ਵੀਕੇ ਸ਼ੁਕਲਾ, ਨਵੀਂ ਦਿੱਲੀ : ਆਉਣ ਵਾਲੀ 14 ਜੂਨ ਭਾਵ ਸੋਮਵਾਰ ਨੂੰ ਖ਼ਤਮ ਹੋ ਰਹੇ ਲਾਕਡਾਊਨ ਦੌਰਾਨ ਦਿੱਲੀ ’ਚ ਹੁਣ ਅਨਲਾਕ-3 ਦੀ ਤਿਆਰੀ ਤੇਜ਼ ਹੋ ਗਈ ਹੈ। ਇਸਤੋਂ ਪਹਿਲਾਂ 31 ਮਈ ਤੋਂ ਅਨਲਾਕ-1 ਅਤੇ 7 ਜੂਨ ਤੋਂ ਅਨਲਾਕ-2 ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਕ-ਦੋ ਦਿਨਾਂ ’ਚ Delhi Disaster Management Authority ਦੀ ਬੈਠਕ ’ਚ ਅਨਲਾਕ-3 ਤਹਿਤ ਮਿਲਣ ਵਾਲੀ ਰਾਹਤ ਦੇ ਫੈਸਲਿਆਂ ’ਤੇ ਮੋਹਰ ਲਗਾਈ ਜਾ ਸਕਦੀ ਹੈ। ਅਜਿਹੇ ’ਚ ਸ਼ਨੀਵਾਰ ਨੂੰ ਛੋਟ ਨੂੰ ਲੈ ਕੇ ਦਿੱਲੀ ’ਚ ਹਾਕਮ ਆਮ ਆਦਮੀ ਪਾਰਟੀ ਸਰਕਾਰ ਐਲਾਨ ਕਰ ਸਕਦੀ ਹੈ। ਇਸਦੇ ਨਾਲ ਡ੍ਰਾਈਵਿੰਗ ਲਾਇਸੰਸ ਬਣਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ। ਹੋਟਲ ਅਤੇ ਹਫ਼ਤਾਵਾਰੀ ਬਾਜ਼ਾਰਾਂ ਨੂੰ ਖੋਲ੍ਹਣ ਦਾ ਫ਼ੈਸਲਾ ਟਲ ਸਕਦਾ ਹੈ। ਦੱਸ ਦੇਈਏ ਕਿ ਮਾਮਲਿਆਂ ਅਤੇ ਮੌਤਾਂ ਦੀ ਸੰਖਿਆ ’ਚ ਮਈ ਦੇ ਮੁਕਾਬਲੇ ਗਿਰਾਵਟ ਆਈ ਹੈ। ਫਿਰ ਵੀ ਦਿੱਲੀ ਸਰਕਾਰ ਕੋਈ ਚਾਂਸ ਨਹੀਂ ਲੈਣਾ ਚਾਹੁੰਦੀ। ਇਸ ਲਈ ਹੌਲੀ-ਹੌਲੀ ਅਨਲਾਕ ਕੀਤਾ ਜਾ ਰਿਹਾ ਹੈ।

ਦਿੱਲੀ ’ਚ ਹਾਲੇ ਕੀ-ਕੀ ਹੈ ਫਿਲਹਾਲ ਬੰਦ

- ਹਫ਼ਤਾਵਾਰੀ ਬਾਜ਼ਾਰ

- ਜਿਮ

- ਰੈਸਟੋਰੈਂਟ

- ਸਿਨੇਮਾ ਹਾਲ

- ਸਲੂਨ

- ਸਪਾ ਸੈਂਟਰ

- ਬਾਰ

- ਸਿੱਖਿਆ ਸੰਸਥਾਨ, ਕੋਚਿੰਗ ਸੈਂਟਰ

- ਪਾਰਕ

- ਗਾਰਡਨ

- ਜਨਤਕ ਥਾਵਾਂ ’ਤੇ ਵਿਆਹ

ਦੱਸ ਦੇਈਏ ਕਿ ਦਿੱਲੀ ’ਚ ਅਨਲਾਕ-2 ਤਹਿਤ ਦੁਕਾਨਾਂ ਨੂੰ ਓਡ-ਇਵਨ ਦੇ ਆਧਾਰ ’ਤੇ ਖੋਲ੍ਹਣ ਦੀ ਆਗਿਆ ਮਿਲ ਗਈ ਹੈ। ਹਾਲਾਂਕਿ, ਦੁਕਾਨਦਾਰ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਲਗਾਤਾਰ ਕਰ ਰਹੇ ਹਨ, ਪਰ ਇਸਦੀ ਆਗਿਆ ਮਿਲਣਾ ਮੁਸ਼ਕਿਲ ਹੈ।

ਉਥੇ ਹੀ, 48 ਦਿਨਾਂ ਦੇ ਲਾਕਡਾਊਨ ਤੋਂ ਬਾਅਦ 7 ਜੂਨ ਅਨਲਾਕ-2 ਤਹਿਤ ਦਿੱਲੀ ਦੇ ਬਾਜ਼ਾਰ ਅਤੇ ਦਫ਼ਤਰ ਖੁੱਲ੍ਹ ਗਏ ਹਨ। ਦਿੱਲੀ ਮੈਟਰੋ ਵੀ ਅੱਧੀ ਸਮਰੱਥਾ ਨਾਲ ਚੱਲ ਰਹੇ ਹਨ। ਸਰਕਾਰੀ ਦਫ਼ਤਰ ਖੋਲ੍ਹੇ ਜਾ ਰਹੇ ਹਨ, ਪਰ ਕੋਵਿਡ-19 ਨਿਯਮਾਂ ਦਾ ਪਾਲਣ ਲਾਜ਼ਮੀ ਕੀਤਾ ਗਿਆ ਹੈ।

7 ਜੂਨ ਤੋਂ ਕੀ-ਕੀ ਖੁੱਲ੍ਹਾ

- ਦਿੱਲੀ ਟ੍ਰਾਂਸਪੋਰਟ ਨਿਗਮ ਦੀਆਂ ਬੱਸਾਂ 50 ਫ਼ੀਸਦੀ ਸਮਰੱਥਾ ਦੇ ਨਾਲ

- ਸ਼ਰਾਬ ਦੀਆਂ ਦੁਕਾਨਾਂ (ਓਡ-ਇਵਨ)

- 50 ਫ਼ੀਸਦੀ ਸਮਰੱਥਾ ਦੇ ਨਾਲ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ

- 50 ਫ਼ੀਸਦੀ ਸਮਰੱਥਾ ਦੇ ਨਾਲ ਦਿੱਲੀ ਮੈਟਰੋ

- ਜ਼ਰੂਰੀ ਸਮਾਨਾਂ ਦੀ ਦੁਕਾਨ (ਸਾਰੇ ਦਿਨ)

- ਰੈਸਟਰੈਂਟ (ਟੇਕ ਅਵੇਅ)

- ਮਾਰਕਿਟ ਅਤੇ ਮਾਰਕਿਟ ਕੰਪਲੈਕਸ (ਓਡ-ਇਵਨ ਦੇ ਆਧਾਰ ’ਤੇ)

- ਮਾਲ (ਓਡ-ਇਵਨ)

ਅਨਲਾਕ ’ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

- ਸਰੀਰਕ ਦੂਰੀ ਦੀ ਪਾਲਣਾ ਕਰੋ। ਜੇਕਰ ਕੋਈ ਪਾਲਣ ਨਹੀਂ ਕਰਦਾ ਤਾਂ ਉਸਨੂੰ ਟੋਕੋ।

- ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਆਪਣੇ-ਆਪਣੇ ਪੱਧਰ ’ਤੇ ਪਹਿਲ ਦੀ ਜ਼ਰੂਰਤ ਹੈ।

- ਜੇਕਰ ਅਜਿਹਾ ਨਹੀਂ ਕਰੋਗੇ ਤਾਂ ਸੰਕ੍ਰਮਣ ਫਿਰ ਵਧੇਗਾ, ਦੁਕਾਨਾਂ ਫਿਰ ਬੰਦ ਹੋਣਗੀਆਂ, ਤੁਹਾਡਾ ਨੁਕਸਾਨ ਫਿਰ ਹੋਵੇਗਾ।

- ਆਪਣੀਆਂ ਆਦਤਾਂ ਬਦਲੋ। ਅਜਿਹਾ ਨਾ ਕਰਨ ’ਤੇ ਪੁਲਿਸ ਜਾਂ ਸਰਕਾਰ ਸਖ਼ਤੀ ਕਰੇਗੀ।

- ਗੰਦਾ ਮਾਸਕ ਨਾ ਪਾਓ, ਇਸ ਨਾਲ ਖ਼ੁਦ ਨੂੰ ਨੁਕਸਾਨ ਹੈ।

- ਜ਼ਰੂਰਤ ਹੋਣ ’ਤੇ ਘਰ ਤੋਂ ਬਾਹਰ ਨਿਕਲੋ। ਨਿਕਲਦੇ ਸਮੇਂ ਡਬਲ ਮਾਸਕ ਪਾਉਣਾ ਨਾ ਭੁੱਲੋ।

- ਪਿਛਲੀ ਵਾਰ ਦੀ ਤਰ੍ਹਾਂ ਖੁੱਲ੍ਹ ਮਿਲਦੇ ਹੀ ਬਾਹਰ ਘੁੰਮਣ ਨਾ ਨਿਕਲੋ। ਮਾਲ-ਬਾਜ਼ਾਰਾਂ ’ਚ ਭੀੜ੍ਹ ਨਾ ਪਾਓ।

- ਪਿਛਲੀ ਗਲ਼ਤੀ ਤੋਂ ਸਿੱਖ ਲਓ ਅਤੇ ਇਸ ਵਾਰ ਉਸ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ।

Posted By: Ramanjit Kaur