ਦੇ ਖੁਰਜੀ ਵਿਖੇ ਪ੍ਰਦਜਰਸ਼ਨਕਾਰੀਆਂ ਨੂੰ ਹਟਾ ਦਿੱਤਾ ਹੈ। ਕਾਰਵਾਈ ਦੌਰਾਨ ਪ੍ਰਦਰਸ਼ਨਕਾਰੀ ਸੜਕ 'ਤੇ ਆ ਗਏ, ਜਦੋਂ ਭੀੜ ਬੇਕਾਬੂ ਹੋਣ ਲੱਗੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਚਾਰ ਗੋਲੇ ਵੀ ਜਾਰੀ ਕੀਤੇ। ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ ਨੂੰ ਪੁਲਿਸ ਨੇ ਕਾਰਵਾਈ 'ਚ ਰੁਕਾਵਟ ਪਾਉਣ ਲਈ ਹਿਰਾਸਤ 'ਚ ਲੈ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸੀਏਏ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸੀ।

6:31 PM

ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪੁੱਜੇ NSA ਅਜੀਤ ਡੋਭਾਲ

ਉੱਤਰ ਪੂਰਬੀ ਦਿੱਲੀ ਦੇ ਹਿੰਸਾਗ੍ਰਸਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਗ੍ਰਹਿ ਮੰਤਰਾਲੇ ਪੁੱਜੇ ਹਨ। ਅਜੀਤ ਡੋਭਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਤੇ ਤਾਜ਼ਾ ਹਾਲਾਤ ਦੀ ਜਾਣਕਾਰੀ ਸਾਂਝੀ ਕਰਨਗੇ।

03:06 PM

22 ਪਹੁੰਚੀ ਹਿੰਸਾ 'ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ

ਦਿੱਲੀ ਹਿੰਸਾ 'ਚ ਹੁਣ ਤਕ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 22 ਤਕ ਪਹੁੰਚ ਗਈ ਹੈ। ਦਿੱਲੀ ਦੇ ਗੁਰੂ ਤੇਗ ਬਹਾਦੁਰ ਹਸਪਤਾਲ 'ਚ 21 ਤਾਂ ਇਕ ਸ਼ਖ਼ਸ ਦੀ ਮੌਤ ਲੋਕ ਨਾਇਕ ਜਨਪ੍ਰਕਾਸ਼ ਨਾਰਾਇਣ ਹਸਪਤਾਲ 'ਚ ਹੋਈ ਹੈ। ਓਧਰ, 200 ਤੋਂ ਜ਼ਿਆਦਾ ਲੋਕ ਉੱਤਰੀ-ਪੂਰਬੀ ਦਿੱਲੀ 'ਚ ਹੋਈ ਹਿੰਸਾ 'ਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

02:40 PM

ਦਿੱਲੀ ਹਿੰਸਾ 'ਤੇ ਸੋਨੀਆ ਗਾਂਧੀ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਿੱਤਾ ਜਵਾਬ

ਦਿੱਲੀ 'ਚ ਜਾਰੀ ਹਿੰਸਾ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸੋਨੀਆ ਗਾਂਧੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਨ 'ਤੇ BJP ਆਗੂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਦਿੱਲੀ 'ਚ ਹੋਈ ਹਿੰਸਾ 'ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਲਈ ਕੇਂਦਰ ਸਰਕਾਰ 'ਤੇ ਦੋਸ਼ ਲਾਉਣਾ ਗੰਦੀ ਰਾਜਨੀਤੀ ਹੈ। ਅਮਿਤ ਸ਼ਾਹ ਸਬੰਧੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਉਹ ਜਿੱਥੇ ਵੀ ਰਹੇ, ਲਗਾਤਾਰ ਕੰਮ ਕਰਦੇ ਰਹੇ।

02:13 PM

ਦਿੱਲੀ ਹਿੰਸਾ 'ਤੇ ਪੀਐੱਮ ਮੋਦੀ ਨੇ ਕੀਤਾ ਟਵੀਟ

ਦਿੱਲੀ 'ਚ ਹਿੰਸਾ ਸਬੰਧੀ ਪੀਐੱਮ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਪੁਲਿਸ ਤੇ ਤਮਾਮ ਏਜੰਸੀਆਂ ਮਿਲ ਕੇ ਸ਼ਾਂਤੀ ਸਥਾਪਿਤ ਕਰਨ 'ਚ ਜੁਟੀਆਂ ਹਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾਈ ਰੱਖੋ। ਉੱਥੇ ਹੀ, ਉੱਤਰੀ-ਪੂਰਬੀ ਦਿੱਲੀ 'ਚ ਸੋਮਵਾਰ ਤੇ ਮੰਗਲਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਹੌਲੀ-ਹੌਲੀ ਸ਼ਾਂਤੀ ਵਾਪਸ ਪਰਤ ਰਹੀ ਹੈ ਤੇ ਜ਼ਿਆਦਾਤਰ ਥਾਵਾਂ 'ਤੇ ਹਾਲਾਤ ਲੀਹ 'ਤੇ ਆ ਰਹੇ ਹਨ। ਹਿੰਸਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਕਾਇਮ ਹੈ। ਜਾਣਕਾਰੀ ਮੁਤਾਬਿਕ, ਬ੍ਰਜਪੁਰੀ 'ਚ ਲੋਕਾਂ ਨੇ ਪਰਿਵਾਰਾਂ ਸਮੇਤ ਘਰ ਛੱਡਣੇ ਸ਼ੁਰੂ ਕਰ ਦਿੱਤੇ ਹਨ।

02:13 PM

ਸੀਲਮਪੁਰ 'ਚ ਇਕ ਮਹੀਨੇ ਲਈ ਧਾਰਾ 144 ਲਾਗੂ

ਦਿੱਲੀ 'ਚ ਹਿੰਸਾ ਦੌਰਾਨ ਪੁਲਿਸ ਨੇ ਉੱਤਰੀ-ਪੂਰਬੀ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਸੀਲਮਪੁਰ ਇਲਾਕੇ 'ਚ ਪੁਲਿਸ ਨੇ ਐਲਾਨ ਕੀਤਾ ਹੈ ਕਿ ਇੱਥੇ ਇਕ ਮਹੀਨੇ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।

01:30 PM

ਪੁਲਿਸ ਨੇ ਉੱਤਰੀ-ਪੂਰਬੀ ਦਿੱਲੀ 'ਚ ਸੁਰੱਖਿਆ ਵਧਾਈ

ਦਿੱਲੀ 'ਚ ਹੋ ਰਹੀ ਹਿੰਸਾ ਦਰਮਿਆਨ ਪੁਲਿਸ ਨੇ ਉੱਤਰੀ-ਪੂਰਬੀ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਸੀਲਮਪੁਰ ਇਲਾਕੇ 'ਚ ਪੁਲਿਸ ਨੇ ਐਲਾਨ ਕੀਤਾ ਹੈ ਕਿ ਇੱਥੇ ਇਕ ਮਹੀਨੇ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਵਾਇਰਲ ਵੀਡੀਓ 'ਚ ਇਕ ਪੁਲਿਸ ਵਾਲਾ ਕਹਿੰਦਾ ਨਜ਼ਰ ਆ ਰਿਹਾ ਹੈ- ਇਕ ਮਹੀਨੇ ਲਈ ਧਾਰਾ-144 ਲਗਾ ਦਿੱਤੀ ਗਈ ਹੈ...ਇੱਥੇ ਕੋਈ ਵੀ ਵਿਅਕਤੀ ਨਜ਼ਰ ਨਾ ਆਵੇ...ਹਾਲੇ ਪਿਆਰ ਨਾਲ ਦੱਸਿਆ ਜਾ ਰਿਹਾ ਹੈ...ਫਿਰ ਸਖ਼ਤੀ ਨਾਲ ਦੱਸਿਆ ਜਾਵੇਗਾ...ਦੁਕਾਨਾਂ ਬੰਦ ਕਰ ਦਿਉ ਇੱਥੇ।

01:15 PM

ਉੱਤਰੀ-ਪੂਰਬੀ ਦਿੱਲੀ 'ਚ ਹਾਲਾਤ ਹੌਲੀ-ਹੌਲੀ ਹੋ ਰਹੇ ਆਮ ਵਾਂਗ : ਅਮੁਲਯ ਪਟਨਾਇਕ

ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ (Delhi Commission of Police, Amulya Patnaik) ਨੇ ਦੱਸਿਆ ਕਿ ਉੱਤਰੀ-ਪੂਰਬੀ ਦਿੱਲੀ 'ਚ ਹੌਲੀ-ਹੌਲੀ ਹਾਲਾਤ ਆਮ ਵਾਂਗ ਹੋ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ।

12:38 PM

ਪੁਲਿਸ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, ਇੱਥੋਂ ਲੈ ਸਕਦੇ ਹੋ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ

ਸੋਮਵਾਰ ਤੋਂ ਜਾਰੀ ਹਿੰਸਾ ਦਾ ਦੌਰ ਬੁੱਧਵਾਰ ਨੂੰ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ। ਮਾਮੂਲੀ ਹਿੰਸਾ ਦਾ ਦੌਰ ਜਾਰੀ ਹੈ ਪਰ ਵੱਡੀ ਘਟਨਾ ਦੀ ਖ਼ਬਰ ਨਹੀਂ ਹੈ। ਦਿੱਲੀ ਪੁਲਿਸ ਨੇ ਪੰਜ ਹਸਪਤਾਲਾਂ ਦੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਜਿੱਥੋਂ ਲੋਕ ਆਪਣੇ ਜ਼ਖ਼ਮੀ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਲੈ ਸਕਦੇ ਹਨ। ਦੱਸ ਦੇਈਏ ਕਿ ਹੁਣ ਤਕ ਹਿੰਸਾ 'ਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।

12:26 PM

ਸੁਪਰੀਮ ਕੋਰਟ ਨੇ ਕਿਹਾ- ਹਿੰਸਾ ਰੋਕਣ ਲਈ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ

ਦਿੱਲੀ 'ਚ ਹਿੰਸਾ ਸਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਦੇ ਰੁਖ਼ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਹੈ। ਜਸਟਿਸ ਕੇਐੱਮ ਜੋਸੇਫ ਨੇ ਕਿਹਾ ਕਿ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ। ਉੱਥੇ ਹੀ ਦਿੱਲੀ 'ਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹਿੰਸਾ 'ਚ ਹੁਣ ਤਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਤੋਂ ਜ਼ਿਆਦਾ ਜ਼ਖ਼ਮੀ ਦੱਸੇ ਜਾ ਰਹੇ ਹਨ। ਬੁੱਧਵਾਰ ਸਵੇਰੇ ਚਾਂਦ ਬਾਗ਼ 'ਚ ਹੱਤਿਆ ਕਰ ਕੇ ਨਾਲੇ 'ਚ ਸੁੱਟੇ ਗਏ ਦੋ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਸਰੀ ਤਲਾਸ਼ ਜਾਰੀ ਹੈ।

11:30 AM

ਜੌਹਰੀਪੁਰ ਇਲਾਕੇ 'ਚ ਜਵਾਨ ਸਵੇਰ ਤੋਂ ਹੀ ਕਰ ਰਹੇ ਮਾਰਚ

ਉੱਤਰੀ-ਪੂਰਬੀ ਦਿੱਲੀ 'ਚ ਹਾਲਾਤ 'ਤੇ ਕਾਬੂ ਪਾਉਣ ਲਈ ਦਿੱਲੀ ਪੁਲਿਸ ਸਮੇਤ ਪੈਰਾਮਿਲਟਰੀ ਦੇ ਜਵਾਨਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਪ੍ਰਭਾਵਿਤ ਇਲਾਕਿਆਂ 'ਚ ਸੁਰੱਖਿਆ ਬਲਾਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਜੌਹਰੀਪੁਰ ਇਲਾਕੇ 'ਚ ਜਵਾਨ ਸਵੇਰ ਤੋਂ ਹੀ ਮਾਰਚ ਕਰ ਰਹੇ ਹਨ।

11:07 AM

ਕਾਬੂ ਪਾਉਣ ਲਈ ਫ਼ੌਜ ਬੁਲਾਈ ਜਾਵੇ : ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲਾਤ ਖ਼ਤਰਨਾਕ ਹਨ ਤੇ ਚਿਤਾਵਨੀ ਦੇਣ ਵਾਲੇ ਹਨ। ਪੁਲਿਸ ਪੂਰੀ ਕੋਸ਼ਿਸ਼ ਤੋਂ ਬਾਅਦ ਹਾਲਾਤ 'ਤੇ ਕਾਬੂ ਨਹੀਂ ਪਾ ਸਕੀ ਹੈ। ਅਜਿਹੇ ਵਿਚ ਹਾਲਾਤ 'ਤੇ ਕਾਬੂ ਪਾਉਣ ਲਈ ਫ਼ੌਜ ਬੁਲਾਈ ਜਾਣੀ ਚਾਹੀਦੀ ਹੈ ਤੇ ਪ੍ਰਭਾਵਿਤ ਇਲਾਕਿਆਂ 'ਚ ਕਰਫ਼ਿਊ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਾਂਗਾ।

11:01 AM

ਗੋਕੁਲਪੁਰੀ 'ਚ ਟਾਇਰ ਮਾਰਕੀਟ 'ਚ ਦੰਗਾਕਾਰੀਆਂ ਨੇ ਲਾਈ ਅੱਗ

ਦਿੱਲੀ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਬੁੱਧਵਾਰ ਨੂੰ ਉੱਤਰੀ-ਪੂਰਬੀ ਦਿੱਲੀ ਦੀ ਗੋਕੁਲਪੁਰ ਟਾਇਰ ਮਾਰਕੀਟ 'ਚ ਦੰਗਾਕਾਰੀਆਂ ਨੇ ਅੱਗ ਲਗਾ ਦਿੱਤੀ ਹੈ। ਘਟਨਾ ਵਾਲੀ ਥਾਂ ਪਹੁੰਚੀ ਪੁਲਿਸ ਨੇ ਦੰਗਾਕਾਰੀਆਂ 'ਤੇ ਕਾਬੂ ਪਾਉਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਹਨ।

10:51 AM

HC ਨੇ ਜਾਰੀ ਕੀਤਾ ਨੋਟਿਸ- ਸੁਣਵਾਈ ਦੌਰਾਨ ਮੌਜੂਦ ਰਹਿਣ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ

ਦਿੱਲੀ 'ਚ ਜਾਰੀ ਹਿੰਸਾ ਸਬੰਧੀ ਦਿੱਲੀ ਹਾਈ ਕੋਰਟ (Delhi High Court) 'ਚ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਇਸ ਬਾਰੇ ਕੋਰਟ ਨੇ ਨੋਟਿਸ ਜਾਰੀ ਕਰ ਕੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਕਿਹਾ ਹੈ।

10:35 AM

ਗੌਤਮਬੁੱਧ ਨਗਰ 'ਚ ਲੋਕਾਂ ਨੂੰ ਕੀਤਾ ਜਾ ਰਿਹਾ CAA-NRC ਪ੍ਰਤੀ ਜਾਗਰੂਕ

ਦਿੱਲੀ 'ਚ ਸੀਏਏ ਤੇ ਐੱਨਆਰਸੀ ਦੇ ਵਿਰੋਧ ਤੇ ਸਮਰਥਨ ਨੂੰ ਲੈ ਕੇ ਛਿੜੀ ਹਿੰਸਾ ਤੋਂ ਬਾਅਦ ਗੌਤਮਬੁੱਧ ਨਗਰ ਦੇ ਤਨਕੌਰ ਕੋਤਵਾਲੀ ਇੰਚਾਰਜ ਨੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

10:28 AM

ਦਿੱਲੀ ਪੁਲਿਸ ਨੂੰ ਦੰਗਾਕਾਰੀਆਂ 'ਤੇ ਕਾਰਵਾਈ ਲਈ ਮਿਲੀ ਪੂਰੀ ਛੂਟ

ਕੇਂਦਰ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਐੱਨਐੱਸਏ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ 'ਚ ਅਰਾਜਕਤਾ ਨਹੀਂ ਫੈਲਣ ਦਿੱਤੀ ਜਾਵੇਗੀ ਤੇ ਲੋੜੀਂਦੀ ਗਿਣਤੀ 'ਚ ਪੁਲਿਸ ਬਲ ਤੇ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਤ ਕਾਬੂ ਹੇਠ ਲਿਆਉਣ ਲਈ ਪੁਲਿਸ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਐੱਨਐੱਸਏ ਅਜੀਤ ਡੋਭਾਲ ਨੂੰ ਦਿੱਲੀ ਹਿੰਸਾ ਨੂੰ ਕਾਬੂ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਹ ਸਥਿਤੀ ਬਾਰੇ ਪੀਐੱਮ ਤੇ ਮੰਤਰੀਮੰਡਲ ਨੂੰ ਜਾਣਕਾਰੀ ਦੇਣ ਜਾ ਰਹੇ ਹਨ।

10:09 AM

ਨੋਇਡਾ-ਦਿੱਲੀ ਸਰਹੱਦ 'ਤੇ ਅੱਜ ਬੰਦ ਰਹਿਣਗੇ ਠੇਕੇ

ਦਿੱਲੀ ਨਾਲ ਲਗਦੇ ਉੱਤਰ-ਪ੍ਰਦੇਸ਼ ਦੇ ਗੌਤਮਬੁੱਧਨਗਰ ਦੇ ਜ਼ਿਲ੍ਹਾ ਅਧਿਕਾਰੀ ਬੀਐੱਨ ਸਿੰਘ ਨੇ ਹੁਕਮ ਦਿੱਤਾ ਹੈ ਕਿ ਗੌਤਮ ਬੁੱਧ ਨਗਰ ਤੋਂ ਸਰਹੱਦੀ ਦਿੱਲੀ 'ਚ ਘਟਦੀਆਂ ਘਟਨਾਵਾਂ ਦੇ ਮੱਦੇਨਜ਼ਰ ਜਨਪਦ 'ਚ ਸਰਹੱਦ ਦੀ 3 ਕਿੱਲੋਮੀਟਰ ਦੂਰੀ ਤਕ ਸ਼ਰਾਬ ਠੇਕੇ 26 ਫਰਵਰੀ ਨੂੰ ਬੰਦ ਰਹਿਣਗੇ।

09:49 AM

ਦਿੱਲੀ-ਯੂਪੀ ਸਰਹੱਦ ਸੀਲ, ਪੁਲਿਸ ਬਲਾਂ ਨੇ ਸੰਭਾਲਿਆ ਮੋਰਚਾ; ਦਿੱਲੀ ਸਰਹੱਦ 'ਤੇ ਭੀੜ ਜਮ੍ਹਾਂ

ਦਿੱਲੀ 'ਚ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ, ਦਿੱਲੀ ਸਰਹੱਦ 'ਚ ਲੋਕ ਹੌਲੀ-ਹੌਲੀ ਇਕੱਠੇ ਹੋ ਰਹੇ ਹਨ, ਅਜਿਹੇ ਵਿਚ ਸੁਰੱਖਿਆ ਦੇ ਮੱਦੇਨਜ਼ਰ ਯੂਪੀ ਸਰਹੱਦ 'ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਬੁੱਧਵਾਰ ਨੂੰ ਜੀਟੀਬੀ ਹਸਪਤਾਲ 'ਚ 5 ਹੋਰ ਲੋਕਾਂ ਦੀ ਮੌਤ ਹੋ ਗਈ, ਅਜਿਹੇ ਵਿਚ ਹੁਣ ਤਕ ਹਿੰਸਾ 'ਚ ਕੁੱਲ 18 ਲੋਕਾਂ ਦੀ ਜਾਨ ਜਾ ਚੁੱਕੀ ਹੈ।

09:46 AM

ਸਮਾਜਿਕ ਕਾਰਕੁਨ ਸ਼ਾਂਤੀ ਬਹਾਲੀ 'ਚ ਜੁਟੇ, ਜ਼ਿਆਦਾਤਰ ਇਲਾਕਿਆਂ 'ਚ ਸ਼ਾਂਤੀ

ਯਮੁਨਾ ਪਾਰ ਸ਼ਾਂਤੀ ਸਥਾਪਿਤ ਕਰਨ ਲਈ ਇਲਾਕੇ ਦੇ ਸਮਾਜਿਕ ਵਰਕਰ ਵੀ ਜੀਅ-ਜਾਨ ਨਾਲ ਜੁਟੇ ਹੋਏ ਹਨ। ਉੱਥੇ ਲੋਕਾਂ ਨੂੰ ਸਮਝਾ ਰਹੇ ਹਨ ਕਿ ਹਿੰਸਾ ਨਾਲ ਕਿਸੇ ਨੂੰ ਫਾਇਦਾ ਨਹੀਂ ਹੈ। ਪ੍ਰੀਖਿਆਵਾਂ ਚੱਲ ਰਹੀਆਂ ਹਨ, ਬੱਚਿਆਂ ਦੀਆਂ ਪ੍ਰੀਖਿਆਵਾਂ ਹਿੰਸਾ ਕਾਰਨ ਛੁੱਟ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਭਵਿੱਖ ਬਰਬਾਦ ਹੋ ਜਾਵੇਗਾ। ਸਮਾਜਿਕ ਵਰਕਰਾਂ ਦਾ ਇਹ ਯਤਨ ਬੁੱਧਵਾਰ ਨੂੰ ਵੀ ਜਾਰੀ ਹੈ।

09:01 AM

ਭਜਨਪੁਰਾ ਤੇ ਚਾਂਦਬਾਗ 'ਚ ਹਿੰਸਕ ਪ੍ਰਦਰਸ਼ਨ ਦੌਰਾਨ ਫੂਕੇ ਗਏ 100 ਤੋਂ ਜ਼ਿਆਦਾ ਵਾਹਨ

ਸੋਮਵਾਰ-ਮੰਗਲਵਾਰ ਨੂੰ ਹੋਈ ਹਿੰਸਾ ਦੌਰਾਨ ਭਜਨਪੁਰਾ ਇਲਾਕੇ 'ਚ ਪੈਟਰੋਲ ਪੰਪ ਨੇੜੇ 100 ਤੋਂ ਜ਼ਿਆਦਾ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਵਾਹਨਾਂ 'ਚ ਕਾਰ ਤੇ ਬਾਈਕ ਦੋਵੇਂ ਸਨ। ਚਾਂਦਬਾਗ 'ਚ ਜ਼ਬਰਦਸਤ ਹਿੰਸਾ ਕੀਤੀ ਗਈ ਹੈ ਇੱਥੇ ਵੀ ਵਾਹਨ ਸੜੀ ਹਾਲਤ 'ਚ ਮਿਲੇ।

08:42 AM

ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਅੱਜ ਵੀ ਸਕੂਲ ਬੰਦ, ਮਨੀਸ਼ ਸਿਸੋਦੀਆ ਨੇ ਦਿੱਤਾ ਸੀ ਹੁਕਮ

ਦਿੱਲੀ 'ਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਹੁਕਮ 'ਤੇ ਬੁੱਧਵਾਰ ਨੂੰ ਵੀ ਉੱਤਰੀ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਸਕੂਲ ਬੰਦ ਹਨ। ਇੱਥੇ ਸਕੂਲ ਸੋਮਵਾਰ ਨੂੰ ਵੀ ਬੰਦ ਸਨ।

08:27 AM

ਕਪਿਲ ਮਿਸ਼ਰਾ ਤੋਂ ਭਾਜਪਾ ਅਗਵਾਈ ਨਾਰਾਜ਼

ਦਿੱਲੀ 'ਚ ਹਿੰਸਾ ਬਾਰੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ BJP ਸੰਸਦ ਮੈਂਬਰ ਗੌਤਮ ਗੰਭੀਰ ਨੇ ਭਾਜਪਾ ਆਗੂ ਕਪਿਲ ਮਿਸ਼ਰਾ 'ਤੇ ਇਸ਼ਾਰਿਆਂ 'ਚ ਕਾਰਵਾਈ ਦੀ ਗੱਲ ਕਹੀ ਹੈ। ਉੱਥੇ ਹੀ ਪਾਰਟੀ ਅਗਵਾਈ ਵੀ ਕਪਿਲ ਮਿਸ਼ਰਾ ਤੋਂ ਨਾਰਾਜ਼ ਦੱਸੀ ਜਾ ਰਹੀ ਹੈ।

08:24 AM

ਦਿੱਲੀ 'ਚ ਜਾਣਬੁਝ ਕੇ ਹਿੰਸਾ ਫੈਲਾਈ ਗਈ : ਰੈੱਡੀ

ਦਿੱਲੀ ਹਿੰਸਾ ਬਾਰੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਦਾ ਅਹਿਮ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੂਰੀ ਸਾਜ਼ਿਸ਼ ਤਹਿਤ ਹਿੰਸਾ ਫੈਲਾਈ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ CAA-NRC ਵਿਰੋਧੀ ਪ੍ਰਦਰਸ਼ਨ ਦੇ ਨਾਂ 'ਤੇ ਅੱਗਜ਼ਨੀ ਤੇ ਦੰਗਾ 'ਪੂਰੀ ਤਰ੍ਹਾਂ ਗ਼ਲਤ' ਹਨ। ਨਾਲ ਹੀ ਕਿਹਾ ਕਿ ਜੋ ਲੋਕ ਹਿੰਸਾ 'ਚ ਸ਼ਾਮਲ ਸਨ ਉਨ੍ਹਾਂ ਨੂੰ ਮੈਂ ਚਿਤਾਵਨੀ ਦਿੰਦਾ ਹਾਂ ਕਿ ਅੱਗਜ਼ਨੀ ਤੇ ਹਿੰਸਾ 'ਚ ਸ਼ਾਮਲ ਲੋਕਾਂ ਖ਼ਿਲਾਫ਼ ਸਾਡੀ ਸਰਕਾਰ ਜ਼ਰੂਰੀ ਸਖ਼ਤ ਕਾਰਵਾਈ ਕਰੇਗੀ।

08:21 AM

CBSE Exam : ਅੱਜ ਵੀ ਬੋਰਡ ਦੀ ਪ੍ਰੀਖਿਆ ਮੁਲਤਵੀ

ਉੱਤਰੀ-ਪੂਰਬੀ ਦਿੱਲੀ 'ਚ ਲਗਾਤਾਰ ਘਟ ਰਹੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਬੁੱਧਵਾਰ ਨੂੰ ਵੀ ਸਕੂਲ ਬੰਦ ਹਨ। ਉੱਥੇ ਹੀ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐੱਸਈ) ਨੇ ਉੱਤਰੀ-ਪੂਰਬੀ ਇਲਾਕਿਆਂ ਦੇ ਸਕੂਲਾਂ 'ਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਸੀਬੀਐੱਸਈ ਨੇ ਇਹ ਫ਼ੈਸਲਾ ਉੱਤਰੀ-ਪੂਰਬੀ ਜ਼ਿਲ੍ਹੇ 'ਚ ਹੋ ਰਹੀ ਹਿੰਸਾ ਕਾਰਨ ਲਿਆ ਹੈ।

08:18 AM

Delhi Metro : ਸਵੇਰ ਵੇਲੇ ਮੈਟਰੋ ਸਟੇਸ਼ਨ ਖੁੱਲ੍ਹੇ, ਆਵਾਜਾਈ ਆਮ ਵਾਂਗ

ਦਿੱਲੀ ਮੈਟਰੋ ਰੇਲ ਨਿਗਮ (Delhi Metro Rail Corporatin) ਵੱਲੋਂ ਬੁੱਧਵਾਰ ਸਵੇਰੇ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਹੋਏ ਹਨ ਤੇ ਯਾਤਰੀਆਂ ਦੀ ਆਵਾਜਾਈ ਆਮ ਵਾਂਗ ਹੈ। ਹਿੰਸਾ ਪ੍ਰਭਾਵਿਤ ਉੱਤਰੀ-ਪੂਰਬੀ ਦਿੱਲੀ ਦੇ ਸਾਰੇ ਇਲਾਕਿਆਂ 'ਚ ਵੀ ਮੈਟਰੋ ਟ੍ਰੇਨ ਆਮ ਵਾਂਗ ਚੱਲ ਰਹੀ ਹੈ।

Posted By: Seema Anand